ਮੁੰਬਈ—ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਸ਼ੁੱਕਰਵਾਰ ਨੂੰ ਮੌਦਰਿਕ ਨੀਤੀ ਕਮੇਟੀ (ਐੱਮ.ਪੀ.ਸੀ.) ਦੀ ਤਿੰਨ ਦਿਨੀਂ ਮੀਟਿੰਗ 'ਚ ਰੈਪੋ ਰੇਟ ਅਤੇ ਰਿਵਰਸ ਰੈਪੋ ਰੇਟ 'ਚ ਕੋਈ ਬਦਲਾਅ ਨਹੀਂ ਕੀਤਾ ਹੈ। ਰੈਪੋ ਰੇਟ ਨੂੰ 6.50 ਫੀਸਦੀ 'ਤੇ ਬਰਕਰਾਰ ਰੱਖਿਆ ਹੈ। ਆਰ.ਬੀ.ਆਈ. ਵਲੋਂ ਰੈਪੋ ਰੇਟ ਨਹੀਂ ਵਧਾਉਣ ਦੇ ਫੈਸਲੇ ਨਾਲ ਰੀਅਲ ਅਸਟੇਟ ਨੂੰ ਜ਼ਰੂਰੀ ਗਤੀ ਪ੍ਰਦਾਨ ਕਰਨ 'ਚ ਮਦਦ ਮਿਲੇਗੀ। ਇੰਡਸਟਰੀ ਐਕਸਪਰਟਸ ਦਾ ਇਹ ਮੰਨਣਾ ਹੈ। ਇਸ ਸੈਕਟਰ 'ਚ ਪਿਛਲੇ 6 ਮਹੀਨਿਆਂ ਤੋਂ ਸੁਧਾਰ ਦੇ ਸੰਕੇਤ ਮਿਲ ਰਹੇ ਹਨ।
ਪੋਦਾਰ ਹਾਊਸਿੰਗ ਐਂਡ ਡਿਵੈਲਪਮੈਂਟ ਦੇ ਐੱਮ.ਡੀ ਰੋਹਿਤ ਪੋਦਾਰ ਨੇ ਕਿਹਾ ਕਿ ਵਿਆਜ ਦਰਾਂ ਅਸਥਿਰ ਰਹਿਣ ਨਾਲ ਖਰੀਦਾਰਾਂ ਦੇ ਲਈ ਵੱਡੇ ਮੌਕੇ ਦੇ ਦਰਵਾਜ਼ੇ ਖੁੱਲ੍ਹੇ ਹਨ। ਤਿਓਹਾਰੀ ਮੌਸਮ ਦੀ ਸ਼ੁਰੂਆਤ ਹੋ ਰਹੀ ਹੈ ਅਤੇ ਪੂਰੇ ਦੇਸ਼ 'ਚ ਪ੍ਰਾਪਟੀ ਦੀਆਂ ਦਰਾਂ ਵੀ ਘੱਟ ਹਨ, ਇਸ ਲਈ ਇਸ ਨਾਲ ਘਰ ਖਰੀਦਾਰੀ 'ਚ ਗਤੀ ਆਵੇਗੀ। ਨਾਲ ਹੀ ਡਾਲਰ ਦੇ ਮੁਕਾਬਲੇ ਰੁਪਏ 'ਚ ਸਭ ਤੋਂ ਹੇਠਲਾਂ ਪੱਧਰ ਆਉਣ ਨਾਲ ਐੱਨ.ਆਰ.ਆਈ. ਵੀ ਪ੍ਰਾਪਰਟੀ ਖਰੀਦਣ ਨੂੰ ਆਕਰਸ਼ਿਤ ਹੋਣਗੇ।
ਕ੍ਰੇਡਾਈ ਦੇ ਨੈਸ਼ਨਲ ਪ੍ਰੈਜੀਡੈਂਟ ਦਕਸਯ ਸ਼ਾਹ ਨੇ ਕਿਹਾ ਕਿ ਰੈਪੋ ਰੇਟ ਨੂੰ ਸਥਿਰ ਰੱਖਣ ਦਾ ਫੈਸਲਾ ਡਿਵੈਲਪਰਸ, ਘਰ ਖਰੀਦਾਰ ਅਤੇ ਰੀਅਲ ਅਸਟੇਟ ਨਾਲ ਜੁੜੇ ਵੱਖ-ਵੱਖ ਪੱਖਾਂ ਲਈ ਬਹੁਤ ਰਾਹਤ ਦੀ ਗੱਲ ਹੈ। ਉੱਧਰ ਸੀ.ਬੀ.ਆਰ.ਡੀ. ਇੰਡੀਆ ਅਤੇ ਸਾਊਥ ਈਸਟ ਏਸ਼ੀਆ ਦੇ ਚੇਅਰਮੈਨ ਅੰਸ਼ੁਮਾਨ ਮੈਗਜ਼ੀਨ ਨੇ ਆਰ.ਬੀ.ਆਈ ਦੇ ਫੈਸਲੇ ਦਾ ਸੁਆਗਤ ਕਰਦੇ ਹੋਏ ਕਿਹਾ ਕਿ ਰੈਪੋ ਰੇਟ 'ਚ ਵਾਧਾ ਹੁੰਦਾ ਹੈ ਤਾਂ ਖਪਤ 'ਤੇ ਅਸਰ ਪੈਂਦਾ ਹੈ। ਇਸ ਅਸਰ ਨਾਲ ਰੀਅਲ ਅਸਟੇਟ ਸੈਕਟਰ ਨੂੰ ਵੀ ਝਟਕਾ ਲੱਗਦਾ ਹੈ।
ਅਪੀਲੇਟ ਟ੍ਰਿਬਿਊਨਲ ਦਾ ਨੀਰਵ ਮੋਦੀ ਨੂੰ ਝਟਕਾ, ਜਾਇਦਾਦ ਵੇਚਣ 'ਤੇ ਲਗਾਈ ਰੋਕ
NEXT STORY