ਨਵੀਂ ਦਿੱਲੀ (ਭਾਸ਼ਾ) - ਸਲਾਹ-ਮਸ਼ਵਰੇ ਸਮੇਤ ਹੋਰ ਸੇਵਾਵਾਂ ਦੇਣ ਵਾਲੀ ਕੰਪਨੀ ਡੇਲਾਇਟ ਇੰਡੀਆ ਨੇ ਕਿਹਾ ਕਿ ਮਜ਼ਬੂਤ ਘਰੇਲੂ ਬੁਨਿਆਦ ਅਤੇ ਵਧਦੇ ਗਲੋਬਲ ਮੌਕਿਆਂ ਨਾਲ ਚਾਲੂ ਵਿੱਤੀ ਸਾਲ (2025-26) ’ਚ ਭਾਰਤ ਦੀ ਆਰਥਿਕ ਵਾਧਾ ਦਰ 6.4 ਤੋਂ 6.7 ਫੀਸਦੀ ਰਹਿਣ ਦਾ ਅੰਦਾਜ਼ਾ ਹੈ।
ਇਹ ਵੀ ਪੜ੍ਹੋ : RTI 'ਚ ਵੱਡਾ ਖ਼ੁਲਾਸਾ : SBI ਤੋਂ PNB ਤੱਕ ਸਾਰੇ ਸਰਕਾਰੀ Bank ਏਜੰਟਾਂ 'ਤੇ ਉਡਾ ਰਹੇ ਕਰੋੜਾਂ ਰੁਪਏ !
ਹਾਲਾਂਕਿ, ਇਸ ਨੇ ਇਹ ਵੀ ਕਿਹਾ ਕਿ ਭਾਰਤ ਨੂੰ ਆਪਣੇ ਵਪਾਰ ਜੋਖਿਮ ’ਤੇ ਨਜ਼ਰ ਰੱਖਣੀ ਚਾਹੀਦੀ ਹੈ ਅਤੇ ਗਲੋਬਲ ਪੱਧਰ ’ਤੇ ਬੇਯਕੀਨੀਆਂ ਤੋਂ ਪੈਦਾ ਨਤੀਜਿਆਂ ਲਈ ਤਿਆਰ ਰਹਿਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਤੁਸੀਂ ਵੀ ਕਰਦੇ ਹੋ ਰੋਜ਼ਾਨਾ ਇਹ ਭੁਗਤਾਨ ਤਾਂ... ਮਿਲ ਸਕਦੈ ਵਿਭਾਗ ਦਾ Notice
ਡੇਲਾਇਟ ਇੰਡੀਆ ਅਨੁਸਾਰ ਰਣਨੀਤੀਕ ਵਪਾਰ ਗੱਲਬਾਤ ਕਮਾਈ, ਰੋਜ਼ਗਾਰ, ਬਾਜ਼ਾਰ ਪਹੁੰਚ ਅਤੇ ਘਰੇਲੂ ਮੰਗ ਨੂੰ ਵਧਾਉਣ ਵਾਲੇ ਸ਼ਕਤੀਸ਼ਾਲੀ ਕਾਰਕਾਂ ਦੇ ਤੌਰ ’ਤੇ ਕੰਮ ਕਰੇਗੀ। ਇਸ ਗੱਲਬਾਤ ’ਚ ਬ੍ਰਿਟੇਨ ਨਾਲ ਹੋਏ ਵਪਾਰ ਸਮਝੌਤੇ ਤੋਂ ਇਲਾਵਾ ਅਮਰੀਕਾ ਦੇ ਨਾਲ ਜਾਰੀ ਗੱਲਬਾਤ ਅਤੇ ਸਾਲ ਦੇ ਆਖਿਰ ਤੱਕ ਯੂਰਪੀ ਯੂਨੀਅਨ ਨਾਲ ਚਿਰਾਂ ਤੋਂ ਉਡੀਕਿਆ ਜਾ ਰਿਹਾ ਸਮਝੌਤਾ ਸ਼ਾਮਲ ਹੈ। ਭਾਰਤ ਦੀ ਆਰਥਕ ਵਾਧਾ ਦਰ 2024-25 ’ਚ 6.5 ਫੀਸਦੀ ਰਹੀ ਸੀ।
ਇਹ ਵੀ ਪੜ੍ਹੋ : 1 ਲੱਖ ਦੇ ਪਾਰ ਸੋਨਾ-ਚਾਂਦੀ, ਰਿਕਾਰਡ ਪੱਧਰ ਤੋਂ ਡਿੱਗੇ ਕੀਮਤੀ ਧਾਤਾਂ ਦੇ ਭਾਅ, ਜਾਣੋ ਕੀਮਤ
ਡੇਲਾਇਟ ਨੇ ਕਿਹਾ ਕਿ ਇਹ ਅੰਦਾਜ਼ਾ ਮਜ਼ਬੂਤ ਘਰੇਲੂ ਮੰਗ, ਘੱਟ ਹੁੰਦੀ ਮਹਿੰਗਾਈ ਅਤੇ ਘਰੇਲੂ ਨੀਤੀ ਅਤੇ ਗਲੋਬਲ ਵਪਾਰ ਕੂਟਨੀਤੀ ’ਚ ਸਾਹਸੀ ਕਦਮ ’ਤੇ ਆਧਾਰਿਤ ਹੈ। ਡੇਲਾਇਟ ਇੰਡੀਆ ਦੀ ਅਰਥਸ਼ਾਸਤਰੀ ਰੂਮਕੀ ਮਜੂਮਦਾਰ ਨੇ ਕਿਹਾ,‘‘ਭਾਰਤ ਦੀ ਆਰਥਕ ਵਾਧਾ ਦਰ ਉਤਰਾਅ-ਚੜ੍ਹਾਅ ਵਾਲੇ ਗਲੋਬਲ ਦ੍ਰਿਸ਼ ’ਚ ਵੀ ਵੱਖ ਹੀ ਨਜ਼ਰ ਆਉਂਦੀ ਹੈ। ਸਾਡੀ ਰਫਤਾਰ ਮਜ਼ਬੂਤ ਪੂੰਜੀ ਬਾਜ਼ਾਰ, ਗਤੀਸ਼ੀਲ ਖਪਤਕਾਰ ਆਧਾਰ ਅਤੇ ਗਲੋਬਲ ਤੌਰ ’ਤੇ ਮੁਕਾਬਲੇਬਾਜ਼ੀ ਕਾਰਜਬਲ ਜ਼ਰੀਏ ਸੰਚਾਲਿਤ ਹੈ।’’
ਇਹ ਵੀ ਪੜ੍ਹੋ : ਰੱਖੜੀ ਤੋਂ ਪਹਿਲਾਂ ਸਰਕਾਰੀ ਮੁਲਾਜ਼ਮਾਂ ਨੂੰ ਮਿਲ ਸਕਦੈ ਖ਼ਾਸ ਤੋਹਫ਼ਾ, DA 'ਚ ਭਾਰੀ ਵਾਧੇ ਦੀ ਸੰਭਾਵਨਾ
ਸਲਾਹ-ਮਸ਼ਵਰਾ ਕੰਪਨੀ ਨੇ ਕਿਹਾ ਕਿ ਭਾਰਤ ਆਪਣੀ ਗਲੋਬਲ ਵਪਾਰ ਹਾਜ਼ਰੀ ਦਾ ਵਿਸਥਾਰ ਕਰਨ ਲਈ ਰਣਨੀਤੀਕ ਕਦਮ ਉਠਾ ਰਿਹਾ ਹੈ। ਹਾਲ ਦੇ ਵਪਾਰ ਸਮਝੌਤੇ ਰਣਨੀਤੀਕ ਲਾਭ ਪ੍ਰਦਾਨ ਕਰਦੇ ਹਨ। ਇਸ ਨਾਲ ਆਰਟੀਫਿਸ਼ੀਅਲ ਇੰਟੈਲੀਜੈਂਸੀ, ਡਿਜੀਟਲ ਬਦਲਾਅ ਅਤੇ ਨਵੀਨਤਾ ਆਧਾਰਿਤ ਸਟਾਰਟਅਪ ਵਰਗੇ ਖੇਤਰਾਂ ’ਚ ਦੋਪੱਖੀ ਸਹਿਯੋਗ ਹੋਰ ਜ਼ਿਆਦਾ ਹੋਣ ਦੀ ਸੰਭਾਵਨਾ ਹੈ।
ਡੇਲਾਇਟ ਨੇ ਕਿਹਾ,‘‘ਵਿੱਤੀ ਸਾਲ 2025-26 ਦੌਰਾਨ ਭਾਰਤ ਨੂੰ ਆਪਣੇ ਵਪਾਰ ਜੋਖਿਮ ’ਤੇ ਨਜ਼ਰ ਰੱਖਣੀ ਚਾਹੀਦੀ ਹੈ ਅਤੇ ਭੂ-ਸਿਆਸੀ ਬੇਯਕੀਨੀਆਂ ਦੇ ਨਤੀਜਿਆਂ ਲਈ ਤਿਆਰ ਰਹਿਣਾ ਚਾਹੀਦਾ ਹੈ।’’
ਹਾਲ ਦੇ ਖੇਤਰੀ ਸੰਘਰਸ਼ ਅਤੇ ਮਹੱਤਵਪੂਰਨ ਖਣਿਜਾਂ ਅਤੇ ਵਿਸ਼ੇਸ਼ ਖਾਦਾਂ ’ਤੇ ਪਾਬੰਦੀਆਂ ਨਾਲ ਵਾਧਾ ਸੰਭਾਵਨਾਵਾਂ ’ਤੇ ਅਸਰ ਪੈਣ ਦਾ ਖਦਸ਼ਾ ਹੈ। ਸਲਾਹ-ਮਸ਼ਵਰਾ ਕੰਪਨੀ ਨੇ ਕਿਹਾ,‘‘ਬੇਯਕੀਨੀਆਂ ਵਿਚਾਲੇ ਭਾਰਤ ਦੀ ਵਾਧਾ ਕਹਾਣੀ ਮਜ਼ਬੂਤ ਘਰੇਲੂ ਬੁਨਿਆਦੀ ਢਾਂਚੇ ਅਤੇ ਵੱਧਦੇ ਗਲੋਬਲ ਮੌਕਿਆਂ ਨਾਲ ਅੱਗੇ ਵਧੇਗੀ।’’
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
RBI ਨੇ ਵਿਸ਼ੇਸ਼ ਰੁਪਿਆ ਵੋਸਟ੍ਰੋ ਖਾਤਾ ਖੋਲ੍ਹਣ ਦੇ ਨਿਯਮਾਂ ’ਚ ਕੀਤੇ ਬਦਲਾਅ
NEXT STORY