ਨਵੀਂ ਦਿੱਲੀ—ਜਨਤਕ ਖੇਤਰ ਦੇ ਆਂਧਰਾ ਬੈਂਕ ਦੀ ਜੁਲਾਈ-ਸਤੰਬਰ ਤਿਮਾਹੀ 'ਚ 385.11 ਕਰੋੜ ਰੁਪਏ ਦਾ ਘਾਟਾ ਹੋਇਆ ਹੈ। ਪਿਛਲੇ ਵਿੱਤੀ ਸਾਲ 2016-17 ਦੀ ਇਸ ਤਿਮਾਹੀ 'ਚ ਬੈਂਕ ਨੂੰ 51.42 ਕਰੋੜ ਰੁਪਏ ਦਾ ਸ਼ੁੱਧ ਲਾਭ ਹੋਇਆ ਸੀ।
ਸ਼ੇਅਰ ਬਾਜ਼ਾਰ ਨੂੰ ਦਿੱਤੀ ਜਾਣਕਾਰੀ 'ਚ ਬੈਂਕ ਨੇ ਦੱਸਿਆ ਕਿ ਸਮੀਖਿਆਵਿਧੀ 'ਚ ਉਸ ਦੀਆਂ ਸਕਲ ਗੈਰ-ਚਲਾਓ ਅਸਾਮੀਆਂ (ਐੱਨ. ਪੀ. ਏ.) ਉਸ ਦੇ ਸਕਲ ਲੋਨ ਦਾ 13.27 ਫੀਸਦੀ ਰਹੀ ਹੈ ਜੋ ਇਸ ਤੋਂ ਪਿਛਲੇ ਵਿੱਤੀ ਸਾਲ ਦੀ ਸਮਾਨ ਤਿਮਾਹੀ 'ਚ 11.49 ਫੀਸਦੀ ਸੀ।
ਬੈਂਕ ਦਾ ਸ਼ੁੱਧ ਐੱਨ. ਪੀ. ਏ. ਉਸ ਦੇ ਸ਼ੁੱਧ ਲੋਨ ਦਾ 7.55 ਫੀਸਦੀ ਰਿਹਾ ਹੈ ਜੋ ਇਸ ਦੌਰਾਨ ਪਿਛਲੇ ਵਿੱਤੀ ਸਾਲ 'ਚ 6.99 ਫੀਸਦੀ ਸੀ। ਬੈਂਕ ਦੀ ਕੁੱਲ ਆਮਦਨ ਵੀ ਘੱਟ ਕੇ 5,005.34 ਕਰੋੜ ਰੁਪਏ ਰਹੀ ਹੈ ਜੋ ਪਿਛਲੇ ਵਿੱਤੀ ਸਾਲ ਦੇ ਸਮੇਂ 'ਚ 5,042.67 ਕਰੋੜ ਰੁਪਏ ਸੀ।
ਦਿੱਲੀ ਹਵਾਈ ਅੱਡੇ 'ਤੇ ਹੁਣ ਮੁਸਾਫਰਾਂ ਨੂੰ ਨਹੀਂ ਹੋਣਾ ਪਵੇਗਾ ਪ੍ਰੇਸ਼ਾਨ
NEXT STORY