ਨਵੀਂ ਦਿੱਲੀ- ਰਿਲਾਇੰਸ ਪਾਵਰ ਲਿਮਟਿਡ ਦੇ ਨਿਰਦੇਸ਼ਕ ਮੰਡਲ ਨੇ ਐਤਵਾਰ ਨੂੰ ਆਪਣੀ ਪ੍ਰਮੋਟਰ ਕੰਪਨੀ ਰਿਲਾਇੰਸ ਇੰਫਰਾਸਟ੍ਰਕਚਰ ਲਿਮਟਿਡ ਨੂੰ ਕੁੱਲ 1,325 ਕਰੋੜ ਰੁਪਏ ਵਿਚ 59.5 ਕਰੋੜ ਇਕੁਇਟੀ ਸ਼ੇਅਰ ਅਤੇ 73 ਕਰੋੜ ਵਾਰੰਟ ਜਾਰੀ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਰਿਲਾਇੰਸ ਪਾਵਰ ਨੇ ਐਤਵਾਰ ਨੂੰ ਸਟਾਕ ਐਕਸਚੇਂਜ ਨੂੰ ਦੱਸਿਆ ਕਿ ਇਸ ਦੇ ਨਿਰਦੇਸ਼ਕ ਮੰਡਲ ਨੇ ਸੂਚੀਬੱਧ ਕੰਪਨੀ ਰਿਲਾਇੰਸ ਇੰਫਰਾਸਟ੍ਰਕਚਰ ਨੂੰ 10 ਰੁਪਏ ਦੇ ਇਸ਼ੂ ਮੁੱਲ 'ਤੇ 59.5 ਕਰੋੜ ਇਕੁਇਟੀ ਸ਼ੇਅਰਾਂ ਅਤੇ 73 ਕਰੋੜ ਤੱਕ ਦੀ ਗਿਣਤੀ ਦੇ ਵਾਰੰਟ ਤਰਜੀਹੀ ਅਧਾਰ 'ਤੇ ਜਾਰੀ ਕਰਨ ਨੂੰ ਪ੍ਰਵਾਨਗੀ ਦਿੱਤੀ ਹੈ।
ਸਟਾਕ ਮਾਰਕੀਟ ਨੂੰ ਦਿੱਤੀ ਜਾਣਕਾਰੀ ਅਨੁਸਾਰ, ਇਸ ਨਾਲ ਰਿਲਾਇੰਸ ਪਾਵਰ ਦਾ ਕਰਜ਼ਾ 1,325 ਕਰੋੜ ਰੁਪਏ ਘਟੇਗਾ। ਸਾਲ 2021-22 ਵਿਚ ਰਿਲਾਇੰਸ ਪਾਵਰ ਦਾ ਕੁੱਲ ਕਰਜ਼ਾ 3,200 ਕਰੋੜ ਰੁਪਏ ਘੱਟ ਜਾਵੇਗਾ। ਨਵੇਂ ਸ਼ੇਅਰਾਂ ਜਾਰੀ ਹੋਣ ਤੋਂ ਬਾਅਦ ਰਿਲਾਇੰਸ ਪਾਵਰ ਵਿਚ ਰਿਲਾਇੰਸ ਇੰਫਰਾਸਟ੍ਰਕਚਰ ਅਤੇ ਹੋਰ ਪ੍ਰਮੋਟਰਾਂ ਦਾ ਹਿੱਸਾ 25 ਫ਼ੀਸਦੀ ਅਤੇ ਵਾਰੰਟ ਨੂੰ ਸ਼ੇਅਰਾਂ ਵਿਚ ਬਦਲਣ ਤੋਂ ਬਾਅਦ ਉਨ੍ਹਾਂ ਦੀ ਹਿੱਸੇਦਾਰੀ 38 ਫ਼ੀਸਦੀ ਤੱਕ ਪਹੁੰਚ ਜਾਵੇਗੀ।
ਵੈਲਕਮਹੋਟਲ ਬ੍ਰਾਂਡ ਦੇ ਤਹਿਤ ਹੋਰ ਹੋਟਲ ਖੋਲ੍ਹੇਗੀ ਆਈ. ਟੀ. ਸੀ.
NEXT STORY