ਜਲੰਧਰ: ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਚੇਅਰਮੈਨਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ ਤਾਂ ਉੱਧਰ ਸਿੱਖ ਫ਼ੌਜੀਆਂ ਲਈ ਵਿਸ਼ੇਸ਼ ਹੈਲਮੈਟ ਨੂੰ ਲੈ ਕੇ ਕੇਂਦਰ ਸਰਕਾਰ ਦੇ ਫ਼ੈਸਲੇ 'ਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਤਿੱਖਾ ਪ੍ਰਤੀਕਰਮ ਦਿੱਤਾ ਹੈ। ਪੜ੍ਹੋ ਅੱਜ ਦੀਆਂ 10 ਮੁੱਖ ਖ਼ਬਰਾਂ...
CM ਮਾਨ ਵੱਲੋਂ 'ਟੀਮ ਰੰਗਲਾ ਪੰਜਾਬ' ਦਾ ਵਿਸਥਾਰ, ਵੱਖ-ਵੱਖ ਚੇਅਰਮੈਨਾਂ ਦੀਆਂ ਕੀਤੀਆਂ ਨਿਯੁਕਤੀਆਂ
ਪੰਜਾਬ ਸਰਕਾਰ ਵੱਲੋਂ ਪੰਜਾਬ ਸਟੇਟ ਇੰਡੀਸਟਰੀਅਲ ਡਿਵਲਪਮੈਂਟ ਕਾਰਪੋਰੇਸ਼ਨ, ਪੰਜਾਬ ਸਟੇਟ ਇੰਡੀਸਟਰੀਅਲ ਡਿਵਲਪਮੈਂਟ ਬੋਰਡ, ਪੰਜਾਬ ਮੀਡੀਅਮ ਇੰਡਸਟਰੀ ਡਿਵਲਪਮੈਂਟ ਬੋਰਡ ਦੇ ਚੇਅਰਮੈਨ ਨਿਯੁਕਤ ਕੀਤੇ ਗਏ ਹਨ। ਇਸ ਦੇ ਨਾਲ ਹੀ ਵੱਖ-ਵੱਖ ਜ਼ਿਲ੍ਹਿਆਂ ਦੀਆਂ ਇੰਪਰੂਵਮੈਂਟ ਟਰੱਸਟਜ਼ ਦੇ ਚੇਅਰਮੈਨਜ਼ ਦੀ ਵੀ ਨਿਯੁਕਤੀ ਕੀਤੀ ਗਈ ਹੈ।
ਕੇਂਦਰ ਦੇ ਸਿੱਖ ਫ਼ੌਜੀਆਂ ਲਈ ਹੈਲਮੈਟ ਦੇ ਫ਼ੈਸਲੇ ਖ਼ਿਲਾਫ਼ ਜਥੇਦਾਰ ਹਰਪ੍ਰੀਤ ਸਿੰਘ ਦਾ ਤਿੱਖਾ ਪ੍ਰਤੀਕਰਮ
ਸਿੱਖ ਫ਼ੌਜੀਆਂ ਲਈ ਵਿਸ਼ੇਸ਼ ਹੈਲਮੈਟ ਨੂੰ ਲੈ ਕੇ ਕੇਂਦਰ ਸਰਕਾਰ ਦੇ ਫ਼ੈਸਲੇ 'ਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਤਿੱਖਾ ਪ੍ਰਤੀਕਰਮ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦਾ ਟੋਪ ਪਾਉਣਾ ਸਿੱਖ ਮਰਿਆਦਾ ਦੇ ਖ਼ਿਲਾਫ਼ ਹੈ। ਕੇਂਦਰ ਨੂੰ ਇਸ ਮਾਮਲੇ 'ਤੇ ਗੌਰ ਕਰਨਾ ਚਾਹੀਦਾ ਹੈ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਿੱਖ ਫ਼ੌਜੀਆਂ ਨੇ ਹਮੇਸ਼ਾ ਦਸਤਾਰ ਸਜਾ ਕੇ ਜੰਗਾਂ ਲੜੀਆਂ ਹਨ। ਬਿਨਾਂ ਕਿਸੇ ਲੋਹ ਟੋਪ ਦੇ ਜੰਗ ਦੇ ਮੈਦਾਨ 'ਚ ਜਾਣਾ ਸਿੱਖਾਂ ਦਾ ਇਤਿਹਾਸ ਰਿਹਾ ਹੈ।
ਮਾਤਮ 'ਚ ਬਦਲੀਆਂ ਖੁਸ਼ੀਆਂ, ਲੋਹੜੀ ਮਨਾ ਕੇ ਪਰਤ ਰਹੇ ਪਰਿਵਾਰ ਦੀ ਗੱਡੀ ਪਲਟੀ, 5 ਜੀਆਂ ਦੀ ਮੌਤ, 1 ਜ਼ਖ਼ਮੀ
ਪਿੰਡ ਖਡਿਆਲ ਕੋਠੇ ਆਲਾ ਸਿੰਘ ਵਾਲਾ ਦੇ ਰਹਿਣ ਵਾਲੇ ਪੰਜ ਜੀਆਂ ਦੀ ਅੱਜ ਲੋਹੜੀ ਦੇ ਪ੍ਰੋਗਰਾਮ ਤੋਂ ਬਾਅਦ ਘਰ ਨੂੰ ਵਾਪਸ ਆਉਣ ਦੌਰਾਨ ਸੜਕ ਹਾਦਸੇ ’ਚ ਮੌਤ ਹੋ ਗਈ ਅਤੇ 1 ਗੰਭੀਰ ਜ਼ਖਮੀ ਹੋ ਗਿਆ।
ਗੌਤਮ ਅਡਾਨੀ ਨੂੰ ਨਵੇਂ ਸਾਲ ’ਚ ਝਟਕਾ, ਨੈੱਟਵਰਥ ’ਚ 91.2 ਕਰੋੜ ਡਾਲਰ ਦੀ ਗਿਰਾਵਟ
ਭਾਰਤ ਅਤੇ ਏਸ਼ੀਆ ਦੇ ਸਭ ਤੋਂ ਵੱਡੇ ਅਮੀਰ ਗੌਤਮ ਅਡਾਨੀ ਨੂੰ ਨਵੇਂ ਸਾਲ ’ਤੇ ਝਟਕਾ ਲੱਗਾ ਹੈ। ਅਡਾਨੀ ਦੁਨੀਆ ਦੇ ਅਮੀਰਾਂ ਦੀ ਲਿਸਟ ’ਚ ਚੌਥੇ ਨੰਬਰ ’ਤੇ ਖਿਸਕ ਗਏ ਹਨ। ਬਲੂਮਬਰਗ ਅਰਬਪਤੀ ਸੂਚਕਅੰਕ ਮੁਤਾਬਕ ਬੁੱਧਵਾਰ ਨੂੰ ਉਨ੍ਹਾਂ ਦੀ ਨੈੱਟਵਰਥ ’ਚ 91.2 ਕਰੋੜ ਡਾਲਰ ਦੀ ਗਿਰਾਵਟ ਆਈ ਅਤੇ ਇਹ 118 ਅਰਬ ਡਾਲਰ ਰਹਿ ਗਈ। ਅਮਰੀਕਾ ਦੀ ਦਿੱਗਜ਼ ਈ-ਕਾਮਰਸ ਕੰਪਨੀ ਐਮਾਜ਼ੋਨ ਦੇ ਫਾਊਂਡਰ ਜੈੱਫ ਬੇਜੋਸ ਹੁਣ ਅਮੀਰਾਂ ਦੀ ਲਿਸਟ ’ਚ ਉਨ੍ਹਾਂ ਤੋਂ ਅੱਗੇ ਨਿਕਲ ਗਏ ਹਨ।
ਕੈਨੇਡਾ ਤੋਂ ਆਈ ਦੁਖਦਾਇਕ ਖ਼ਬਰ, ਸੜਕ ਹਾਦਸੇ 'ਚ ਪੰਜਾਬੀ ਗੱਭਰੂ ਦੀ ਮੌਤ
ਕੈਨੇਡਾ ਵਿਚ 5 ਜਨਵਰੀ ਨੂੰ ਵਾਪਰੇ ਸੜਕ ਹਾਦਸੇ ਵਿਚ ਪੰਜਾਬੀ ਦਵਿੰਦਰ ਸਿੰਘ ਪੱਡਾ ਦੀ ਮੌਤ ਹੋ ਜਾਣ ਦੀ ਦੁਖ਼ਦਾਈ ਖ਼ਬਰ ਸਾਹਮਣੇ ਆਈ ਹੈ। 32 ਸਾਲਾ ਦਵਿੰਦਰ ਇਕ ਟਰੱਕ ਡਰਾਈਵਰ ਸੀ। ਗੋ ਫੰਡ ਮੀ ਪੇਜ਼ ਮੁਤਾਬਕ ਇਹ ਹਾਦਸਾ ਕੈਨੇਡਾ ਦੇ ਕੈਮਲੂਪਸ ਵਿੱਚ ਵਾਪਰਿਆ ਸੀ। ਦਵਿੰਦਰ ਆਪਣੇ ਬਜ਼ੁਰਗ ਮਾਪਿਆਂ ਦਾ ਕਮਾਊ ਪੁੱਤ ਸੀ।
ਪੁੱਤ ਨੂੰ ਵਿਆਹੁਣ ਦੇ ਚਾਅ ਰਹਿ ਗਏ ਅਧੂਰੇ, ਵਾਪਰਿਆ ਦਰਦਨਾਕ ਭਾਣਾ, ਪਰਿਵਾਰ ਨੇ ਸਿਹਰਾ ਬੰਨ੍ਹ ਦਿੱਤੀ ਅੰਤਿਮ ਵਿਦਾਈ
ਮੰਗਲਵਾਰ ਦੇਰ ਰਾਤ ਰਾਮਾ ਮੰਡੀ ਬਾਜ਼ਾਰ ਵਿਖੇ ਇਕ ਸ਼ਰਾਬੀ ਕਾਰ ਚਾਲਕ ਦੀ ਟੱਕਰ ਨਾਲ ਗੰਭੀਰ ਜ਼ਖ਼ਮੀ ਹੋਏ 5 ਦੋਸਤਾਂ ਵਿਚੋਂ 28 ਸਾਲ ਦਾ ਨੌਜਵਾਨ ਸ਼ੁਭਮ ਜ਼ਿੰਦਗੀ ਦੀ ਜੰਗ ਹਾਰ ਗਿਆ। ਸ਼ੁਭਮ ਪਾਲ ਨੇ ਇਕ ਨਿੱਜੀ ਹਸਪਤਾਲ ’ਚ ਇਲਾਜ ਦੌਰਾਨ ਦਮ ਤੋੜ ਦਿੱਤਾ। ਏ. ਐੱਸ. ਆਈ. ਬਲਵਿੰਦਰ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਸ਼ੁਭਮ ਪਾਲ ਪੁੱਤਰ ਧਰਮਪਾਲ ਵਾਸੀ ਪਿੰਡ ਬੜਿੰਗ ਥਾਣਾ ਜਲੰਧਰ ਕੈਂਟ ਦਾ ਰਹਿਣ ਵਾਲਾ ਸੀ।
7 ਸਾਲ ਬਾਅਦ ਆਖਿਰ 20 ਸੈਕਟਰਾਂ ’ਚ ਵੰਡਿਆ ਗਿਆ ਜਲੰਧਰ ਸ਼ਹਿਰ, ਜਾਣੋ ਕਿਹੜੇ ਸੈਕਟਰ 'ਚ ਆਉਂਦਾ ਹੈ ਤੁਹਾਡਾ ਘਰ
2016-17 ਵਿਚ ਨਗਰ ਨਿਗਮ ਪ੍ਰਸ਼ਾਸਨ ਨੇ ਦਾਰਾਸ਼ਾਹ ਐਂਡ ਕੰਪਨੀ ਤੋਂ ਸ਼ਹਿਰ ਦਾ ਜੀ. ਆਈ. ਐੱਸ. ਸਰਵੇ ਕਰਵਾਇਆ ਸੀ, ਜਿਸ ਤਹਿਤ ਸ਼ਹਿਰ ਦੇ ਹਰ ਘਰ, ਹਰ ਦੁਕਾਨ, ਹਰ ਫੈਕਟਰੀ ਅਤੇ ਹਰ ਪ੍ਰਾਪਰਟੀ ਨੂੰ ਯੂਨੀਕ ਆਈ. ਡੀ. ਨੰਬਰ ਅਲਾਟ ਕੀਤੇ ਗਏ ਸਨ। ਉਦੋਂ ਸ਼ਹਿਰ ਵਿਚ ਘਰਾਂ ਦੀ ਗਿਣਤੀ 2.96 ਲੱਖ ਗਿਣੀ ਗਈ ਸੀ ਅਤੇ ਕਮਰਸ਼ੀਅਲ ਯੂਨਿਟ ਇਸ ਤੋਂ ਵੱਖ ਸਨ।
ਕੈਨੇਡਾ 'ਚ ਲਾਪਤਾ ਹੋਈ 33 ਸਾਲਾ ਪੰਜਾਬਣ, ਪੁਲਸ ਨੇ ਜਾਰੀ ਕੀਤੀ ਤਸਵੀਰ
ਕੈਨੇਡਾ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੇ ਬਰੈਂਪਟਨ ਸ਼ਹਿਰ ’ਚ ਇੱਕ 33 ਸਾਲਾ ਪੰਜਾਬਣ ਦੇ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੀ ਪਛਾਣ 33 ਸਾਲਾ ਅਮਨਦੀਪ ਸੋਮੇਲ ਵਜੋਂ ਹੋਈ ਹੈ।ਪੀਲ ਰੀਜ਼ਨਲ ਪੁਲਸ ਨੇ ਇਸ ਸਬੰਧੀ ਇਕ ਟਵੀਟ ਕਰਕੇ ਜਾਣਕਾਰੀ ਦਿੱਤੀ।
ਵੱਡੀ ਖ਼ਬਰ: ਘਰ 'ਚ ਸਿਲੰਡਰ ਫਟਣ ਕਾਰਨ ਲੱਗੀ ਭਿਆਨਕ ਅੱਗ, ਜ਼ਿੰਦਾ ਸੜੇ ਪਤੀ-ਪਤਨੀ ਸਮੇਤ 4 ਬੱਚੇ
ਪਾਣੀਪਤ ਜ਼ਿਲ੍ਹੇ ਦੇ ਤਹਿਸੀਲ ਕੈਂਪ ਇਲਾਕੇ 'ਚ ਵੀਰਵਾਰ ਸਵੇਰੇ ਇਕ ਵੱਡਾ ਹਾਦਸਾ ਦੇਖਣ ਨੂੰ ਮਿਲਿਆ। ਜਿੱਥੇ ਇਕ ਘਰ 'ਚ ਸਿਲੰਡਰ ਫਟਣ ਨਾਲ ਘਰ 'ਚ ਭਿਆਨਕ ਅੱਗ ਲੱਗ ਗਈ। ਘਰ ਅੰਦਰ ਮੌਜੂਦ ਪਤੀ-ਪਤਨੀ ਸਮੇਤ 4 ਬੱਚੇ ਨੂੰ ਜ਼ਿੰਦਾ ਸੜ ਗਏ। ਹਾਦਸੇ ਤੋਂ ਬਾਅਦ ਇਲਾਕੇ 'ਚ ਸਨਸਨੀ ਫੈਲ ਗਈ ਹੈ।
ਕਾਲ ਬਣੀ ਸੰਘਣੀ ਧੁੰਦ, ਗਿੱਦੜਬਾਹਾ ਦੇ 2 ਗੱਭਰੂਆਂ ਦੀ ਮੌਤ, ਸੜਕ 'ਤੇ ਲਾਸ਼ ਨੂੰ ਕੁਚਲਦੇ ਰਹੇ ਵਾਹਨ
ਗਿੱਦੜਬਾਹਾ-ਮਲੋਟ ਰੋਡ ’ਤੇ ਪੈਂਦੇ ਪਿੰਡ ਫ਼ਕਰਸਰ-ਥੇੜੀ ਨੇੜੇ ਬੀਤੀ ਰਾਤ ਅਣਪਛਾਤੇ ਵਾਹਨ ਦੀ ਲਪੇਟ ਵਿਚ ਆਉਣ ਨਾਲ ਮੋਟਰਸਾਈਕਲ ਸਵਾਰ 2 ਨੌਜਵਾਨਾਂ ਦੀ ਦਰਦਨਾਕ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਮੁਤਾਬਕ ਹਲਕੇ ਦੇ ਪਿੰਡ ਕੁਰਾਈਵਾਲਾ ਦੇ ਰਹਿਣ ਵਾਲੇ ਭਿੰਦਰ ਸਿੰਘ ਪੁੱਤਰ ਹਰਦੇਵ ਸਿੰਘ ਪ੍ਰੇਮੀ ਅਤੇ ਡਿਪਟੀ ਸਿੰਘ ਪੁੱਤਰ ਗੁਰਮੀਤ ਸਿੰਘ ਆਪਣੇ ਮੋਟਰਸਾਈਕਲ ਰਾਹੀਂ ਪਿੰਡ ਪਥਰਾਲਾ ਤੋਂ ਵਾਪਸ ਆਪਣੇ ਘਰ ਪਿੰਡ ਕੁਰਾਈਵਾਲਾ ਨੂੰ ਜਾ ਰਹੇ ਸਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਦੋਸਤਾਂ ਨਾਲ ਲੋਹੜੀ ਮਨਾ ਕੇ ਤਰੁਣ ਚੁੱਗ ਨੇ ਦਿੱਤੀ ਦੇਸ਼ਵਾਸੀਆਂ ਨੂੰ ਵਧਾਈ
NEXT STORY