ਨਵੀਂ ਦਿੱਲੀ— 48 ਐੱਮ. ਪੀ. ਕੈਮਰੇ ਵਾਲਾ ਦਮਦਾਰ ਫੋਨ ਖਰੀਦਣ ਦੀ ਸੋਚ ਰਹੇ ਹੋ ਤਾਂ ਸ਼ਿਓਮੀ ਕੰਪਨੀ ਰੈਡਮੀ ਨੋਟ-7s ਫੋਨ 20 ਮਈ ਨੂੰ ਭਾਰਤ 'ਚ ਲਾਂਚ ਕਰਨ ਜਾ ਰਹੀ ਹੈ। ਸ਼ਿਓਮੀ ਦੇ ਭਾਰਤੀ ਕਾਰੋਬਾਰ ਦੇ ਪ੍ਰਬੰਧਕ ਨਿਰਦੇਸ਼ਕ ਨੇ ਪਿਛਲੀ ਦਿਨੀਂ ਟਵੀਟ ਜ਼ਰੀਏ ਇਸ ਦੀ ਜਾਣਕਾਰੀ ਦਿੱਤੀ ਸੀ। ਇਸ ਫੋਨ ਨੂੰ ਲੈ ਕੇ ਲੋਕ ਕਾਫੀ ਉਤਸ਼ਾਹਤ ਹਨ।
ਇਸ ਸਮਾਰਟ ਫੋਨ ਦੀ ਲੁਕ ਤੇ ਡਿਜ਼ਾਈਨ ਤੋਂ ਪਰਦਾ ਹਟਣ ਦਾ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ। ਇਸ ਦਾ ਸੈਕੰਡਰੀ ਕੈਮਰਾ ਕਿਸ ਤਰ੍ਹਾਂ ਦਾ ਹੋਵੇਗਾ ਇਸ ਦੀ ਜਾਣਕਾਰੀ ਨਹੀਂ ਦਿੱਤੀ ਗਈ ਹੈ। ਫਿੰਗਰਪ੍ਰਿੰਟ ਸੈਂਸਰ ਫੋਨ ਦੇ ਪਿਛਲੇ ਪਾਸੇ ਹੋਵੇਗਾ।
ਰੈਡਮੀ ਨੋਟ-7s 'ਚ ਪਿਛਲਾ ਕੈਮਰਾ 48 ਮੈਗਾਪਿਕਸਲ ਦਾ ਹੈ ਤੇ ਕੰਪਨੀ ਫੋਨ ਦੇ ਪ੍ਰਮੋਸ਼ਨ 'ਚ ਇਸੇ ਨੂੰ ਪ੍ਰਮੁੱਖਤਾ ਨਾਲ ਪੇਸ਼ ਕਰ ਰਹੀ ਹੈ। ਸ਼ਿਓਮੀ ਨੇ ਇਸ ਫੋਨ ਨਾਲ ਕਲਿੱਕ ਤਸਵੀਰਾਂ ਨੂੰ 'ਮੀ ਕਮਿਊਨਿਟੀ' 'ਤੇ ਸਾਂਝਾ ਕੀਤਾ ਹੈ। ਇਨ੍ਹਾਂ ਦੇ ਆਧਾਰ 'ਤੇ ਕਿਹਾ ਜਾ ਸਕਦਾ ਹੈ ਕਿ ਰੈਡਮੀ ਨੋਟ-7s ਜ਼ਬਰਦਸਤ ਕੈਮਰੇ ਨਾਲ ਆਵੇਗਾ। ਹਾਲਾਂਕਿ ਕੀਮਤ ਦੀ ਗੱਲ ਕਰੀਏ ਤਾਂ ਇਹ ਫੋਨ ਕਿੰਨੀ ਕੀਮਤ 'ਚ ਲਾਂਚ ਹੋਵੇਗਾ ਇਸ ਬਾਰੇ ਹੁਣ ਤਕ ਸਾਫ ਤੌਰ 'ਤੇ ਕੁਝ ਨਹੀਂ ਕਿਹਾ ਜਾ ਸਕਦਾ।
140 ਰੁਪਏ 'ਚ ਵਿਕ ਰਿਹਾ ਹੈ ਤੁਹਾਡਾ ਇੰਟਰਨੈੱਟ 'ਤੇ ਮੌਜੂਦ ਪ੍ਰੋਫਾਇਲ
NEXT STORY