ਮੁੰਬਈ - ਰਿਲਾਇੰਸ ਇੰਡਸਟਰੀਜ਼ (RIL) ਨੇ ਘੋਸ਼ਣਾ ਕੀਤੀ ਹੈ ਕਿ ਉਸਦੀ ਸਹਾਇਕ ਕੰਪਨੀ ਰਿਲਾਇੰਸ ਰਿਟੇਲ ਵੈਂਚਰਸ ਲਿਮਟਿਡ(Reliance Retail Ventures Limited) ਭਾਰਤ ਵਿੱਚ '7-ਇਲੈਵਨ ਸਟੋਰਸ' (7-ਇਲੈਵਨ ਸੁਵਿਧਾ ਸਟੋਰ) ਲਾਂਚ ਕਰੇਗੀ। ਰਿਲਾਇੰਸ ਰਿਟੇਲ ਵੈਂਚਰਸ ਲਿਮਟਿਡ ਨੇ ਭਾਰਤ ਵਿੱਚ ਆਪਣੇ ਸਟੋਰ ਲਾਂਚ ਕਰਨ ਲਈ 7-Eleven Inc. (SEI) ਦੇ ਨਾਲ ਇੱਕ ਮਾਸਟਰ ਫਰੈਂਚਾਇਜ਼ੀ ਸਮਝੌਤਾ ਕੀਤਾ ਹੈ।
RIL ਨੇ ਇੱਕ ਐਕਸਚੇਂਜ ਫਾਈਲਿੰਗ ਵਿੱਚ ਕਿਹਾ ਕਿ ਪਹਿਲਾ '7-ਇਲੈਵਨ ਸਟੋਰ' 9 ਅਕਤੂਬਰ ਨੂੰ ਅੰਧੇਰੀ ਈਸਟ, ਮੁੰਬਈ ਵਿੱਚ ਖੋਲ੍ਹਿਆ ਜਾਵੇਗਾ। ਇਸ ਤੋਂ ਬਾਅਦ ਦੂਜਾ ਸਟੋਰ ਗ੍ਰੇਟਰ ਮੁੰਬਈ ਵਿੱਚ ਖੋਲ੍ਹਿਆ ਜਾਵੇਗਾ। ਮੁਕੇਸ਼ ਅੰਬਾਨੀ ਦੀ ਕੰਪਨੀ RIL ਅਨੁਸਾਰ, '7-ਇਲੈਵਨ ਸਟੋਰਸ' ਦਾ ਉਦੇਸ਼ ਖਰੀਦਦਾਰਾਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕਰਨਾ ਹੈ। ਇਸ ਵਿੱਚ ਸਨੈਕਸ ਅਤੇ ਹਰ ਤਰ੍ਹਾਂ ਦੇ ਖਾਣ ਪੀਣ ਦੇ ਸਾਮਾਨ ਦੇ ਨਾਲ ਰੋਜ਼ਾਨਾ ਦੀ ਜ਼ਰੂਰਤ ਦੀਆਂ ਵਸਤੂਆਂ ਉਪਲਬਧ ਹੋਣਗੀਆਂ।
ਇਹ ਵੀ ਪੜ੍ਹੋ: ਤੁਹਾਡੇ ਕੋਲ ਵੀ ਹੈ ਪੁਰਾਣਾ ਵਾਹਨ ਤਾਂ ਪੜ੍ਹੋ ਇਹ ਖ਼ਬਰ,ਰਜਿਸਟ੍ਰੇਸ਼ਨ ਰੀਨਿਊ ਸਬੰਧੀ ਸਰਕਾਰ ਨੇ ਲਿਆ ਵੱਡਾ ਫ਼ੈਸਲਾ
ਰਿਲਾਇੰਸ ਰਿਟੇਲ ਵੈਂਚਰਸ ਲਿਮਟਿਡ ਨੇ ਕਿਹਾ ਕਿ SEI ਭਾਰਤ ਵਿੱਚ ਆਪਣੇ ਵਿਲੱਖਣ 7-Eleven ਸੁਵਿਧਾ ਪ੍ਰਚੂਨ ਵਪਾਰਕ ਮਾਡਲ ਨੂੰ ਲਾਗੂ ਕਰਨ ਅਤੇ ਸਥਾਪਤ ਕਰਨ ਵਿੱਚ RRVL ਦੀ ਸਹਾਇਤਾ ਕਰੇਗਾ।
ਫਿਊਚਰ ਗਰੁੱਪ ਦੀ ਮਲਕੀਅਤ ਵਾਲੀ ਫਿਊਚਰ ਰਿਟੇਲ ਲਿਮਟਿਡ ਨੇ ਹਾਲ ਹੀ ਵਿੱਚ ਘੋਸ਼ਣਾ ਕੀਤੀ ਹੈ ਕਿ ਉਸਨੇ ਭਾਰਤ ਵਿੱਚ ਸਟੋਰ ਚਲਾਉਣ ਦੀ 2 ਸਾਲਾਂ ਦੀ ਯੋਜਨਾ ਦੇ ਬਾਅਦ 7-Eleven ਨਾਲ ਮਾਸਟਰ ਫਰੈਂਚਾਇਜ਼ੀ ਸਮਝੌਤੇ ਨੂੰ ਖਤਮ ਕਰ ਦਿੱਤਾ ਹੈ ਅਤੇ ਦੋ ਦਿਨਾਂ ਬਾਅਦ ਉਨ੍ਹਾਂ ਦਾ ਆਰ.ਆਰ.ਵੀ.ਐਲ. ਨਾਲ ਸਮਝੌਤਾ ਹੋਇਆ ਹੈ। ਇਹ ਸਮਝੌਤਾ ਇਸ ਲਈ ਖਤਮ ਕਰ ਦਿੱਤਾ ਗਿਆ ਕਿਉਂਕਿ ਫਿਊਚਰ -7 ਸਮਝੌਤੇ ਵਿੱਚ ਨਿਰਧਾਰਤ ਸਟੋਰਾਂ ਨੂੰ ਖੋਲ੍ਹਣ ਵਿੱਚ ਅਸਮਰੱਥ ਸੀ ਅਤੇ ਫਰੈਂਚਾਈਜ਼ੀ ਫੀਸ ਵੀ ਨਹੀਂ ਦੇ ਸਕਦਾ ਸੀ।
ਇਹ ਵੀ ਪੜ੍ਹੋ: ਮੰਤਰੀ ਮੰਡਲ ਨੇ 11 ਲੱਖ ਰੇਲਵੇ ਮੁਲਾਜ਼ਮਾਂ ਦੇ ਬੋਨਸ ਲਈ ਦਿੱਤੀ ਪ੍ਰਵਾਨਗੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
Zee Entertainment ਦੀ ਘੱਟ ਗਿਣਤੀ ਸ਼ੇਅਰਧਾਰਕਾਂ ਦੀ EGM ਸੱਦਣ ਦੀ ਮੰਗ ਖਿਲਾਫ NCLAT ’ਚ ਅਪੀਲ
NEXT STORY