ਨਵੀਂ ਦਿੱਲੀ (ਭਾਸ਼ਾ) - ਭਾਰਤ ’ਚ ਜੀ-20 ਸਿਖਰ ਸੰਮੇਲਨ ਦਾ ਪ੍ਰਬੰਧ ਹੋਟਲ ਇੰਡਸਟਰੀ ਲਈ ਰਾਹਤ ਲੈ ਕੇ ਆਇਆ ਹੈ। ਭਾਰਤੀ ਹੋਟਲ ਸੰਘ (ਐੱਚ. ਏ. ਆਈ.) ਦੇ ਜਨਰਲ ਸਕੱਤਰ ਐੱਮ. ਪੀ. ਬੇਜਬਰੂਆ ਨੇ ਕਿਹਾ ਹੈ ਕਿ ਦੇਸ਼ ’ਚ ਹੁਣ ਹੋਟਲ ਕਮਰਿਆਂ ਦੀ ਬੁਕਿੰਗ ਅਤੇ ਕਿਰਾਇਆ ਮਹਾਮਾਰੀ-ਤੋਂ ਪਹਿਲਾਂ ਦੇ ਪੱਧਰ ’ਤੇ ਪਹੁੰਚ ਗਿਆ ਹੈ। ਉਨ੍ਹਾਂ ਕਿਹਾ ਕਿ ਜੀ-20 ਸਿਖਰ ਸੰਮੇਲਨ ਅਤੇ ਮਹਾਨਗਰਾਂ ’ਚ ਸੈਲਾਨੀਆਂ ਦੀ ਆਵਾਜਾਈ ਹੋਟਲ ਉਦਯੋਗ ਲਈ ਰਾਹਤ ਲੈ ਕੇ ਆਈ ਹੈ। ਬੇਜਬਰੂਆ ਨੇ ਕਿਹਾ ਕਿ ਮੌਜੂਦਾ ਮੰਗ-ਸਪਲਾਈ ਦੀ ਸਥਿਤੀ ਕਾਰਨ ਕਮਰਿਆਂ ਦੇ ਕਿਰਾਏ ਕਦੇ-ਕਦੇ ਮਹਾਮਾਰੀ ਤੋਂ ਪਹਿਲਾਂ ਤੋਂ ਥੋੜ੍ਹਾ ਜ਼ਿਆਦਾ ਹੁੰਦੇ ਹਨ। ਮੈਂ ਸਮਝਦਾ ਹਾਂ ਕਿ ਇਸ ਸਮੇਂ ਨਾ ਸਿਰਫ਼ ਜੀ-20 ਸਗੋਂ ਸੈਲਾਨੀਆਂ ਅਤੇ ਲੋਕਾਂ ਵੱਲੋਂ ਵੀ ਬਹੁਤ ਵੱਡੀ ਮੰਗ ਹੈ, ਜੋ ਸ਼ਹਿਰਾਂ ’ਚ ਇਹ ਸਭ ਦੇਖਣ ਲਈ ਆ ਰਹੇ ਹਨ।
ਮੰਗ ਕਾਰਨ ਕਿਰਾਇਆ ਵਧਿਆ
ਉਨ੍ਹਾਂ ਕਿਹਾ ਕਿ ਸਾਫ਼ ਤੌਰ ’ਤੇ ਕੀਮਤਾਂ ਬਾਜ਼ਾਰ ’ਚ ਮੰਗ ਅਤੇ ਸਪਲਾਈ ਦੀ ਸਥਿਤੀ ਦੀ ਵਜ੍ਹਾ ਨਾਲ ਵਧੀਆਂ ਹਨ। ਉਨ੍ਹਾਂ ਨੂੰ ਪੁੱਛਿਆ ਗਿਆ ਸੀ ਕਿ ਐੱਚ. ਏ. ਆਈ. ਨੂੰ ਜੀ-20 ਸਿਖਰ ਸੰਮੇਲਨ ਲਈ ਕਮਰਿਆਂ ਦੀ ਮੰਗ ਅਤੇ ਕਿਰਾਇਆ ਦਰਾਂ ਨੂੰ ਲੈ ਕੇ ਆਪਣੇ ਮੈਂਬਰਾਂ ਤੋਂ ਕੀ ਜਾਣਕਾਰੀ ਮਿਲੀ ਹੈ। ਉੱਚੀ ਮੰਗ ਦੇ ਕਮਰਿਆਂ ਦੇ ਕਿਰਾਏ ਅਤੇ ਬੁਕਿੰਗ ’ਤੇ ਪ੍ਰਭਾਵ ਦੇ ਬਾਰੇ ’ਚ ਉਨ੍ਹਾਂ ਕਿਹਾ,‘‘ਮੂਲ ਰੂਪ ਨਾਲ ਮੈਂ ਜੋ ਕਹਿ ਸਕਦਾ ਹਾਂ, ਉਹ ਇਹ ਹੈ ਕਿ ਮੰਗ ਅਤੇ ਕਿਰਾਇਆ ਮਹਾਮਾਰੀ ਤੋਂ ਪਹਿਲਾਂ ਦੇ ਪੱਧਰ ’ਤੇ ਪਹੁੰਚ ਗਿਆ ਹੈ। ਅਸਲ ’ਚ ਕਈ ਵਾਰ ਕਿਰਾਇਆ ਮਹਾਮਾਰੀ ਤੋਂ ਪਹਿਲਾਂ ਤੋਂ ਜ਼ਿਆਦਾ ਵੀ ਰਹਿੰਦਾ ਹੈ ਪਰ ਇਹ ਮੰਗ ਅਤੇ ਸਪਲਾਈ ’ਤੇ ਆਧਾਰਿਤ ਹੁੰਦਾ ਹੈ।’’
ਵੱਡੇ ਹੋਟਲ ’ਚ ਸਰਕਾਰੀ ਮਹਿਮਾਨ ਰੁਕਣਗੇ
ਇਹ ਪੁੱਛੇ ਜਾਣ ’ਤੇ ਕਿ ਕਮਰਿਆਂ ਦਾ ਕਿਰਾਇਆ ਕਿੰਨਾ ਵਧਿਆ ਹੈ, ਉਨ੍ਹਾਂ ਕਿਹਾ ਕਿ ਇਸ ਉਦਯੋਗ ’ਚ ਫ਼ੀਸਦੀ ਵਰਗਾ ਕੁੱਝ ਨਹੀਂ ਹੁੰਦਾ। ਕੁੱਝ ਹੋਟਲ ਆਪਣੇ ਦੁਆਰਾ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਸੇਵਾਵਾਂ ਲਈ ਵਿਸ਼ੇਸ਼ ਦਰਾਂ ਲੈਂਦੇ ਹਨ। ਇਸੇ ਤਰ੍ਹਾਂ ਛੋਟੇ ਅਤੇ ਮਝੌਲੇ ਹੋਟਲ ਆਪਣੇ ਹਿਸਾਬ ਨਾਲ ਕਿਰਾਇਆ ਲੈਂਦੇ ਹਨ। ਜੀ-20 ਸਿਖਰ ਸੰਮੇਲਨ ਦੀਆਂ ਤਿਆਰੀਆਂ ’ਤੇ ਉਨ੍ਹਾਂ ਕਿਹਾ ਕਿ ਮਹਾਨਗਰਾਂ ’ਚ ਮੁੱਖ ਬ੍ਰਾਂਡਿਡ ਹੋਟਲ ਸਰਕਾਰ ਦੇ ਸੰਪਰਕ ’ਚ ਹਨ ਅਤੇ ਠਹਿਰਨ ਦੇ ਸਾਰੇ ਪ੍ਰਬੰਧ ਸਰਕਾਰ ਦੀ ਸਲਾਹ ਨਾਲ ਕੀਤੇ ਗਏ ਹਨ।
IOC, ONGC, ਗੇਲ ਸਮੇਤ 6 ਸਰਕਾਰੀ ਕੰਪਨੀਆਂ ’ਤੇ ਲੱਗਾ ਭਾਰੀ ਜੁਰਮਾਨਾ, ਜਾਣੋ ਕੀ ਹੈ ਵਜ੍ਹਾ
NEXT STORY