ਮੁੰਬਈ - ਘਰੇਲੂ ਸ਼ੇਅਰ ਬਾਜ਼ਾਰ 'ਚ ਸੋਮਵਾਰ ਦੀ ਭਾਰੀ ਗਿਰਾਵਟ ਤੋਂ ਬਾਅਦ ਮੰਗਲਵਾਰ ਨੂੰ ਬਾਜ਼ਾਰ 'ਚ ਚੰਗੀ ਰਿਕਵਰੀ ਦੇਖਣ ਨੂੰ ਮਿਲੀ। ਚਾਰ ਦਿਨਾਂ ਦੀ ਗਿਰਾਵਟ ਤੋਂ ਬਾਅਦ ਬਾਜ਼ਾਰਾਂ 'ਚ ਸੁਧਾਰ ਹੁੰਦਾ ਨਜ਼ਰ ਆਇਆ। ਸੈਂਸੈਕਸ 169.62 ਅੰਕ ਭਾਵ 0.22% ਦੇ ਵਾਧੇ ਨਾਲ 76,499.63 ਦੇ ਪੱਧਰ ਤੇ ਬੰਦ ਹੋਇਆ ਹੈ। ਸੈਂਸੈਕਸ ਦੇ 18 ਸਟਾਕ ਵਾਧੇ ਨਾਲ ਅਤੇ 12 ਸਟਾਕ ਗਿਰਾਵਟ ਨਾਲ ਕਾਰੋਬਾਰ ਕਰਦੇ ਦੇਖੇ ਗਏ।
ਦੂਜੇ ਪਾਸੇ ਨਿਫਟੀ ਵੀ 90.10 ਅੰਕ ਭਾਵ 0.39% ਦੇ ਵਾਧੇ ਨਾਲ 23,176.05 ਦੇ ਪੱਧਰ ਤੇ ਬੰਦ ਹੋਇਆ ਹੈ। ਨਿਫਟੀ ਦੇ 34 ਸਟਾਕ ਵਾਧੇ ਨਾਲ, 16 ਸਟਾਕ ਗਿਰਾਵਟ ਨਾਲ ਅਤੇ 1 ਸਟਾਕ ਸਥਿਰ ਕਾਰੋਬਾਰ ਦੇਖਣ ਨੂੰ ਮਿਲਿਆ ਹੈ। ਨਿਫਟੀ ਬੈਂਕ 800 ਅੰਕ ਵਧ ਕੇ 48900 ਦੇ ਨੇੜੇ ਬੰਦ ਹੋਇਆ ਅਤੇ ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਵੀ ਜ਼ਬਰਦਸਤ ਖਰੀਦਦਾਰੀ ਦੇਖਣ ਨੂੰ ਮਿਲੀ।
ਅੱਜ ਬਾਜ਼ਾਰ ਦੀ ਸ਼ੁਰੂਆਤ ਮਜ਼ਬੂਤ ਰਹੀ। ਦਿਨ ਦੇ ਕਾਰੋਬਾਰ 'ਚ ਸੈਂਸੈਕਸ 200 ਅੰਕਾਂ ਦੇ ਵਾਧੇ ਦੇ ਨਾਲ 76500 ਦੇ ਉੱਪਰ ਸੀ। ਬੈਂਕ ਨਿਫਟੀ 'ਚ 400 ਅੰਕਾਂ ਦਾ ਵਾਧਾ ਦਰਜ ਕੀਤਾ ਗਿਆ। ਬੀਈਐਲ, ਐਨਟੀਪੀਸੀ, ਐਸਬੀਆਈ ਵਰਗੇ ਸਰਕਾਰੀ ਸ਼ੇਅਰ ਵਧ ਰਹੇ ਸਨ। ਇੰਡਸਇੰਡ ਬੈਂਕ, ਐਕਸਿਸ ਬੈਂਕ ਵਰਗੇ ਸ਼ੇਅਰਾਂ 'ਚ ਵੀ ਵਾਧਾ ਦਰਜ ਕੀਤਾ ਗਿਆ।
Gautam Adani ਨੂੰ ਵੱਡਾ ਝਟਕਾ: ਇਕ ਦਿਨ 'ਚ 4,37,71,77,77,376 ਕਰੋੜ ਰੁਪਏ ਦੀ ਜਾਇਦਾਦ ਗੁਆਈ
NEXT STORY