ਨਵੀਂ ਦਿੱਲੀ– ਉਦਯੋਗਿਕ ਕਰਮਚਾਰੀਆਂ ਲਈ ਪ੍ਰਚੂਨ ਮਹਿੰਗਾਈ ਜੂਨ ’ਚ ਵਧ ਕੇ 5.57 ਫੀਸਦੀ ਪਹੁੰਚ ਗਈ। ਮੁੱਖ ਤੌਰ ’ਤੇ ਕੁਝ ਖਾਣ ਵਾਲੇ ਪਦਾਰਥਾਂ ਦੇ ਰੇਟ ਵਧਣ ਕਾਰਨ ਮਹਿੰਗਾਈ ਦਰ ਵਧੀ ਹੈ। ਲੇਬਰ ਮੰਤਰਾਲਾ ਨੇ ਇਕ ਬਿਆਨ ’ਚ ਕਿਹਾ ਕਿ ਜੂਨ ’ਚ ਸਾਲਾਨਾ ਆਧਾਰ ’ਤੇ ਮਹਿੰਗਾਈ 5.57 ਫੀਸਦੀ ’ਤੇ ਪਹੁੰਚ ਗਈ। ਇਸ ਤੋਂ ਪਿਛਲੇ ਮਹੀਨੇ ’ਚ ਇਹ 5.24 ਫੀਸਦੀ ਅਤੇ ਇਕ ਸਾਲ ਪਹਿਲਾਂ ਜੂਨ ਮਹੀਨੇ ’ਚ 5.06 ਫੀਸਦੀ ਸੀ।
ਇਹ ਖ਼ਬਰ ਪੜ੍ਹੋ- ਓਲੰਪਿਕ ਸੋਨ ਤਮਗਾ ਜਿੱਤਣ 'ਤੇ ਹਾਕੀ ਟੀਮ ਦੇ ਖਿਡਾਰੀਆਂ ਨੂੰ 2.25 ਕਰੋੜ ਰੁਪਏ ਦੇਵੇਗੀ ਪੰਜਾਬ ਸਰਕਾਰ
ਬਿਆਨ ਮੁਤਾਬਕ ਖੁਰਾਕ ਮਹਿੰਗਾਈ ਸਮੀਖਿਆ ਅਧੀਨ ਮਹੀਨੇ ’ਚ 5.61 ਫੀਸਦੀ ਰਹੀ ਜੋ ਮਈ 2021 ’ਚ 5.26 ਫੀਸਦੀ ਅਤੇ ਜੂਨ 2020 ’ਚ 5.49 ਫੀਸਦੀ ਸੀ। ਅਖਿਲ ਭਾਰਤੀ ਸੀ. ਪੀ. ਆਈ.-ਆਈ. ਡਬਲਯੂ. (ਉਦਯੋਗਿਕ ਕਰਮਚਾਰੀਆਂ ਲਈ ਖਪਤਕਾਰ ਕੀਮਤ ਸੂਚਕ ਅੰਕ) ਜੂਨ 2021 ’ਚ 1.1 ਅੰਕ ਵਧ ਕੇ 121.7 ਅੰਕ ਰਿਹਾ। ਪ੍ਰਤੀ ਮਹੀਨਾ ਆਧਾਰ ’ਤੇ ਫੀਸਦੀ ਬਦਲਾਅ ਦੇ ਰੂਪ ’ਚ ਇਹ 0.91 ਫੀਸਦੀ ਵਧਿਆ। ਉੱਥੇ ਹੀ ਪਿਛਲੇ ਸਾਲ ਇਸ ਦੌਰਾਨ ਯਾਨੀ ਮਈ-ਜੂਨ ਦਰਮਿਆਨ ਇਸ ’ਚ 0.61 ਫੀਸਦੀ ਦਾ ਵਾਧਾ ਹੋਇਆ ਸੀ। ਮਹਿੰਗਾਈ ’ਤੇ ਸਭ ਤੋਂ ਵੱਧ ਦਬਾਅ ਖਾਣ ਤੇ ਪੀਣ ਵਾਲੇ ਪਦਾਰਥ ਸਮੂਹ ਦਾ ਰਿਹਾ। ਕੁੱਲ ਬਦਲਾਅ ’ਚ ਇਨ੍ਹਾਂ ਦਾ ਯੋਗਦਾਨ 0.72 ਫੀਸਦੀ ਅੰਕ ਰਿਹਾ।
ਇਹ ਖ਼ਬਰ ਪੜ੍ਹੋ- ਬਿੱਲ ਰਾਹੀਂ ਸਰਕਾਰੀ ਬੀਮਾ ਕੰਪਨੀਆਂ ਨੂੰ ਹੋਰ ਮਜ਼ਬੂਤ ਬਣਾਉਣ ਦਾ ਯਤਨ : ਸੀਤਾਰਮਨ
ਫਲ ਤੇ ਸਬਜ਼ੀਆਂ ਦੇ ਰੇਟ ’ਚ ਤੇਜ਼ੀ
ਜਿਣਸਾਂ ਦੇ ਪੱਧਰ ’ਚ ਚੌਲ, ਮੱਛੀ, ਪੋਲਟਰੀ, ਆਂਡੇ, ਖਾਣ ਵਾਲੇ ਤੇਲ, ਸੇਬ, ਕੇਲਾ, ਬੈਂਗਣ, ਗਾਜਰ, ਪਿਆਜ਼, ਆਲੂ ਤੇ ਟਮਾਟਰ ਸਮੇਤ ਹੋਰ ਦੇ ਰੇਟ ’ਚ ਤੇਜ਼ੀ ਆਈ। ਬਿਜਲੀ, ਮਿੱਟੀ ਦੇ ਤੇਲ, ਨਾਈ/ਬਿਊਟੀਸ਼ੀਅਨ ਦੇ ਟੈਕਸ, ਡਾਕਟਰ/ਸਰਜਨ ਦੀ ਫੀਸ ਅਤੇ ਪੈਟਰੋਲ ਨੇ ਵੀ ਸੂਚਕ ਅੰਕ ’ਚ ਤੇਜ਼ੀ ਲਿਆਉਣ ’ਚ ਯੋਗਦਾਨ ਦਿੱਤਾ। ਹਾਲਾਂਕਿ ਦੂਜੇ ਪਾਸੇ ਅਰਹਰ ਦਾਲ, ਅੰਬ, ਅਨਾਰ, ਤਰਬੂਜ਼, ਨਿੰਬੂ ਆਦਿ ਦੇ ਮੁੱਲ ’ਚ ਨਰਮੀ ਰਹੀ। ਕੇਂਦਰ ਦੇ ਪੱਧਰ ’ਤੇ ਸਭ ਤੋਂ ਵੱਧ 6.2 ਫੀਸਦੀ ਦਾ ਵਾਧਾ ਸ਼ਿਲਾਂਗ ’ਚ ਦਰਜ ਕੀਤਾ ਗਿਆ। ਉਸ ਤੋਂ ਬਾਅਦ ਪੁੱਡੂਚੇਰੀ ਅਤੇ ਭੋਪਾਲ ਦਾ ਕ੍ਰਮਵਾਰ : 3.5 ਅੰਕ ਅਤੇ 3.1 ਅੰਕ ਨਾਲ ਦੂਜਾ ਅਤੇ ਤੀਜਾ ਸਥਾਨ ਰਿਹਾ, ਦੂਜੇ ਪਾਸੇ ਇੰਦੌਰ ’ਚ ਸਭ ਤੋਂ ਵੱਧ 1.1 ਅੰਕ ਦੀ ਕਮੀ ਦਰਜ ਕੀਤੀ ਗਈ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਮਹਾਰੇਰਾ ਨੇ 64 ਪ੍ਰਾਜੈਕਟਾਂ ਦੀ ਵਿਕਰੀ ’ਤੇ ਲਗਾਈ ਪਾਬੰਦੀ
NEXT STORY