ਨਵੀਂ ਦਿੱਲੀ-ਦੇਸ਼ 'ਚ ਕ੍ਰਿਪਟੋਕਰੰਸੀ ਨੂੰ ਲੈ ਕੇ ਵਿਵਾਦ ਜਾਰੀ ਹੈ। ਸਰਕਾਰ ਸੰਸਦ ਦੇ ਮੌਜੂਦਾ ਸੈਸ਼ਨ 'ਚ ਕ੍ਰਿਪਟੋਕਰੰਸੀ ਦੇ ਰੈਗੂਲੇਸ਼ਨ ਨਾਲ ਸੰਬੰਧਿਤ ਬਿੱਲ ਲਿਆਉਣ ਦੀ ਤਿਆਰੀ ਵੀ ਕਰ ਰਹੀ ਹੈ। ਇਸ ਦਰਮਿਆਨ ਭਾਰਤੀ ਰਿਜ਼ਰਵ ਬੈਂਕ ਭਾਵ ਆਰ.ਬੀ.ਆਈ. ਦੇ ਬੋਰਡ ਦੇ ਮੈਂਬਰਾਂ ਨੇ ਨਿੱਜੀ ਕ੍ਰਿਪਟੋਕਰੰਸੀ ਨੂੰ ਲੈ ਕੇ ਚਿੰਤਾ ਜਤਾਈ ਹੈ। ਆਰ.ਬੀ.ਆਈ. ਦੇ ਜ਼ਿਆਦਾਤਰ ਮੈਂਬਰਾਂ ਨੇ ਨਿੱਜੀ ਕ੍ਰਿਪਟੋਕਰੰਸੀ ਅਤੇ ਵਿੱਤੀ ਸਥਿਰਤਾ 'ਤੇ ਉਸ ਦੇ ਅਸਰ ਦੇ ਬਾਰੇ 'ਚ ਆਪਣੀਆਂ ਚਿੰਤਾਵਾਂ ਜ਼ਾਹਰ ਕੀਤੀਆਂ ਹਨ।
ਇਹ ਵੀ ਪੜ੍ਹੋ : ਫਿਲਪੀਨ 'ਚ ਤੂਫ਼ਾਨ ਕਾਰਨ 12 ਲੋਕਾਂ ਦੀ ਹੋਈ ਮੌਤ, ਕਈ ਲੋਕ ਘਰਾਂ ਦੀਆਂ ਛੱਤਾਂ 'ਤੇ ਫਸੇ
ਰਿਪੋਰਟ ਮੁਤਾਬਕ, ਰਿਜ਼ਰਵ ਬੈਂਕ ਦੇ ਬੋਰਡ ਦੇ ਮੈਂਬਰ ਸਚਿਨ ਚਤੁਰਵੇਦੀ ਨੇ ਕਿਹਾ ਕਿ ਭਾਰਤ ਨੂੰ ਨਿੱਜੀ ਕ੍ਰਿਪਟੋਕਰੰਸੀ ਲਈ ਆਪਣੇ ਦਰਵਾਜ਼ਿਆਂ ਨੂੰ ਬੰਦ ਨਹੀਂ ਕਰਨਾ ਚਾਹੀਦਾ। ਉਨ੍ਹਾਂ ਨੇ ਅੱਗੇ ਕਿਹਾ ਕਿ ਭਾਰਤ ਨੂੰ ਨਿੱਜੀ ਕ੍ਰਿਪਟੋਕਰੰਸੀ ਨੂੰ ਪੂਰੀ ਤਰ੍ਹਾਂ ਬੈਨ ਨਹੀਂ ਕਰਨਾ ਚਾਹੀਦਾ। ਰਿਪੋਰਟ 'ਚ ਦੱਸਿਆ ਗਿਆ ਹੈ ਕਿ ਆਰ.ਬੀ.ਆਈ. ਦੇ ਅੰਦਰੂਨੀ ਮੈਂਬਰ ਪ੍ਰਾਈਵੇਟ ਕ੍ਰਿਪਟੋਕਰੰਸੀ ਦੇ ਪੱਖ 'ਚ ਨਹੀਂ ਹਨ।
ਸੰਸਦ ਨੂੰ ਹਾਲ ਹੀ 'ਚ ਜਾਣਕਾਰੀ ਦਿੱਤੀ ਗਈ ਸੀ ਕਿ ਸਰਕਾਰ ਨੂੰ ਅਕਤੂਬਰ 2021 'ਚ ਰਿਜ਼ਰਵ ਬੈਂਕ ਆਫ ਇੰਡੀਆ, ਐਕਟ 1934 'ਚ ਸੋਧ ਦਾ ਪ੍ਰਸਤਾਵ ਮਿਲਿਆ ਸੀ, ਜਿਸ ਦੇ ਤਹਿਤ ਬੈਂਕ ਨੋਟ ਦੀ ਪਰਿਭਾਸ਼ਾ 'ਚ ਵਿਸਤਾਰ ਕਰਕੇ ਡਿਜੀਟਲ ਫਾਰਮ 'ਚ ਕਰੰਸੀ ਨੂੰ ਸ਼ਾਮਲ ਕਰਨ ਦੀ ਗੱਲ ਕਹੀ ਗਈ ਸੀ। ਆਰ.ਬੀ.ਆਈ. ਯੂਜ਼ ਕੇਸੇਜ਼ ਨੂੰ ਦੇਖ ਰਿਹਾ ਹੈ ਅਤੇ ਸੈਂਟਰਲ ਬੈਂਕ ਡਿਜੀਟਲ ਕਰੰਸੀ ਨੂੰ ਪੇਸ਼ ਕਰਨ ਲਈ ਪੜਾਅਵਾਰ ਰਣਨੀਤੀ 'ਤੇ ਕੰਮ ਕਰ ਰਿਹਾ ਹੈ। ਸੀ.ਬੀ.ਡੀ.ਸੀ. ਨੂੰ ਕੇਂਦਰੀ ਬੈਂਕ ਨੇ ਪੇਸ਼ ਕੀਤਾ ਹੈ।
ਇਹ ਵੀ ਪੜ੍ਹੋ : ਸ਼੍ਰੀਲੰਕਾ ਦੀ ਅਰਥਵਿਵਸਥਾ ਤੀਸਰੀ ਤਿਮਾਹੀ 'ਚ 1.5 ਫੀਸਦੀ ਘਟੀ
ਕੇਂਦਰੀ ਬੈਂਕ ਨੇ ਵਾਰ-ਵਾਰ ਕ੍ਰਿਪਟੋਕਰੰਸੀ ਵਿਰੁੱਧ ਆਪਣੇ ਮਜ਼ਬੂਤ ਵਿਚਾਰਾਂ ਨੂੰ ਰੱਖਿਆ ਹੈ। ਉਸ ਦਾ ਕਹਿਣਾ ਹੈ ਕਿ ਕ੍ਰਿਪਟੋਕਰੰਸੀ ਦੇਸ਼ ਦੀ ਮੈਕ੍ਰੋਇਕਾਨੋਮਿਕ ਅਤੇ ਵਿੱਤੀ ਸਥਿਰਤਾ ਵਿਰੁੱਧ ਵੱਡਾ ਖਤਰਾ ਹੈ। ਉਸ ਨੇ ਕ੍ਰਿਪਟੋਕਰੰਸੀ 'ਤੇ ਟ੍ਰੇਡਿੰਗ ਕਰਨ ਵਾਲੇ ਨਿਵੇਸ਼ਕਾਂ ਦੀ ਗਿਣਤੀ ਅਤੇ ਉਨ੍ਹਾਂ ਦੀ ਕਲੇਮ ਕੀਤੀ ਗਈ ਮਾਰਕਿਟ ਵੈਲਿਊ 'ਤੇ ਵੀ ਸ਼ੱਕ ਕੀਤਾ ਹੈ।
ਇਹ ਵੀ ਪੜ੍ਹੋ : ਅਮਰੀਕਾ ’ਚ ਸਪੀਕਰ ਪੈਲੋਸੀ ਨੂੰ ਧਮਕੀ ਦੇਣ ਵਾਲੇ ਨੂੰ ਕੈਦ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਸਰਕਾਰ ਦਾ ਵੱਡਾ ਫ਼ੈਸਲਾ, ਬਿਜਲੀ ਸਬਸਿਡੀ ਖਤਮ ਕਰਨ ਦੇ ਪ੍ਰਸਤਾਵ ਨੂੰ ਲਿਆ ਵਾਪਸ
NEXT STORY