ਨਵੀਂ ਦਿੱਲੀ : ਖੇਤਰੀ ਏਅਰਲਾਈਨ Fly91 ਨੇ ਕਿਹਾ ਹੈ ਕਿ ਉਹ 18 ਮਾਰਚ ਤੋਂ ਵਪਾਰਕ ਸੇਵਾਵਾਂ ਸ਼ੁਰੂ ਕਰੇਗੀ। ਇਸ ਵਿੱਚ ਗੋਆ ਤੋਂ ਬੈਂਗਲੁਰੂ ਅਤੇ ਹੈਦਰਾਬਾਦ ਨੂੰ ਜੋੜਨ ਵਾਲੀਆਂ ਉਡਾਣਾਂ ਸ਼ਾਮਲ ਹਨ। ਇਸ ਤੋਂ ਇਲਾਵਾ ਏਅਰਲਾਈਨ ਬੇਂਗਲੁਰੂ ਅਤੇ ਹੈਦਰਾਬਾਦ ਤੋਂ ਸਿੰਧੂਦੁਰਗ ਲਈ ਵੀ ਉਡਾਣਾਂ ਚਲਾਏਗੀ।
ਇਹ ਵੀ ਪੜ੍ਹੋ - 70 ਹਜ਼ਾਰ ਰੁਪਏ ਤੱਕ ਪਹੁੰਚ ਸਕਦੀ ਹੈ 'ਸੋਨੇ ਦੀ ਕੀਮਤ'! ਜਾਣੋ ਕੀ ਹਨ ਕਾਰਣ
ਇਸ ਮਾਮਲੇ ਦੇ ਸਬੰਧ ਵਿਚ Fly91 ਦੇ ਪ੍ਰਬੰਧ ਨਿਰਦੇਸ਼ਕ ਅਤੇ ਸੀਈਓ ਮਨੋਜ ਚਾਕੋ ਨੇ ਮੰਗਲਵਾਰ ਨੂੰ ਕਿਹਾ ਕਿ ਏਅਰਲਾਈਨ ਅਪ੍ਰੈਲ ਤੋਂ ਲਕਸ਼ਦੀਪ ਲਈ ਉਡਾਣਾਂ ਸ਼ੁਰੂ ਕਰਨ ਦੀ ਵੀ ਯੋਜਨਾ ਬਣਾ ਰਹੀ ਹੈ। ਏਅਰਲਾਈਨ ਨੂੰ ਹਵਾਬਾਜ਼ੀ ਰੈਗੂਲੇਟਰ ਡੀਜੀਸੀਏ ਨੇ 6 ਮਾਰਚ ਨੂੰ ਲਾਇਸੈਂਸ ਦਿੱਤਾ ਸੀ।
ਇਹ ਵੀ ਪੜ੍ਹੋ - Airtel ਦੇ ਕਰੋੜਾਂ ਗਾਹਕਾਂ ਨੂੰ ਝਟਕਾ, ਰੀਚਾਰਜ ਪਲਾਨ ਹੋਇਆ ਮਹਿੰਗਾ, ਦੇਣੇ ਪੈਣਗੇ ਵਾਧੂ ਪੈਸੇ
ਚਾਕੋ ਨੇ ਮੋਪਾ ਹਵਾਈ ਅੱਡੇ 'ਤੇ ਪੱਤਰਕਾਰਾਂ ਨੂੰ ਦੱਸਿਆ ਕਿ Fly91 ਕੋਲ ਛੇ ਮਹੀਨਿਆਂ ਵਿੱਚ ਕੁੱਲ ਛੇ ATR 72-600 ਜਹਾਜ਼ ਹੋਣਗੇ। ਫਿਲਹਾਲ ਇਸ ਦੇ ਬੇੜੇ 'ਚ ਦੋ ਜਹਾਜ਼ ਹਨ। ਉਨ੍ਹਾਂ ਨੇ ਕਿਹਾ ਕਿ ਅਗਲੇ ਪੰਜ ਸਾਲਾਂ ਵਿੱਚ Fly91 ਦੀ ਬੇੜੇ ਵਿੱਚ ਲਗਭਗ 35 ਜਹਾਜ਼ਾਂ ਨੂੰ ਸ਼ਾਮਲ ਕਰਨ ਅਤੇ 50 ਸ਼ਹਿਰਾਂ ਨੂੰ ਜੋੜਨ ਦੀ ਯੋਜਨਾ ਹੈ। ਜਸਟ ਉਡੋ ਏਵੀਏਸ਼ਨ ਪ੍ਰਾਈਵੇਟ ਲਿਮਟਿਡ ਦੁਆਰਾ ਸੰਚਾਲਿਤ ਏਅਰਲਾਈਨ, ਟੀਅਰ-2 ਅਤੇ ਟੀਅਰ-3 ਸ਼ਹਿਰਾਂ ਵਿੱਚ ਹਵਾਈ ਸੰਪਰਕ ਵਧਾਉਣਾ ਚਾਹੁੰਦੀ ਹੈ।
ਇਹ ਵੀ ਪੜ੍ਹੋ - LPG ਸਿਲੰਡਰ ਤੋਂ ਲੈ ਕੇ FASTag KYC ਤੱਕ, ਮਾਰਚ ਮਹੀਨੇ ਹੋਣਗੇ ਇਹ ਵੱਡੇ ਬਦਲਾਅ, ਜੇਬ੍ਹ 'ਤੇ ਪਵੇਗਾ ਅਸਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Mutual Fund 'ਚ ਔਰਤਾਂ ਕਰ ਰਹੀਆਂ ਹਨ ਭਾਰੀ ਨਿਵੇਸ਼, 21% ਵਧੀ ਹਿੱਸੇਦਾਰੀ
NEXT STORY