ਨਵੀਂ ਦਿੱਲੀ– ਮੁਕੇਸ਼ ਅੰਬਾਨੀ ਦੀ ਰਿਲਾਇੰਸ ਜੀਓ ਨੇ ਸਾਨ ਫ੍ਰਾਂਸਿਸਕੋ ਦੀ ਮੋਬਾਈਲ ਗੇਮਿੰਗ ਕੰਪਨੀ ਕ੍ਰਿਕੀ ’ਚ ਨਿਵੇਸ਼ ਕੀਤਾ ਹੈ। ਰਿਲਾਇੰਸ ਜੀਓ ਨੇ ਹਾਲਾਂਕਿ ਨਿਵੇਸ਼ ਦੀ ਕੁਲ ਰਕਮ ਦਾ ਖੁਲਾਸਾ ਨਹੀਂ ਕੀਤਾ ਹੈ। ਕ੍ਰਿਕੀ ਨੇ ਹੁਣ ਤੱਕ ਕੁਲ ਮਿਲਾ ਕੇ 2.20 ਅਰਬ ਡਾਲਰ ਦਾ ਨਿਵੇਸ਼ ਜੁਟਾਇਆ ਹੈ।
ਭਾਰਤ ’ਚ ਕ੍ਰਿਕੀ ਨੇ ਰਿਲਾਇੰਸ ਜੀਓ ਨਾਲ ਮਿਲ ਕੇ ਸਭ ਤੋਂ ਵੱਧ ਰਿਅਲਟੀ ਆਧਾਰਿਤ ‘ਯਾਤਰਾ’ ਨਾਂ ਦਾ ਇਕ ਮੋਬਾਇਲ ਗੇਮ ਲਾਂਚ ਕੀਤਾ ਹੈ। ਰਿਲਾਇੰਸ ਜੀਓ ਦੇ ਗਾਹਕਾਂ ਨੂੰ ਇਸ ਨਵੇਂ ਗੇਮ ਦੇ 3ਡੀ ਅਵਤਾਰ ਦੇ ਨਾਲ ਖੇਡਣ ਦੀ ਵਿਸ਼ੇਸ਼ ਸਹੂਲਤ ਮਿਲੇਗੀ। ਸਾਰੇ ਮੋਬਾਇਲ ਖਪਤਾਕਰ ਇਸ ਗੇਮ ਨੂੰ ਖੇਡ ਸਕਣਗੇ। ਗੇਮ ਨੂੰ ਗੂਗਲ ਪਲੇਅ ਸਟੋਰ ਅਤੇ ਆਈ. ਓ. ਐੱਸ. ਸਟੋਰ ਤੋਂ ਮੁਫਤ ਡਾਊਨਲੋਡ ਕੀਤਾ ਜਾ ਸਕਦਾ ਹੈ।
ਰਿਲਾਇੰਸ ਜੀਓ ਦੇ ਡਾਇਰੈਕਟਰ ਆਕਾਸ਼ ਅੰਬਾਨੀ ਨੇ ਇਕ ਬਿਆਨ ’ਚ ਕਿਹਾ ਕਿ ਕ੍ਰਿਕੀ ਭਾਰਤੀਆਂ ਦੀ ਇਕ ਪੂਰੀ ਪੀੜ੍ਹੀ ਨੂੰ ਆਗਮੈਂਟੇਡ ਰਿਅਲਟੀ ਅਪਣਾਉਣ ਲਈ ਪ੍ਰੇਰਿਤ ਕਰੇਗਾ। ਸਾਡਾ ਵਿਜ਼ਨ ਦੁਨੀਆ ਭਰ ਦੇ ਸਰਬੋਤਮ ਤਜ਼ਰਬਿਆਂ ਨੂੰ ਭਾਰਤ ਲਿਆਉਣਾ ਹੈ। ‘ਯਾਤਰਾ’ ਗੇਮ ਇਸ ਦੇਸ਼ ’ਚ ਇਕ ਕਦਮ ਹੈ।
GDP ਦੀ ਦੂਜੀ ਤਿਮਾਹੀ ਦੇ ਨਤੀਜਿਆਂ ਤੋਂ ਉਤਸ਼ਾਹਤ ਹੋਣ ਦੀ ਲੋੜ ਨਹੀਂ : ਰਾਜਨ
NEXT STORY