ਜੈਪੁਰ (ਬਿਊਰੋ)– 2 ਸਾਲ ਦੇ ਮਾਸੂਮ ਹਿਰਦੇਆਂਸ਼ ਦੀ ਹੁਣ ਜਾਨ ਬਚ ਜਾਵੇਗੀ। ਦੁਰਲੱਭ ਬੀਮਾਰੀ ਸਪਾਈਨਲ ਮਸਕੁਲਰ ਐਟ੍ਰੋਫੀ ਤੋਂ ਪੀੜਤ ਹਿਰਦੇਆਂਸ਼ ਦੇ ਇਲਾਜ ਲਈ ਜੇ. ਕੇ. ਲੋਨ ਹਸਪਤਾਲ ਦੇ ਡਾਕਟਰਾਂ ਨੇ ਵਿਸ਼ਵ ਦਾ ਸਭ ਤੋਂ ਮਹਿੰਗਾ ਟੀਕਾ ਲਗਾਇਆ ਹੈ। ਇਸ ਟੀਕੇ ਦੀ ਕੀਮਤ 17.50 ਕਰੋੜ ਰੁਪਏ ਹੈ, ਜਿਸ ਨੂੰ ਕਰਾਊਡ ਫੰਡਿੰਗ ਤੋਂ 9 ਕਰੋੜ ਰੁਪਏ ਇਕੱਠੇ ਕਰਕੇ ਅਮਰੀਕਾ ਤੋਂ ਮੰਗਵਾਇਆ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ : ਅਮਰੀਕਾ ਦਾ ਚੀਨ ’ਤੇ ਵੱਡਾ ਐਕਸ਼ਨ, ਚੀਨੀ ਸਾਮਾਨ ’ਤੇ ਲਾਇਆ 100 ਫ਼ੀਸਦੀ ਟੈਕਸ, ਜੋਅ ਬਾਈਡੇਨ ਨੇ ਆਖੀ ਇਹ ਗੱਲ
23 ਮਹੀਨੇ ਦਾ ਹਿਰਦੇਆਂਸ਼ ਜਨਮ ਤੋਂ 6 ਮਹੀਨੇ ਬਾਅਦ ਹੀ ਗੰਭੀਰ ਦੁਰਲੱਭ ਬੀਮਾਰੀ ਦੀ ਲਪੇਟ ’ਚ ਆ ਗਿਆ ਸੀ। ਇਲਾਜ ਦੀ ਘਾਟ ਕਾਰਨ ਉਹ ਆਪਣੀ ਬੜੀ ਔਖੀ ਜ਼ਿੰਦਗੀ ਬਤੀਤ ਕਰ ਰਿਹਾ ਸੀ। ਮਾਪਿਆਂ ਨੇ ਮਦਦ ਲਈ ਦਾਨੀਆਂ ਦਾ ਧੰਨਵਾਦ ਕੀਤਾ ਹੈ।
ਇਸ ਬੀਮਾਰੀ ’ਚ ਸਿਰਫ਼ ਇਕ ਵਿਸ਼ੇਸ਼ ਟੀਕਾ ਹੀ ਅਸਰ ਕਰਦਾ ਹੈ, ਜੋ ਅਮਰੀਕਾ ਤੋਂ ਮੰਗਵਾਉਣਾ ਪੈਂਦਾ ਹੈ। ਇਹ ਟੀਕਾ ਬੱਚਿਆਂ ਦੀਆਂ ਮਾਸਪੇਸ਼ੀਆਂ ਨੂੰ ਕਮਜ਼ੋਰ ਕਰਕੇ ਉਨ੍ਹਾਂ ਨੂੰ ਹਿੱਲਣ-ਜੁਲਣ ਤੇ ਸਾਹ ਲੈਣ ’ਚ ਸਮੱਸਿਆ ਪੈਦਾ ਕਰਨ ਵਾਲੇ ਜੀਨਾਂ ਨੂੰ ਬੇਅਸਰ ਕਰ ਦਿੰਦਾ ਹੈ। ਭਾਵ ਇਹ ਨਸ ਸੈੱਲਾਂ ਲਈ ਜ਼ਰੂਰੀ ਪ੍ਰੋਟੀਨ ਪੈਦਾ ਕਰਨਾ ਸ਼ੁਰੂ ਕਰ ਦਿੰਦਾ ਹੈ, ਜਿਸ ਨਾਲ ਬੱਚਿਆਂ ਦਾ ਸਰੀਰਕ ਤੇ ਮਾਨਸਿਕ ਵਿਕਾਸ ਆਮ ਵਾਂਗ ਹੋਣਾ ਸ਼ੁਰੂ ਹੋ ਜਾਂਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਹਰਿਆਣਾ 'ਚ ਲਗਭਗ 2.2 ਕਰੋੜ ਲੋਕ ਵੋਟਰ: ਸੀ.ਈ.ਓ
NEXT STORY