ਨਵੀਂ ਦਿੱਲੀ (ਇੰਟ.) - ਕ੍ਰਿਪਟੋਕਰੰਸੀ ਸਮੇਤ ਵੱਖ-ਵੱਖ ਵਰਚੁਅਲ ਡਿਜੀਟਲ ਅਸਾਸਿਆਂ ’ਚ ਪੈਸੇ ਲਾਉਣ ਵਾਲਿਆਂ ਨੂੰ ਟੈਕਸ ਵਿਭਾਗ ਤੋਂ ਰਾਹਤ ਮਿਲੀ ਹੈ। ਕੇਂਦਰੀ ਪ੍ਰਤੱਖ ਟੈਕਸ ਬੋਰਡ ਭਾਵ ਸੀ. ਬੀ. ਡੀ. ਟੀ. ਨੇ ਕ੍ਰਿਪਟੋਕਰੰਸੀ ਸਮੇਤ ਡਿਜੀਟਲ ਵਰਚੁਅਲ ਅਸਾਸਿਆਂ ’ਤੇ ਲੱਗਣ ਵਾਲੇ ਪੀਨਲ ਇੰਟਰਸਟ ਤੋਂ ਕਰਦਾਤਿਆਂ ਨੂੰ ਛੋਟ ਦਿੱਤੀ ਹੈ।
ਇਹ ਵੀ ਪੜ੍ਹੋ : ਕ੍ਰੈਡਿਟ ਕਾਰਡ ਨਾਲ ਖ਼ਰੀਦੋ ਨਵੀਂ ਚਮਕਦੀ ਕਾਰ, ਇੰਝ ਕਰ ਸਕਦੇ ਹੋ ਹਜ਼ਾਰਾਂ ਦੀ ਬਚਤ
ਦਰਅਸਲ, ਕਿਸੇ ਵੀ ਨਿਵਾਸੀ ਭਾਰਤੀ ਨਾਗਰਿਕ ਨੂੰ ਵਰਚੁਅਲ ਡਿਜੀਟਲ ਕਰੰਸੀ ਦੇ ਤਬਾਦਲੇ ’ਤੇ ਟੀ. ਡੀ. ਐੱਸ. ਕੱਟਦਾ ਹੈ। ਟੀ. ਡੀ. ਐੱਸ. ਦਾ ਨਿਯਮ ਜੁਲਾਈ 2022 ਤੋਂ ਅਮਲ ’ਚ ਆਇਆ ਹੈ। ਖਰੀਦਦਾਰ ਨੂੰ ਕੱਟੇ ਗਏ ਟੀ. ਡੀ. ਐੱਸ. ਦੀ ਜਾਣਕਾਰੀ ਫਾਰਮ 26ਕਿਊ ਈ ਰਾਹੀਂ ਦੇਣੀ ਹੁੰਦੀ ਹੈ। ਫਾਰਮ 26ਕਿਊ ਈ ਟੀ. ਡੀ. ਐੱਸ. ਦਾ ਚਲਾਨ-ਕਮ-ਸਟੇਟਮੈਂਟ ਫਾਰਮ ਹੈ। ਤੈਅ ਸਮਾਂ ਹੱਦ ’ਚ ਅਜਿਹਾ ਨਾ ਕਰਨ ’ਤੇ ਪਨੈਲਟੀ ਦੀ ਵਿਵਸਥਾ ਹੈ।
ਟੈਕਸ ਵਿਭਾਗ ਨੇ ਕਰਦਾਤਿਆਂ ਨੂੰ ਜੋ ਰਾਹਤ ਦਿੱਤੀ ਹੈ, ਉਹ ਉਸੇ ਨਾਲ ਸਬੰਧਤ ਹੈ। ਇਹ ਰਾਹਤ ਇਸ ਲਈ ਦਿੱਤੀ ਗਈ ਹੈ ਕਿਉਂਕਿ ਫਾਰਮ 26ਕਿਊ ਈ ਸਮੇਂ ਸਿਰ ਮੁਹੱਈਆ ਨਹੀਂ ਹੋ ਸਕਿਆ ਸੀ। ਫਾਰਮ ਸਮੇਂ ਸਿਰ ਨਾ ਆਉਣ ਕਾਰਨ ਸੁਭਾਵਿਕ ਤੌਰ ’ਤੇ ਕਰਦਾਤਿਆਂ ਨੂੰ ਜਾਣਕਾਰੀ ਦੇਣ ’ਚ ਦੇਰੀ ਹੋਈ। ਹਾਲਾਂਕਿ ਇਸ ਤੋਂ ਬਾਅਦ ਵੀ ਕਰਦਾਤਿਆਂ ’ਤੇ ਪਨੈਲਟੀ ਲੱਗ ਗਈ ਸੀ।
ਇਹ ਵੀ ਪੜ੍ਹੋ : ਦੇਸ਼ ਦੇ ਇਸ ਸੂਬੇ 'ਚ ਅੱਜ ਰਾਤ ਤੋਂ 3 ਦਿਨਾਂ ਲਈ ਬੰਦ ਰਹਿਣਗੇ ਪੈਟਰੋਲ ਪੰਪ, ਅੱਜ ਹੀ ਫੁੱਲ ਕਰਵਾ ਲਓ ਟੈਂਕੀ
ਟੈਕਸ ਵਿਭਾਗ ਨੇ ਠੀਕ ਕੀਤੀ ਖਾਮੀ
ਹੁਣ ਟੈਕਸ ਵਿਭਾਗ ਨੇ ਇਸ ਖਾਮੀ ਨੂੰ ਦਰੁੱਸਤ ਕੀਤਾ ਅਤੇ ਪੀਨਲ ਇੰਟਰਸਟ ਹਟਾਉਣ ਦਾ ਫੈਸਲਾ ਕੀਤਾ ਹੈ। ਸੈਂਟਰਲ ਬੋਰਡ ਆਫ਼ ਡਾਇਰੈਕਟ ਟੈਕਸਿਜ਼ ਨੇ ਇਸ ਸਬੰਧ ’ਚ 7 ਮਾਰਚ, 2024 ਨੂੰ ਇਕ ਨਿਰਦੇਸ਼ ਜਾਰੀ ਕੀਤਾ ਅਤੇ ਕਿਹਾ ਕਿ ਤੈਅ ਸਮਾਂ ਹੱਦ ’ਚ ਫਾਰਮ 26ਕਿਊ ਈ ਫਾਈਲ ਨਾ ਕਰਨ ’ਤੇ ਜੋ ਪੈਨਲਟੀ ਲਗੀ ਸੀ, ਉਸ ਨੂੰ ਹਟਾਉਣ ਦਾ ਫੈਸਲਾ ਲਿਆ ਗਿਆ ਹੈ।
ਇਹ ਵੀ ਪੜ੍ਹੋ : 13 ਦਿਨਾਂ 'ਚ 2950 ਰੁਪਏ ਵਧੀ ਸੋਨੇ ਦੀ ਕੀਮਤ, ਜਾਣੋ ਕਿਉਂ ਵਧ ਰਹੇ ਕੀਮਤੀ ਧਾਤੂ ਦੇ ਭਾਅ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਚੈਰਿਟੀ ਦੀ ਆੜ 'ਚ 500 ਕਰੋੜ ਦੀ ਧੋਖਾਧੜੀ, UP 'ਚ ਇਨਕਮ ਟੈਕਸ ਨੇ ਫੜਿਆ ਵੱਡਾ ਘਪਲਾ
NEXT STORY