ਮੁੰਬਈ—ਭਾਰਤੀ ਰਿਜ਼ਰਵ ਬੈਂਕ ਨਵੰਬਰ ਮਹੀਨੇ 'ਚ ਡਾਲਰ ਦਾ ਸ਼ੁੱਧ ਖਰੀਦਾਰ ਰਿਹਾ। ਨਵੰਬਰ 'ਚ ਕੇਂਦਰੀ ਬੈਂਕ ਨੇ ਹਾਜ਼ਿਰ ਬਾਜ਼ਾਰ 'ਚ ਸ਼ੁੱਧ ਰੂਪ ਨਾਲ 6.92 ਅਰਬ ਡਾਲਰ ਦੀ ਲਿਵਾਲੀ ਕੀਤੀ। ਕੇਂਦਰੀ ਬੈਂਕ ਦੇ ਅੰਕੜਿਆਂ ਮੁਤਾਬਕ ਸਮੀਖਿਆਧੀਨ ਮਹੀਨੇ 'ਚ ਰਿਜ਼ਰਵ ਬੈਂਕ ਨੇ 7.45 ਅਰਬ ਡਾਲਰ ਦੀ ਖਰੀਦ ਕੀਤੀ ਅਤੇ 53 ਕਰੋੜ ਡਾਲਰ ਵੇਚੇ। ਆਰ.ਬੀ.ਆਈ. ਨੇ ਅਕਤੂਬਰ 'ਚ ਸ਼ੁੱਧ ਰੂਪ ਨਾਲ 7.10 ਅਰਬ ਡਾਲਰ ਦੀ ਅਮਰੀਕੀ ਮੁਦਰਾ ਦੀ ਖਰੀਦ ਕੀਤੀ ਸੀ। ਉਸ ਦੌਰਾਨ ਉਸ ਨੇ 7.30 ਅਰਬ ਡਾਲਰ ਦੀ ਖਰੀਦ ਕੀਤੀ ਅਤੇ 20 ਕਰੋੜ ਡਾਲਰ ਵੇਚੇ। ਨਵੰਬਰ 2018 'ਚ ਆਰ.ਬੀ.ਆਈ. 64.4 ਕਰੋੜ ਡਾਲਰ ਦਾ ਸ਼ੁੱਧ ਬਿਕਵਾਲ ਰਿਹਾ। ਬੈਂਕ ਨੇ ਹਾਜ਼ਿਰ ਬਾਜ਼ਾਰ ਤੋਂ 3.127 ਅਰਬ ਡਾਲਰ ਖਰੀਦੇ ਸਨ ਜਦੋਂਕਿ 3.771 ਅਰਬ ਡਾਲਰ ਦੀ ਬਿਕਵਾਲੀ ਕੀਤੀ ਸੀ। ਵਿੱਤੀ ਸਾਲ 2018-19 'ਚ ਕੇਂਦਰੀ ਬੈਂਕ ਹਾਜ਼ਿਰ ਬਾਜ਼ਾਰ 'ਚ 15.37 ਅਰਬ ਡਾਲਰ ਦਾ ਸ਼ੁੱਧ ਬਿਕਵਾਲ ਰਿਹਾ। ਇਸ ਦੌਰਾਨ ਉਸ ਨੇ 40.80 ਅਰਬ ਡਾਲਰ ਦੀ ਬਿਕਵਾਲੀ ਕੀਤੀ ਅਤੇ 56.18 ਅਰਬ ਡਾਲਰ ਦੀ ਬਿਕਵਾਲੀ ਕੀਤੀ
ਕੱਚੇ ਤੇਲ 'ਚ ਤੇਜ਼ੀ, ਸੋਨੇ 'ਚ ਮਜ਼ਬੂਤੀ
NEXT STORY