ਨਵੀਂ ਦਿੱਲੀ—ਸ਼ੁੱਕਰਵਾਰ ਨੂੰ ਰੁਪਏ ਨੇ ਕਮਜ਼ੋਰ ਸ਼ੁਰੂਆਤ ਕੀਤੀ ਹੈ। ਅੱਜ ਡਾਲਰ ਦੇ ਮੁਕਾਬਲੇ ਰੁਪਿਆ 6 ਪੈਸੇ ਦੀ ਕਮਜ਼ੋਰੀ ਦੇ ਨਾਲ 69.10 ਰੁਪਏ ਦੇ ਪੱਧਰ 'ਤੇ ਖੁੱਲ੍ਹਿਆ ਸੀ। ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ ਦੀ ਨਿਕਾਸੀ ਅਤੇ ਕੱਚੇ ਤੇਲ ਦੀਆਂ ਕੀਮਤਾਂ 'ਚ ਸਥਿਰਤਾ ਦੇ ਦੌਰਾਨ ਕੱਲ ਰੁਪਏ 'ਚ ਲਗਾਤਾਰ ਚੌਥੇ ਦਿਨ ਗਿਰਾਵਟ ਦਰਜ ਕੀਤੀ ਗਈ ਸੀ। ਡਾਲਰ ਦੇ ਮੁਕਾਬਲੇ ਇਹ ਛੇ ਪੈਸੇ ਟੁੱਟ ਕੇ 69.04 'ਤੇ ਬੰਦ ਹੋਇਆ ਹੈ। ਘਰੇਲੂ ਸ਼ੇਅਰ ਬਾਜ਼ਾਰਾਂ 'ਚ ਕਾਫੀ ਦਿਨਾਂ ਤੋਂ ਚਲੀ ਆ ਰਹੀ ਸੁਸਤੀ ਅਤੇ ਹੋਰ ਵਿਦੇਸ਼ੀ ਮੁਦਰਾਵਾਂ ਦੇ ਮੁਕਾਬਲੇ ਡਾਲਰ ਦੇ ਮਜ਼ਬੂਤ ਹੋਣ ਦਾ ਦਬਾਅ ਵੀ ਰੁਪਏ 'ਤੇ ਪਇਆ ਹੈ।
ਮੁਦਰਾ ਕਾਰੋਬਾਰੀਆਂ ਦੇ ਮੁਤਾਬਕ ਕੱਚੇ ਤੇਲ ਦੀਆਂ ਕੀਮਤਾਂ ਦੇ ਰੁਖ ਅਤੇ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ ਦੀ ਸਤਤ ਨਿਕਾਸੀ ਨਾਲ ਰੁਪਿਆ ਕਮਜ਼ੋਰ ਹੋਇਆ ਹੈ। ਇਸ ਦੇ ਇਲਾਵਾ ਯੂਰਪੀ ਕੇਂਦਰੀ ਬੈਂਕ ਦੇ ਨੀਤੀਗਤ ਦਸਤਾਵੇਜ਼ ਜਾਰੀ ਹੋਣ ਤੋਂ ਪਹਿਲਾਂ ਰੁਪਏ ਦਾ ਕਾਰੋਬਾਰ ਸੀਮਿਤ ਦਾਇਰੇ 'ਚ ਰਹਿਣ ਦੀ ਉਮੀਦ ਹੈ।
ਲਾਲ ਨਿਸ਼ਾਨ 'ਚ ਬਜ਼ਾਰ, ਸੈਂਸੈਕਸ 77 ਅੰਕ ਡਿੱਗਾ ਅਤੇ ਨਿਫਟੀ 11234 'ਤੇ ਖੁੱਲ੍ਹਾ
NEXT STORY