ਨਵੀਂ ਦਿੱਲੀ - ਸੁਪਰੀਮ ਕੋਰਟ ਨੇ ‘ਡੋਲੋ-650’ ਟੈਬਲੇਟ ਮਰੀਜ਼ਾਂ ਨੂੰ ਲਿਖਣ (ਲੈਣ ਦੀ ਸਲਾਹ) ਲਈ ਡਾਕਟਰਾਂ ਨੂੰ ਮੁਫ਼ਤ ਤੋਹਫ਼ਿਆਂ ’ਤੇ ਸਬੰਧਤ ਦਵਾਈ ਕੰਪਨੀ ਵੱਲੋਂ 1000 ਕਰੋੜ ਰੁਪਏ ਖਰਚਣ ਦੇ ਦੋਸ਼ ਨੂੰ ਗੰਭੀਰ ਮਾਮਲਾ ਦੱਸਦਿਆਂ ਕੇਂਦਰ ਸਰਕਾਰ ਤੋਂ ਇਸ ਸਬੰਧ ’ਚ 10 ਦਿਨਾਂ ਦੇ ਅੰਦਰ ਜਵਾਬ ਮੰਗਿਆ ਹੈ। ‘ਡੋਲੋ-650’ ਟੈਬਲੇਟ ਕੋਵਿਡ-19 ਮਹਾਮਾਰੀ ਦੌਰਾਨ ਬੁਖਾਰ ਉਤਾਰਣ ਵਾਲੀ ਦਵਾਈ ਤੌਰ ’ਤੇ ਵੱਡੀ ਗਿਣਤੀ ਮਰੀਜ਼ਾਂ ਨੇ ਵਰਤੋਂ ਕੀਤੀ ਸੀ।
ਜਸਟਿਸ ਡੀ. ਵਾਈ. ਚੰਦਰਚੂੜ ਅਤੇ ਜਸਟਿਸ ਏ. ਐੱਸ. ਬੋਪੰਨਾ ਨੇ ਦੀ ਬੈਂਚ ਨੇ ਕਿਹਾ ਕਿ ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸਿਜ਼ (ਸੀ. ਬੀ. ਡੀ. ਟੀ.) ਨੇ ‘ਡੋਲੋ-650’ ਟੈਬਲੇਟ ਦੇ ਨਿਰਮਾਤਾਵਾਂ ’ਤੇ ਇਸ ਟੈਬਲੇਟ ਨੂੰ ਮਰੀਜ਼ਾਂ ਨੂੰ ਦੇਣ ਦੀ ਸਲਾਹ ਦੇ ਬਦਲੇ 1000 ਕਰੋੜ ਰੁਪਏ ਦੇ ਮੁਫਤ ਤੋਹਫੇ ਵੰਡਣ ’ਤੇ ਖਰਚ ਕਰਨ ਦਾ ਦੋਸ਼ ਲਾਇਆ ਹੈ। ਜਸਟਿਸ ਚੰਦਰਚੂੜ ਨੇ ਕਿਹਾ ਕਿ ਉਨ੍ਹਾਂ ਨੂੰ ਵੀ ਕੋਵਿਡ ਦੌਰਾਨ ਇਹ ਦਵਾਈ ਦਿੱਤੀ ਗਈ ਸੀ। ਇਹ ਇਕ ਗੰਭੀਰ ਮਾਮਲਾ ਹੈ।
ਅੱਜ ਤੋਂ 9 ਦਿਨਾਂ ਬਾਅਦ ਢਾਹ ਦਿੱਤਾ ਜਾਵੇਗਾ Twin Tower, ਭਾਰੀ ਪੁਲਸ ਦੀ ਨਿਗਰਾਨੀ ਵਿਚ ਹੋਵੇਗਾ ਕੰਮ
NEXT STORY