ਨਵੀਂ ਦਿੱਲੀ (ਯੂ. ਐੱਨ. ਆਈ.)-ਖਪਤਕਾਰ ਮੁੱਲ ਸੂਚਕ ਅੰਕ ਆਧਾਰਿਤ ਪ੍ਰਚੂਨ ਮਹਿੰਗਾਈ ਦੀ ਦਰ ਫਰਵਰੀ ’ਚ ਘਟ ਕੇ 6.58 ਫ਼ੀਸਦੀ ’ਤੇ ਆ ਗਈ। ਪਿਛਲੇ ਸਾਲ ਜੂਨ ਤੋਂ ਬਾਅਦ 8 ਮਹੀਨੇ ’ਚ ਇਹ ਪਹਿਲੀ ਵਾਰ ਹੈ, ਜਦੋਂ ਪ੍ਰਚੂਨ ਮਹਿੰਗਾਈ ਦੀ ਦਰ ’ਚ ਗਿਰਾਵਟ ਦਰਜ ਕੀਤੀ ਗਈ ਹੈ। ਇਸ ਸਾਲ ਜਨਵਰੀ ’ਚ ਪ੍ਰਚੂਨ ਮਹਿੰਗਾਈ 68 ਮਹੀਨੇ ਦੇ ਸਭ ਤੋਂ ਉੱਚੇ ਪੱਧਰ 7.59 ਫ਼ੀਸਦੀ ’ਤੇ, ਜਦੋਂ ਕਿ ਪਿਛਲੇ ਸਾਲ ਫਰਵਰੀ ’ਚ 2.57 ਫ਼ੀਸਦੀ ’ਤੇ ਰਹੀ ਸੀ। ਇਹ ਹੁਣ ਵੀ ਭਾਰਤੀ ਰਿਜਰਵ ਬੈਂਕ ਦੇ ਤੈਅ ਘੇਰੇ ਤੋਂ ਉਪਰ ਹੈ। ਕੇਂਦਰੀ ਬੈਂਕ ਕੋਲ ਪ੍ਰਚੂਨ ਮਹਿੰਗਾਈ ਨੂੰ 2 ਤੋਂ 6 ਫ਼ੀਸਦੀ ਦੇ ਵਿਚਾਲੇ ਰੱਖਣ ਦੀ ਜ਼ਿੰਮੇਵਾਰੀ ਹੈ। ਖਾਣ-ਪੀਣ ਦੀਆਂ ਚੀਜ਼ਾਂ-ਖਾਸ ਕਰ ਕੇ ਸਬਜ਼ੀਆਂ ਅਤੇ ਦਾਲਾਂ ਦੀਆਂ ਕੀਮਤਾਂ ’ਚ ਤੇਜ਼ ਵਾਧੇ ਕਾਰਣ ਖੁਰਾਕੀ ਪਦਾਰਥਾਂ ਦੀ ਪ੍ਰਚੂਨ ਮਹਿੰਗਾਈ ਦਰ ਲਗਾਤਾਰ ਚੌਥੇ ਮਹੀਨੇ ਦਹਾਈ ਅੰਕ ’ਚ ਬਣੀ ਰਹੀ। ਇਹ ਇਸ ਸਾਲ ਜਨਵਰੀ ਦੇ 13.63 ਫ਼ੀਸਦੀ ਦੇ ਮੁਕਾਬਲੇ ਫਰਵਰੀ ’ਚ 10.81 ਫ਼ੀਸਦੀ ਦਰਜ ਕੀਤੀ ਗਈ।
ਸਬਜ਼ੀਆਂ ਦੇ ਮੁੱਲ 31.61 ਫ਼ੀਸਦੀ ਵਧੇ
ਕੇਂਦਰੀ ਅੰਕੜਾ ਦਫ਼ਤਰ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਫਰਵਰੀ 2019 ਦੇ ਮੁਕਾਬਲੇ ਇਸ ਸਾਲ ਫਰਵਰੀ ’ਚ ਸਬਜ਼ੀਆਂ ਦੇ ਮੁੱਲ ’ਚ 31.61 ਫ਼ੀਸਦੀ ਦਾ ਵਾਧਾ ਹੋਇਆ। ਦਾਲਾਂ ਅਤੇ ਉਨ੍ਹਾਂ ਦੇ ਉਤਪਾਦਾਂ ਦੇ ਮੁੱਲ ਵੀ 16.81 ਫ਼ੀਸਦੀ ਵਧੇ। ਮਾਸ-ਮੱਛੀ ਦੀ ਮਹਿੰਗਾਈ ਦਰ 10.20 ਫ਼ੀਸਦੀ, ਮਸਾਲਿਆਂ ਦੀ 8.80 ਫ਼ੀਸਦੀ, ਤੇਲ ਅਤੇ ਫੈਟ ਵਾਲੇ ਉਤਪਾਦਾਂ ਦੀ 7.62 ਫ਼ੀਸਦੀ, ਆਂਡਿਆਂ ਦੀ 7.28 ਫ਼ੀਸਦੀ, ਦੁੱਧ ਤੇ ਡੇਅਰੀ ਉਤਪਾਦਾਂ ਦੀ 6.05 ਫ਼ੀਸਦੀ ਅਤੇ ਅਨਾਜਾਂ ਤੇ ਉਨ੍ਹਾਂ ਦੇ ਉਤਪਾਦਾਂ ਦੀ ਮਹਿੰਗਾਈ ਦਰ 5.23 ਫ਼ੀਸਦੀ ਰਹੀ।
ਸਮੀਖਿਆ ਅਧੀਨ ਮਹੀਨੇ ’ਚ ਇਕ ਸਾਲ ਪਹਿਲਾਂ ਦੇ ਮੁਕਾਬਲੇ ਈਂਧਣ ਅਤੇ ਬਿਜਲੀ 6.36 ਫ਼ੀਸਦੀ, ਨਿੱਜੀ ਸੁੰਦਰਤਾ ਉਤਪਾਦ 6.94, ਟਰਾਂਸਪੋਰਟ ਅਤੇ ਸੰਚਾਰ ਸਹੂਲਤਾਂ 5.17, ਮਨੋਰੰਜਨ ਦੇ ਸਾਧਨ 4.45 ਅਤੇ ਘਰ 4.24 ਫ਼ੀਸਦੀ ਮਹਿੰਗੇ ਹੋਏ ਹਨ। ਸ਼ਹਿਰਾਂ ਦੇ ਮੁਕਾਬਲੇ ਦਿਹਾਤੀ ਇਲਾਕਿਆਂ ’ਚ ਇਸ ਵਾਰ ਫਿਰ ਮਹਿੰਗਾਈ ਦਰ ਜ਼ਿਆਦਾ ਰਹੀ। ਸ਼ਹਿਰੀ ਇਲਾਕਿਆਂ ’ਚ ਪ੍ਰਚੂਨ ਮਹਿੰਗਾਈ ਦਰ ਫਰਵਰੀ ’ਚ 6.57 ਫ਼ੀਸਦੀ ਰਹੀ, ਜਦੋਂ ਕਿ ਦਿਹਾਤੀ ਇਲਾਕਿਆਂ ’ਚ ਇਹ 6.67 ਫ਼ੀਸਦੀ ਦਰਜ ਕੀਤੀ ਗਈ।
ਉਦਯੋਗਿਕ ਉਤਪਾਦਨ ਜਨਵਰੀ ’ਚ 2 ਫ਼ੀਸਦੀ ਵਧਿਆ
NEXT STORY