ਗੈਜੇਟ ਡੈਸਕ—ਰਿਲਾਇੰਸ ਜਿਓ ਸਬਸਕਰਾਈਬਰ ਬਣਾਉਣ ਦੇ ਮਾਮਲੇ 'ਚ ਏਅਰਟੈੱਲ, ਵੋਡਾਫੋਨ-ਆਈਡੀਆ ਅਤੇ ਬੀ.ਐੱਸ.ਐੱਨ.ਐੱਲ. ਤੋਂ ਕਾਫੀ ਅੱਗੇ ਰਿਹਾ। ਜਨਵਰੀ 'ਚ ਜਿਓ ਨੇ ਆਪਣੇ ਨੈੱਟਵਰਕ 'ਤੇ ਦੇਸ਼ ਭਰ 'ਚ 93.24 ਲੱਖ ਸਬਸਕਰਾਈਬਰਸ ਨੂੰ ਜੋੜਿਆ। ਇਹ ਅੰਕੜਾ ਮੌਜੂਦਾ ਦੂਜੀਆਂ ਟੈਲੀਕਾਮ ਕੰਪਨੀਆਂ 'ਚ ਸਭ ਤੋਂ ਜ਼ਿਆਦਾ ਹੈ। ਟਰਾਈ ਨੇ ਬੁੱਧਵਾਰ ਨੂੰ ਇਕ ਡਾਟਾ ਜਾਰੀ ਕੀਤਾ ਜਿਸ 'ਚ ਦੱਸਿਆ ਗਿਆ ਹੈ ਕਿ ਇਸ ਵੇਲੇ ਜਿਓ ਦਾ ਸਬਸਕਰਾਈਬਰ ਬੇਸ 29 ਕਰੋੜ ਹੈ। ਦੱਸ ਦੇਈਏ ਕਿ ਇਸ ਵੇਲੇ ਭਾਰਤ 'ਚ ਟੈਲੀਕਾਮ ਸਬਸਕਰਾਈਬਰਸ ਦੀ ਗਿਣਤੀ 120 ਕਰੋੜ ਤੋਂ ਜ਼ਿਆਦਾ ਹੈ।
ਜਨਵਰੀ 'ਚ ਦੇਸ਼ 'ਚ ਵਾਇਰਲੈਸ ਸਬਸਕਰਾਈਬਰਸ ਦੀ ਗਿਣਤੀ 118.19 ਕਰੋੜ ਰਹੀ ਜੋ ਦਸੰਬਰ ਤੋਂ 59.74 ਲੱਖ ਜ਼ਿਆਦਾ ਹੈ। ਟਰਾਈ ਨੇ ਕਿਹਾ ਕਿ 'GSM, CDMA ਅਤੇ LTE ਸਬਸਕਰਾਈਬਰਸ ਦੀ ਗਿਣਤੀ ਦਸੰਬਰ 2018 'ਚ 117.6 ਕਰੋੜ ਸੀ ਜੋ ਜਨਵਰੀ 2019 ਤੋਂ ਵਧ ਕੇ 118.9 ਕਰੋੜ ਰੁਪਏ ਪਹੁੰਚ ਗਈ। ਇਸ ਹਿਸਾਬ ਨਾਲ ਇਸ ਦਾ ਮਾਸਿਕ ਵਾਧਾ 0.51 ਫੀਸਦੀ ਰਿਹਾ। ਟਰਾਈ ਨੇ ਅਗੇ ਕਿਹਾ ਕਿ 118.19 ਕਰੋੜ ਸਬਸਕਰਾਈਬਰਸ 'ਚੋਂ 102.25 ਕਰੋੜ ਸਬਸਕਰਾਈਬਰਸ ਜਨਵਰੀ 2019 'ਚ ਡੇਟ ਆਫ ਪੀਕ VLR(Visitor Location Register) 'ਤੇ ਐਕਟੀਵ ਸਨ।
ਸਰਕਾਰੀ ਟੈਲੀਕਾਮ ਕੰਪਨੀ BSNL ਨੇ ਜਨਵਰੀ 'ਚ 9.83 ਲੱਖ ਸਬਸਕਰਾਈਬਰਸ ਨੂੰ ਜੋੜਿਆ। ਇਸ ਤੋਂ ਬਾਅਦ ਬੀ.ਐੱਸ.ਐੱਨ.ਐੱਲ. ਦੇ ਕੁਲ ਸਬਸਕਰਾਈਬਰਸ ਦੀ ਗਿਣਤੀ 11.53 ਕਰੋੜ ਹੋ ਗਈ ਹੈ। ਭਾਰਤੀ ਏਅਰਟੈੱਲ ਦੀ ਜੇਕਰ ਗੱਲ ਕਰੀਏ ਤਾਂ ਜਨਵਰੀ 'ਚ 1.03 ਲੱਖ ਸਬਸਕਰਾਈਬਰਸ ਨਾਲ ਏਅਰਟੈੱਲ ਕੋਲ ਹੁਣ ਕੁੱਲ 34.04 ਕਰੋੜ ਸਬਸਕਰਾਈਬਰਸ ਹੋ ਗਏ ਹਨ। ਦੂਜੇ ਪਾਸੇ ਦੇਸ਼ ਦੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਵੋਡਾਫੋਨ-ਆਈਡੀਆ ਨੂੰ 35.87 ਲੱਖ ਸਬਸਕਰਾਈਬਰਸ ਦਾ ਨੁਕਸਾਨ ਹੋਇਆ ਹੈ। ਇਸ ਤੋਂ ਬਾਅਦ ਵੋਡਾਫੋਨ-ਆਈਡੀਆ ਦੇ ਸਬਸਕਰਾਈਬਰਸ ਦੀ ਗਿਣਤੀ 41.52 ਕਰੋੜ ਹੋ ਗਈ ਹੈ।
ਜੈੱਟ ਏਅਰਵੇਜ਼ ਦੇ 260 ਪਾਇਲਟ ਸਪਾਈਸਜੈੱਟ ਦੀ ਇੰਟਰੁਵਿਊ ਲਈ ਪੇਸ਼ ਹੋਏ
NEXT STORY