ਨਵੀਂ ਦਿੱਲੀ (ਭਾਸ਼ਾ) – ਜ਼ੀ ਐਂਟਰਟੇਨਮੈਂਟ ਐਂਟਰਪ੍ਰਾਈਜੇਜ਼ ਲਿਮਟਿਡ (ਜੀ. ਈ. ਈ. ਐੱਲ.) ਨੇ ਵੱਖ-ਵੱਖ ਮੁੱਦਿਆਂ ’ਤੇ ਚਰਚਾ ਲਈ ਅਸਾਧਾਰਣ ਆਮ ਬੈਠਕ (ਈ. ਜੀ. ਐੱਮ.) ਸੱਦਣ ਦੀ ਘੱਟ ਗਿਣਤੀ ਸ਼ੇਅਰਧਾਰਕਾਂ ਇਨਵੈਸਕੋ ਅਤੇ ਓ. ਐੱਫ. ਆਈ. ਗਲੋਬਲ ਚਾਈਨ ਫੰਡ ਦੀ ਮੰਗ ਖਿਲਾਫ ਬੁੱਧਵਾਰ ਨੂੰ ਰਾਸ਼ਟਰੀ ਕੰਪਨੀ ਲਾਅ ਟ੍ਰਿਬਿਊਨਲ (ਐੱਨ. ਸੀ. ਐੱਲ. ਟੀ.) ਦਾ ਰੁਖ ਕੀਤਾ। ਇਨ੍ਹਾਂ ਮੁੱਦਿਆਂ ’ਚ ਜ਼ੀ ਐਂਟਰਟੇਨਮੈਂਟ ਦੇ ਮੈਨੇਜਿੰਗ ਡਾਇਰੈਕਟਰ ਪੁਨੀਤ ਗੋਇਨਕਾ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਵੀ ਸ਼ਾਮਲ ਹੈ।
ਮੀਡੀਆ ਕੰਪਨੀ ਨੇ ਰਾਸ਼ਟਰੀ ਕੰਪਨੀ ਨਾਅ ਟ੍ਰਿਬਿਊਨਲ (ਐੱਨ. ਸੀ. ਐੱਲ. ਟੀ.) ਦੇ ਹੁਕਮ ਨੂੰ ਚੁਣੌਤੀ ਦਿੱਤੀ ਹੈ, ਜਿਸ ਨੇ ਮੰਗਲਵਾਰ ਨੂੰ ਜੀ. ਆਈ. ਆਈ. ਐੱਲ. ਨੂੰ ਘੱਟ ਗਿਣਤੀ ਸ਼ੇਅਰਧਾਰਕਾਂ ਦੀ ਪਟੀਸ਼ਨ ’ਤੇ 7 ਅਕਤੂਬਰ ਤੱਕ ਜਵਾਬ ਦਾਖਲ ਕਰਨ ਦਾ ਹੁਕਮ ਦਿੱਤਾ ਸੀ। 7 ਅਕਤੂਬਰ ਮਾਮਲੇ ’ਚ ਸੁਣਵਾਈ ਦੀ ਅਗਲੀ ਮਿਤੀ ਹੈ। ਜੀ. ਈ. ਈ. ਐੱਲ. ਦੇ ਇਕ ਬੁਲਾਰੇ ਨੇ ਘਟਨਾਕ੍ਰਮ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਕੰਪਨੀ ਨੇ ਕਾਨੂੰਨ ਦੇ ਤਹਿਤ ਮੁਹੱਈਆ ਉਚਿੱਤ ਪ੍ਰਕਿਰਿਆ ਮੁਤਾਬਕ ਐੱਨ. ਸੀ. ਐੱਲ. ਟੀ. ਦਾ ਰੁਖ ਕੀਤਾ ਹੈ।
ਆ ਗਏ ਅੱਛੇ ਦਿਨ! ਗੈਸ ਸਿਲੰਡਰ-ਤੇਲ ਤੋਂ ਬਾਅਦ ਬੱਚਿਆਂ ਦੀ ਮਨਪਸੰਦ ਆਈਸਕ੍ਰੀਮ ਵੀ ਹੋਈ ਮਹਿੰਗੀ
NEXT STORY