ਮੁੰਬਈ (ਪੀ. ਟੀ.) - ਘਰੇਲੂ ਸਟਾਕ ਮਾਰਕੀਟ 'ਚ ਗਿਰਾਵਟ ਅਤੇ ਅਮਰੀਕੀ ਮੁਦਰਾ ਦੀ ਮਜ਼ਬੂਤੀ ਕਾਰਨ ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਦੌਰਾਨ ਰੁਪਿਆ 21 ਪੈਸੇ ਦੀ ਗਿਰਾਵਟ ਨਾਲ 73.13 ਦੇ ਪੱਧਰ 'ਤੇ ਆ ਗਿਆ। ਘਰੇਲੂ ਇਕਾਈ ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ ਵਿਚ ਅਮਰੀਕੀ ਡਾਲਰ ਦੇ ਮੁਕਾਬਲੇ 73.13 ਦੇ ਪੱਧਰ 'ਤੇ ਖੁੱਲ੍ਹੀ, ਜੋ ਪਿਛਲੇ ਬੰਦ ਦੇ ਮੁਕਾਬਲੇ 21 ਪੈਸੇ ਦੀ ਗਿਰਾਵਟ ਨੂੰ ਦਰਸਾਉਂਦੀ ਹੈ। ਰੁਪਿਆ ਬੁੱਧਵਾਰ ਨੂੰ ਡਾਲਰ ਦੇ ਮੁਕਾਬਲੇ 72.92 ਦੇ ਪੱਧਰ 'ਤੇ ਬੰਦ ਹੋਇਆ ਸੀ। ਇਸ ਦੌਰਾਨ ਛੇ ਵੱਡੀਆਂ ਮੁਦਰਾਵਾਂ ਦੇ ਮੁਕਾਬਲੇ ਅਮਰੀਕੀ ਡਾਲਰ ਦੀ ਸਥਿਤੀ ਨੂੰ ਦਰਸਾਉਂਦਾ , ਡਾਲਰ ਇੰਡੈਕਸ, 0.12 ਪ੍ਰਤੀਸ਼ਤ ਦੇ ਵਾਧੇ ਨਾਲ 90.75 'ਤੇ ਪਹੁੰਚ ਗਿਆ। ਆਰਜ਼ੀ ਸਟਾਕ ਮਾਰਕੀਟ ਦੇ ਅੰਕੜਿਆਂ ਅਨੁਸਾਰ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਨੇ ਬੁੱਧਵਾਰ ਨੂੰ ਕੁਲ ਆਧਾਰ 'ਤੇ 1,688.22 ਕਰੋੜ ਰੁਪਏ ਦੇ ਸ਼ੇਅਰ ਵੇਚੇ। ਗਲੋਬਲ ਤੇਲ ਦਾ ਬੈਂਚਮਾਰਕ ਬ੍ਰੈਂਟ ਕਰੂਡ ਫਿਊਚਰਜ਼ 0.61 ਫੀਸਦੀ ਦੀ ਗਿਰਾਵਟ ਨਾਲ 55.47 ਡਾਲਰ ਪ੍ਰਤੀ ਬੈਰਲ ਰਹਿ ਗਿਆ।
ਖ਼ੁਸ਼ਖ਼ਬਰੀ! ਰਾਸ਼ਨ ਕਾਰਡ ਧਾਰਕਾਂ ਨੂੰ ਮਾਰਚ ਤੋਂ ਘਰ ਬੈਠੇ ਮਿਲੇਗਾ ਰਾਸ਼ਨ, ਜਾਣੋ ਕਿਵੇਂ
NEXT STORY