ਮੁੰਬਈ- ਸਥਾਨਕ ਸ਼ੇਅਰ ਬਾਜ਼ਾਰਾਂ 'ਚ ਗਿਰਾਵਟ ਅਤੇ ਸੰਸਾਰਕ ਬਾਜ਼ਾਰਾਂ ਦੇ ਜ਼ੋਖਮ ਤੋਂ ਬਚਣ ਦੀ ਭਾਵਨਾ ਦੇ ਵਿਚਾਲੇ ਸ਼ੁੱਕਰਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਰੁਪਿਆ ਕਮਜ਼ੋਰ ਖੁੱਲ੍ਹਿਆ। ਅੰਤਰਬੈਂਕ ਵਿਦੇਸ਼ੀ ਮੁਦਰਾ ਵਿਨਿਯਮ ਬਾਜ਼ਾਰ 'ਚ ਰੁਪਿਆ 82.84 ਪ੍ਰਤੀ ਡਾਲਰ 'ਤੇ ਕਮਜ਼ੋਰ ਖੁੱਲ੍ਹਿਆ। ਬਾਅਦ 'ਚ ਇਹ ਚਾਰ ਪੈਸੇ ਦੇ ਨੁਕਸਾਨ ਦੇ ਨਾਲ 82.80 ਪ੍ਰਤੀ ਡਾਲਰ 'ਤੇ ਕਾਰੋਬਾਰ ਕਰ ਰਿਹਾ ਸੀ। ਪਿਛਲੇ ਕਾਰੋਬਾਰੀ ਸੈਸ਼ਨ 'ਚ ਰੁਪਿਆ 82.76 ਪ੍ਰਤੀ ਡਾਲਰ 'ਤੇ ਬੰਦ ਹੋਇਆ ਸੀ। ਇਸ ਦੌਰਾਨ ਮੁਦਰਾਵਾਂ ਦੀ ਤੁਲਨਾ ਦੀ ਮਜ਼ਬੂਤੀ ਨੂੰ ਮਾਪਣ ਵਾਲਾ ਡਾਲਰ ਸੂਚਕਾਂਕ 0.28 ਫੀਸਦੀ ਦੇ ਨੁਕਸਾਨ ਨਾਲ 104.27 'ਤੇ ਆ ਗਿਆ।
ਏਸ਼ੀਆ, ਯੂਰਪ ਅਤੇ ਅਮਰੀਕਾ ਦੇ ਬਾਜ਼ਾਰਾਂ ’ਚ ਹਾਹਾਕਾਰ, ਮੈਟਲ ਅਤੇ ਆਇਲ ਵੀ ਡਿਗੇ
NEXT STORY