ਨਵੀਂ ਦਿੱਲੀ-ਵਧਦੀ ਮਹਿੰਗਾਈ ਨਾਲ ਆਮ ਆਦਮੀ ਦਾ ਬਜਟ ਵਿਗੜਦਾ ਜਾ ਰਿਹਾ ਹੈ। ਉਥੇ ਵਧਦੀ ਤੇਲ ਦੀ ਕੀਮਤ ਘੱਟ ਹੋਣ ਦਾ ਨਾਂ ਨਹੀਂ ਲੈ ਰਹੀ ਹੈ। ਦੂਜੇ ਪਾਸੇ ਬਚੀ ਕਸਰ ਮਹਿੰਗੇ ਪੈਟਰੋਲ ਅਤੇ ਬਿਜਲੀ ਨੇ ਪੂਰੀ ਕਰ ਦਿੱਤੀ ਹੈ ਜਿਸ ਦੇ ਚੱਲਦੇ ਦਸੰਬਰ 2021 'ਚ ਪ੍ਰਚੂਨ ਮਹਿੰਗਾਈ ਦਰ 5.59 ਫੀਸਦੀ 'ਤੇ ਪਹੁੰਚ ਗਈ ਹੈ। ਦੱਸ ਦੇਈਏ ਕਿ ਭਾਰਤ ਰਿਜ਼ਰਵ ਬੈਂਕ ਵੱਲੋਂ ਤੈਅ ਕੀਤੀ ਗਈ ਮਹਿੰਗਾਈ ਦਰ ਦੀ ਜ਼ਿਆਦਾਤਰ ਸੀਮਾ ਦੇ ਬੇਹਦ ਕਰੀਬ ਦਾ ਅੰਕੜਾ ਹੈ।
ਇਹ ਵੀ ਪੜ੍ਹੋ : ਕੋਰੋਨਾ ਦੇ ਮਾਮਲਿਆਂ 'ਚ ਵਾਧੇ ਦਰਮਿਆਨ ਨੇਪਾਲ ਸਰਕਾਰ ਨੇ ਕਾਠਮੰਡੂ ਘਾਟੀ 'ਚ ਲਾਇਆ ਅੰਸ਼ਿਕ ਲਾਕਡਾਊਨ
ਖਾਣ-ਪੀਣ ਦੀਆਂ ਚੀਜਾਂ ਦੀਆਂ ਕੀਮਤਾਂ 'ਚ ਹੋਇਆ ਵਾਧਾ
ਰਾਸ਼ਟਰੀ ਅੰਕੜਾ ਦਫ਼ਤਰ (ਐੱਨ.ਐੱਸ.ਓ.) ਨੇ ਬੁੱਧਵਾਰ ਨੂੰ ਪ੍ਰਚੂਨ ਮਹਿੰਗਾਈ ਦਰ ਦੇ ਅੰਕੜੇ ਜਾਰੀ ਕੀਤੇ ਹਨ। ਜਾਰੀ ਅੰਕੜਿਆਂ ਮੁਤਾਬਕ ਅਨਾਜ ਅਤੇ ਰਾਸ਼ਾਨ ਦੀਆਂ ਕੀਮਤਾਂ 'ਚ ਵਾਧੇ ਦੇ ਚੱਲਦੇ ਮਹਿੰਗਾਈ ਦਰ ਵਧੀ ਹੈ। ਦਸੰਬਰ 'ਚ ਖੁਰਾਕ ਮਹਿੰਗਾਈ ਵਧ ਕੇ 4.05 ਫੀਸਦੀ ਹੋ ਗਈ ਜੋ ਨਵੰਬਰ ਮਹੀਨੇ 'ਚ 1.87 ਫੀਸਦੀ ਸੀ।
ਇਹ ਵੀ ਪੜ੍ਹੋ : ਰੂਸ ਤੇ ਅਮਰੀਕਾ ਦਰਮਿਆਨ ਗੱਲਬਾਤ 'ਚ ਕੋਈ ਪ੍ਰਗਤੀ ਨਹੀਂ ਹੋਈ : ਕ੍ਰੈਮਲਿਨ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਈਰਾਨ ਕੌਮਾਂਤਰੀ ਵਪਾਰ ਲਈ ਕ੍ਰਿਪਟੋ ਭੁਗਤਾਨ ਦੀ ਆਗਿਆ ਦੇਵੇਗਾ : ਰਿਪੋਰਟ
NEXT STORY