ਨਵੀਂ ਦਿੱਲੀ- ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਵੱਲੋਂ ਮਾਸਟਕਾਰਡ 'ਤੇ ਰੋਕ ਲਾਉਣ ਨਾਲ ਆਰ. ਬੀ. ਐੱਲ. ਬੈਂਕ ਖਾਸਾ ਪ੍ਰਭਾਵਿਤ ਹੋਵੇਗਾ। ਆਰ. ਬੀ. ਐੱਲ. ਬੈਂਕ ਨੇ ਵੀਰਵਾਰ ਨੂੰ ਕਿਹਾ ਕਿ ਰਿਜ਼ਰਵ ਬੈਂਕ ਵੱਲੋਂ ਮਾਸਟਰਕਾਰਡ ਨੂੰ ਨਵੇਂ ਕ੍ਰੈਡਿਟ, ਡੈਬਿਟ ਤੇ ਪ੍ਰੀਪੇਡ ਕਾਰਡ ਜਾਰੀ ਕਰਨ ਤੋਂ ਰੋਕਣ ਮਗਰੋਂ ਉਸ ਦੀ ਕ੍ਰੈਡਿਟ ਕਾਰਡ ਜਾਰੀ ਕਰਨ ਦੀ ਦਰ ਪ੍ਰਭਾਵਿਤ ਹੋਵੇਗੀ।
ਰਿਜ਼ਰਵ ਬੈਂਕ ਨੇ ਮਾਸਟਰਕਾਰਡ ਨੂੰ 22 ਜੁਲਾਈ ਤੋਂ ਨਵੇਂ ਗਾਹਕ ਜੋੜਨ 'ਤੇ ਰੋਕ ਲਾਈ ਹੈ। ਆਰ. ਬੀ. ਆਈ. ਮੁਤਾਬਕ, ਮਾਸਟਰਕਾਰਡ ਨੇ ਭਾਰਤ ਵਿਚ ਪੇਮੈਂਟ ਸਿਸਟਮ ਡਾਟਾ ਦੇ ਸਟੋਰੇਜ 'ਤੇ ਉਸ ਦੇ ਨਿਯਮਾਂ ਦੀ ਉਲੰਘਣਾ ਕੀਤੀ ਹੈ, ਜਿਸ ਕਾਰਨ ਇਹ ਕਾਰਵਾਈ ਕੀਤੀ ਗਈ ਹੈ। ਹਾਲਾਂਕਿ, ਇਸ ਨਿਰਦੇਸ਼ ਦਾ ਮਾਸਟਰਕਾਰਡ ਦੇ ਮੌਜੂਦਾ ਗਾਹਕਾਂ 'ਤੇ ਕੋਈ ਪ੍ਰਭਾਵ ਨਹੀਂ ਪਵੇਗਾ।
ਇਹ ਵੀ ਪੜ੍ਹੋ- RBI ਦੀ ਮਾਸਟਰਕਾਰਡ 'ਤੇ ਵੱਡੀ ਕਾਰਵਾਈ, ਨਵੇਂ ਗਾਹਕ ਜੋੜਨ 'ਤੇ ਲਾਈ ਰੋਕ
ਨਵੇਂ ਕ੍ਰੈਡਿਟ ਕਾਰਡ ਲਈ ਲੰਮਾ ਹੋ ਸਕਦੈ ਇੰਤਜ਼ਾਰ-
ਆਰ. ਬੀ. ਐੱਲ. ਇਸ ਸਮੇਂ ਸਿਰਫ਼ ਮਾਸਟਰਕਾਰਡ ਨੈੱਟਵਰਕ 'ਤੇ ਕ੍ਰੈਡਿਟ ਕਾਰਡ ਜਾਰੀ ਕਰਦਾ ਹੈ। ਬੈਂਕ ਨੇ ਕਿਹਾ ਕਿ ਉਸ ਨੇ ਵੀਜ਼ਾ ਭੁਗਤਾਨ ਨੈੱਟਵਰਕ 'ਤੇ ਕ੍ਰੈਡਿਟ ਕਾਰਡ ਜਾਰੀ ਕਰਨ ਲਈ ਬੁੱਧਵਾਰ ਨੂੰ ਵੀਜ਼ਾ ਵਰਲਡਵਾਈਡ ਨਾਲ ਇਕ ਸਮਝੌਤਾ ਕੀਤਾ ਹੈ। ਆਰ. ਬੀ. ਐੱਲ. ਬੈਂਕ ਨੇ ਸ਼ੇਅਰ ਬਾਜ਼ਾਰ ਨੂੰ ਦੱਸਿਆ, ''ਸਾਡੇ ਬੈਂਕ ਦੀ ਪ੍ਰਤੀ ਮਹੀਨੇ ਲਗਭਗ ਇਕ ਲੱਖ ਨਵੇਂ ਕ੍ਰੈਡਿਟ ਕਾਰਡ ਜਾਰੀ ਕਰਨ ਦੀ ਮੌਜੂਦਾ ਦਰ ਉਦੋਂ ਤੱਕ ਪ੍ਰਭਾਵਿਤ ਹੋ ਸਕਦੀ ਹੈ ਜਦੋਂ ਤੱਕ ਮਾਸਟਰਕਾਰਡ ਨੈੱਟਵਰਕ 'ਤੇ ਨਵੇਂ ਕ੍ਰੈਡਿਟ ਕਾਰਡ ਜਾਰੀ ਕਰਨ ਨੂੰ ਲੈ ਕੇ ਰੈਲੂਲੇਟਰ ਵੱਲੋਂ ਸਪੱਸ਼ਟਤਾ ਨਾ ਹੋਵੇ ਜਾਂ ਵੀਜ਼ਾ ਨਾਲ ਤਕਨੀਕੀ ਏਕੀਕਰਨ ਪੂਰਾ ਨਾ ਹੋ ਸਕੇ।" ਬੈਂਕ ਨੇ ਉਮੀਦ ਜਤਾਈ ਕਿ ਤਕਨੀਕੀ ਕੰਮ ਪੂਰਾ ਹੋਣ ਪਿੱਛੋਂ ਵੀਜ਼ਾ ਕ੍ਰੈਡਿਟ ਕਾਰਡ ਜਾਰੀ ਕਰਨਾ ਜਲਦ ਸ਼ੁਰੂ ਹੋ ਜਾਵੇਗਾ, ਜਿਸ ਵਿਚ 8 ਤੋਂ 10 ਹਫ਼ਤੇ ਲੱਗਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ- LIC ਦਾ ਆ ਰਿਹੈ IPO, ਹੋਵੇਗੀ ਮੋਟੀ ਕਮਾਈ, ਨਾਲ ਇਹ ਵੀ ਹੈ ਵੱਡੀ ਖ਼ੁਸ਼ਖ਼ਬਰੀ
►ਖਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ
ਸੈਮਸੰਗ ਤੇ ਟੈਸਲਾ ’ਚ ਹੋਈ 3249 ਕਰੋੜ ਰੁਪਏ ਦੀ ਡੀਲ, ‘ਸਾਈਬਰ ਟਰੱਕ’ ਬਣਾਉਣ ’ਚ ਮਿਲੇਗੀ ਮਦਦ
NEXT STORY