ਪੈਰਿਸ (ਭਾਸ਼ਾ)-ਰੇਨੋ, ਨਿਸਾਨ ਅਤੇ ਮਿਤਸੁਬਿਸ਼ੀ ਦੇ ਜੁਆਇੰਟ ਵੈਂਚਰ ਨੇ ਸਾਬਕਾ ਪ੍ਰਮੁੱਖ ਕਾਰਲੋਸ ਘੋਸਨ ਦੀ ਗ੍ਰਿਫਤਾਰੀ ਦੇ ਕਰੀਬ ਇਕ ਸਾਲ ਬਾਅਦ ਆਪਣਾ ਨਵਾਂ ਮੁੱਖ ਕਾਰਜਕਾਰੀ ਚੁਣ ਲਿਆ ਹੈ। ਫਰਾਂਸ ਦੇ ਅਖਬਾਰ ਲੀ ਫਿਗਾਰੋ ਅਨੁਸਾਰ ਲੇਬਨਾਨੀ ਮੂਲ ਦੇ ਹਾਦੀ ਜਾਬਿਲਤ (49) ਨੂੰ ਜੁਆਇੰਟ ਵੈਂਚਰ ਦਾ ਨਵਾਂ ਪ੍ਰਮੁੱਖ ਬਣਾਇਆ ਗਿਆ ਹੈ।
ਮਾਮਲੇ ਨਾਲ ਜੁਡ਼ੇ ਇਕ ਸੂਤਰ ਨੇ ਲੀ ਫਿਗਾਰੋ ਦੀ ਖਬਰ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਜਾਬਿਲਤ ਉਦਯੋਗਿਕ ਤਾਲਮੇਲ ਦੇ ਪ੍ਰਾਜੈਕਟਾਂ ਦਾ ਕੰਮ ਵੇਖਣਗੇ ਅਤੇ ਜੁਆਇੰਟ ਵੈਂਚਰ ਦੀ ਯੋਗਤਾ ਅਤੇ ਵਿੱਤੀ ਪ੍ਰਦਰਸ਼ਨ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰਨਗੇ। ਜਾਬਿਲਤ ਅਜੇ ਜੁਆਇੰਟ ਵੈਂਚਰ ’ਚ ਕਾਰੋਬਾਰੀ ਗਤੀਵਿਧੀਆਂ ਦੇ ਪ੍ਰਮੁੱਖ ਦਾ ਕਾਰਜ ਵੇਖ ਰਹੇ ਸਨ। ਉਹ 1994 ’ਚ ਉਤਪਾਦ ਪ੍ਰਬੰਧਕ ਦੇ ਤੌਰ ’ਤੇ ਰੇਨੋ ਨਾਲ ਜੁਡ਼ੇ ਸਨ।
ਲੈਟਿਨ ਅਮਰੀਕਾ, ਅਫਰੀਕਾ ਨੂੰ ਵੇਨਿਊ ਦੀ ਬਰਾਮਦ ਕਰਨ ਦੀ ਤਿਆਰੀ ’ਚ ਹੁੰਡਈ
NEXT STORY