ਨਵੀਂ ਦਿੱਲੀ : ਬੀਤੇ ਦਿਨੀਂ ਸਰਕਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਛਲੇ ਪੰਜ ਸਾਲਾਂ ਵਿੱਚ ਭਾਰਤ ਤੋਂ ਰੱਖਿਆ ਉਤਪਾਦਾਂ ਦੀ ਬਰਾਮਦ ਵਿੱਚ 3 ਗੁਣਾ ਵਾਧਾ ਹੋਇਆ ਹੈ ਅਤੇ ਤਾਲਮੇਲ ਵਾਲੇ ਯਤਨਾਂ ਦੇ ਬਲ 'ਤੇ ਦੇਸ਼ ਹੁਣ 75 ਤੋਂ ਵੱਧ ਦੇਸ਼ਾਂ ਨੂੰ ਰੱਖਿਆ ਨਿਰਯਾਤ ਕਰ ਰਿਹਾ ਹੈ। ਪ੍ਰੈਸ ਸੂਚਨਾ ਬਿਊਰੋ (ਪੀ.ਆਈ.ਬੀ.) ਨੇ ਇੱਕ ਟਵੀਟ ਵਿੱਚ ਕਿਹਾ ਭਾਰਤ ਦੁਨੀਆਂ ਦੀ ਸਭ ਤੋਂ ਵੱਡੀ ਦੂਜੀ ਹਥਿਆਰਬੰਦ ਸ਼ਕਤੀ ਬਣਨ ਦੀ ਕਗਾਰ 'ਤੇ ਹੈ। ਜਾਣਕਾਰੀ ਮੁਤਾਬਕ ਪਿਛਲੇ ਪੰਜ ਸਾਲਾਂ 'ਚ ਭਾਰਤ ਦੇ ਰੱਖਿਆ ਨਿਰਯਾਤ ਵਿੱਚ 3 ਗੁਣਾ ਤੋਂ ਜ਼ਿਆਦਾ ਵਾਧਾ ਦਰਜ ਕੀਤਾ ਗਿਆ ਹੈ। ਭਾਰਤ ਹੁਣ 75 ਤੋਂ ਵੱਧ ਦੇਸ਼ਾਂ ਨੂੰ ਨਿਰਯਾਤ ਕਰ ਰਿਹਾ ਹੈ।
ਪੀ.ਆਈ.ਬੀ. ਇੰਡੀਆ ਨੇ ਟਵੀਟ ਦੇ ਨਾਲ ਇੱਕ ਪੋਸਟਰ ਵੀ ਸਾਂਝਾ ਕੀਤਾ ਜਿਸ 'ਚ ਕੁਝ ਅੰਕੜੇ ਪੇਸ਼ ਕੀਤੇ ਗਏ ਹਨ। ਇਸ ਵਿੱਚ ਭਾਰਤ ਦੇ ਰੱਖਿਆ ਖੇਤਰ ਵਿੱਚ ਹਥਿਆਰ ਬਣਾਉਣ ਅਤੇ ਉਤਪਾਦਨ ਵਿੱਚ ਵਾਧੇ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਸ ਪੋਸਟਰ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਭਾਰਤ ਦਾ ਪਹਿਲਾ ਸਵਦੇਸ਼ੀ ਏਅਰਕ੍ਰਾਫਟ ਕੈਰੀਅਰ INS ਵਿਕਰਾਂਤ ਸੇਵਾ ਵਿੱਚ ਲਾਂਚ ਕੀਤਾ ਗਿਆ ਹੈ।
ਰੱਖਿਆ ਸਕੱਤਰ ਅਜੈ ਕੁਮਾਰ ਨੇ ਇੱਕ ਪ੍ਰੋਗਰਾਮ ਵਿੱਚ ਕਿਹਾ ਸੀ ਕਿ ਰੱਖਿਆ ਖੇਤਰ ਵਿੱਚ ‘ਮੇਕ ਇਨ ਇੰਡੀਆ’ ਯੋਜਨਾ ਦੀ ਤਾਕਤ ਨੂੰ ਵਰਤਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਜੋ ਭਾਰਤ ਨੂੰ ਰੱਖਿਆ ਵਿੱਚ ਦੁਨੀਆ ਦਾ ਅੱਵਲ ਦਰਜੇ ਦਾ ਸੇਸ਼ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਸੀ ਕਿ ਪਿਛਲੇ 75 ਸਾਲਾਂ 'ਚ ਭਾਰਤ ਦੁਨੀਆ 'ਚ ਸਭ ਤੋਂ ਵੱਧ ਰੱਖਿਆ ਉਤਪਾਦਾਂ ਦਾ ਆਯਾਤ ਕਰਦਾ ਸੀ ਸਰਕਾਰ ਇਸ ਸਥਿਤੀ ਨੂੰ ਬਦਲਣਾ ਚਾਹੁੰਦੀ ਹੈ।
ਈ-ਕਾਮਰਸ ਕੰਪਨੀਆਂ ਨੂੰ ਤਿਉਹਾਰੀ ਸੇਲ ਦੇ ਪਹਿਲੇ ਦੋ ਦਿਨਾਂ 'ਚ ਮਿਲੇ 28% ਜ਼ਿਆਦਾ ਆਰਡਰ
NEXT STORY