ਨਵੀਂ ਦਿੱਲੀ—ਸਰਕਾਰ ਨੇ ਦੱਖਣੀ ਕੋਰੀਆ ਤੋਂ ਇਕ ਵਿਸ਼ੇਸ਼ ਤਰ੍ਹਾਂ ਦੀ ਰਬੜ ਦੇ ਨਿਰਯਾਤ 'ਤੇ ਕਥਿਤ ਰੁਪ ਨਾਲ ਸਬਸਿਡੀ ਦਿੱਤੇ ਜਾਣ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਕ ਸੂਚਨਾ 'ਚ ਕਿਹਾ ਗਿਆ ਕਿ ਇਸ ਨਾਲ ਘਰੇਲੂ ਉਦਯੋਗ ਨੂੰ ਨੁਕਸਾਨ ਪਹੁੰਚ ਰਿਹਾ ਹੈ। ਵਪਾਰਕ ਮੰਤਰਾਲੇ ਦੀ ਜਾਂਚ ਇਕਾਈ ਵਪਾਰ ਉਪਚਾਰ ਡਾਇਰੈਕਟੋਰੇਟ ਜਨਰਲ (ਡੀ.ਜੀ.ਟੀ.ਆਰ.) ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਦੇ ਰਾਹੀਂ ਇਹ ਪਤਾ ਲਗਾਇਆ ਜਾਵੇਗਾ ਕਿ ਕੀ ਦੱਖਣੀ ਕੋਰੀਆ ਦੇ ਸਟਾਈਰਿਨ ਬਿਊਟਾਡਾਈਨ ਰਬੜ ਦੇ ਨਿਰਯਾਤ ਦੇ ਸਬਸਿਡੀ ਪ੍ਰੋਗਰਾਮ ਨਾਲ ਘਰੇਲੂ ਉਦਯੋਗ ਪ੍ਰਭਾਵਿਤ ਹੋ ਰਿਹਾ ਹੈ।
ਡੀ.ਜੀ.ਟੀ.ਆਰ. ਨੇ ਕਿਹਾ ਕਿ ਇੰਡੀਅਨ ਸਿੰਥੈਟਿਕ ਰਬੜ ਅਤੇ ਰਿਲਾਇੰਸ ਨੇ ਡਾਇਰੈਕਟੋਰੇਟ ਜਨਰਲ ਦੇ ਸਾਹਮਣੇ ਦੇ ਸਾਹਮਣੇ ਇਸ ਬਾਰੇ 'ਚ ਸ਼ਿਕਾਇਤ ਕੀਤੀ ਸੀ। ਡੀ.ਜੀ.ਟੀ.ਆਰ. ਦੀ ਸੂਚਨਾ ਅਨੁਸਾਰ ਉਸ ਨੂੰ ਇਸ ਤਰ੍ਹਾਂ ਦੇ ਸਬਸਿਡੀ ਵਾਲੇ ਆਯਾਤ ਨਾਲ ਘਰੇਲੂ ਉਦਯੋਗ ਨੂੰ ਸੱਟ ਲੱਗ ਰਹੀ ਹੈ ਅਤੇ ਭਵਿੱਖ 'ਚ ਉਸ ਨੂੰ ਹੋਰ ਨੁਕਸਾਨ ਦਾ ਖਦਸ਼ਾ ਹੈ। ਡਾਇਰੈਕਟੋਰੇਟ ਆਪਣੀ ਜਾਂਚ ਦੇ ਰਾਹੀਂ ਕਥਿਤ ਸਬਸਿਡੀ ਦੇ ਅਸਰ ਦਾ ਆਕਲਨ ਕਰੇਗਾ। ਜੇਕਰ ਇਹ ਸਥਾਪਿਤ ਹੋ ਜਾਂਦਾ ਹੈ ਤਾਂ ਦੱੱਖਣੀ ਕੋਰੀਆ ਵਲੋਂ ਦਿੱਤੀ ਜਾ ਰਹੀ ਸਬਸਿਡੀ ਨਾਲ ਘਰੇਲੂ ਉਦਯੋਗ ਪ੍ਰਭਾਵਿਤ ਹੋ ਰਿਹਾ ਹੈ ਤਾਂ ਡੀ.ਜੀ.ਟੀ.ਆਰ. ਪ੍ਰਤੀ ਪੂਰਤੀ ਚਾਰਜ ਲਗਾਉਣ ਦੀ ਸਿਫਾਰਿਸ਼ ਕਰੇਗਾ।
ਨੋਟਬੰਦੀ ਵਰਗਾ ਵੱਡਾ ਕਦਮ ਚੁੱਕ ਸਕਦੀ ਹੈ ਸਰਕਾਰ, ਘਰ 'ਚ ਰੱਖੇ ਸੋਨੇ ਦੀ ਦੇਣੀ ਹੋਵੇਗੀ ਜਾਣਕਾਰੀ
NEXT STORY