ਮੁੰਬਈ — ਗਲੋਬਲ ਬਜ਼ਾਰਾਂ ਤੋਂ ਮਿਲੇ ਕਮਜ਼ੋਰ ਸੰਕੇਤਾਂ ਤੋਂ ਅੱਜ ਭਾਰਤੀ ਸ਼ੇਅਰ ਬਜ਼ਾਰ ਦੀ ਸ਼ੁਰੂਆਤ ਘਾਟੇ ਨਾਲ ਹੋਈ ਹੈ। ਕਾਰੋਬਾਰ ਦੀ ਸ਼ੁਰੂਆਤ 'ਚ ਸੈਂਸੈਕਸ 76.91 ਅੰਕ ਯਾਨੀ 0.20 ਫੀਸਦੀ ਡਿੱਗ ਕੇ 37,754.07 'ਤੇ ਅਤੇ ਨਿਫਟੀ 18.15 ਅੰਕ ਯਾਨੀ ਕਿ 0.16 ਫੀਸਦੀ ਡਿੱਗ ਕੇ 11,234 'ਤੇ ਖੁੱਲ੍ਹਿਆ।
ਸਮਾਲ-ਮਿਡਕੈਪ ਸ਼ੇਅਰਾਂ ਵਿਚ ਗਿਰਾਵਟ
ਅੱਜ ਦੇ ਕਾਰੋਬਾਰ 'ਚ ਦਿੱਗਜ ਸ਼ੇਅਰਾਂ ਦੇ ਨਾਲ ਸਮਾਲਕੈਪ ਅਤੇ ਮਿਡਕੈਪ ਸ਼ੇਅਰਾਂ ਵਿਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਬੰਬਈ ਸਟਾਕ ਐਕਸਚੇਂਜ ਦਾ ਸਮਾਲਕੈਪ ਇੰਡੈਕਸ 0.13 ਫੀਸਦੀ ਅਤੇ ਮਿਡਕੈਪ ਇੰਡੈਕਸ 0.12 ਫੀਸਦੀ ਡਿੱਗ ਕੇ ਕਾਰੋਬਾਰ ਕਰ ਰਿਹਾ ਹੈ।
ਆਟੋ ਸ਼ੇਅਰਾਂ 'ਚ ਗਿਰਾਵਟ
ਬੈਂਕ ਸ਼ੇਅਰਾਂ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਨਿਫਟੀ ਦੇ ਆਟੋ ਇੰਡੈਕਸ 'ਚ 0.48 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਬੈਂਕ ਨਿਫਟੀ ਇੰਡੈਕਸ 27 ਅੰਕ ਡਿੱਗ ਕੇ 29016 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਇਸ ਦੇ ਨਾਲ ਹੀ ਆਈ.ਟੀ. ਇੰਡੈਕਸ 0.63 ਫੀਸਦੀ ਦੀ ਗਿਰਾਵਟ ਨਾਲ ਕਾਰੋਬਾਰ ਕਰ ਰਿਹਾ ਹੈ।
ਟਾਪ ਗੇਨਰਜ਼
ਭਾਰਤੀ ਇਨਫਰਾਟੈੱਲ, ਗ੍ਰਾਸਿਮ, ਇੰਡਸਇੰਡ ਬੈਂਕ, ਯੈੱਸ ਬੈਂਕ, ਮਹਿੰਦਰਾ ਐਂਡ ਮਹਿੰਦਰਾ, ਰਿਲਾਇੰਸ, ਐਸ.ਬੀ.ਆਈ.
ਟਾਪ ਲੂਜ਼ਰਜ਼
ਆਈ.ਓ.ਸੀ., ਬਜਾਜ ਆਟੋ, ਟਾਟਾ ਮੋਟਰਜ਼,ਬਜਾਜ ਫਾਇਨਾਂਸ, ਵੇਦਾਂਤਾ, ਮਾਰੂਤੀ ਸੁਜ਼ੂਕੀ, ਓ.ਐਨ.ਜੀ.ਸੀ
ਅੱਜ ਫਿਰ ਸਸਤਾ ਹੋਇਆ ਪੈਟਰੋਲ,ਜਾਣੋ ਡੀਜ਼ਲ ਦੇ ਵੀ ਭਾਅ
NEXT STORY