ਮੁੰਬਈ (ਭਾਸ਼ਾ) - ਰੁਪਿਆ ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ਦੌਰਾਨ ਅਮਰੀਕੀ ਡਾਲਰ ਦੇ ਮੁਕਾਬਲੇ ਇਕ ਸੀਮਤ ਦਾਇਰੇ ਵਿਚ ਕਾਰੋਬਾਰ ਕਰ ਰਿਹਾ ਸੀ ਕਿਉਂਕਿ ਘਰੇਲੂ ਸ਼ੇਅਰਾ ’ਚ ਵਾਧੇ ਦੇ ਸਕਾਰਾਤਮਕ ਅਸਰ ਨੂੰ ਕੱਚੇ ਤੇਲ ਦੀਆਂ ਕੀਮਤਾਂ ਵਿਚ ਵਾਧੇ ਨੇ ਖ਼ਤਮ ਕਰ ਦਿੱਤਾ ਹੈ।
ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ ਵਿਚ, ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ 74.18 'ਤੇ ਖੁੱਲ੍ਹਿਆ, ਅਤੇ ਫਿਰ ਪਿਛਲੀ ਬੰਦ ਕੀਮਤ ਤੋਂ ਇਕ ਪੈਸੇ ਦੀ ਗਿਰਾਵਟ ਨਾਲ 74.16 'ਤੇ ਆ ਗਿਆ।
ਸ਼ੁੱਕਰਵਾਰ ਨੂੰ ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ 25 ਪੈਸੇ ਟੁੱਟ ਕੇ 74.15 ਦੇ ਪੱਧਰ 'ਤੇ ਬੰਦ ਹੋਇਆ।
ਇਸ ਦੌਰਾਨ ਛੇ ਪ੍ਰਮੁੱਖ ਮੁਦਰਾਵਾਂ ਦੇ ਮੁਕਾਬਲੇ ਅਮਰੀਕੀ ਡਾਲਰ ਦੀ ਸਥਿਤੀ ਨੂੰ ਦਰਸਾਉਂਦਾ ਡਾਲਰ ਸੂਚਕਾਂਕ ਬਿਨਾਂ ਕਿਸੇ ਬਦਲਾਅ ਦੇ 95.16 'ਤੇ ਸੀ।
ਗਲੋਬਲ ਆਇਲ ਬੈਂਚਮਾਰਕ ਬ੍ਰੈਂਟ ਕਰੂਡ ਫਿਊਚਰਜ਼ 0.06 ਫੀਸਦੀ ਵਧ ਕੇ 86.11 ਡਾਲਰ ਪ੍ਰਤੀ ਬੈਰਲ 'ਤੇ ਰਿਹਾ।
ਘਰੇਲੂ ਸ਼ੇਅਰ ਬਾਜ਼ਾਰਾਂ 'ਚ ਸੈਂਸੈਕਸ 40.37 ਅੰਕ ਚੜ੍ਹ ਕੇ 61,263.40 'ਤੇ ਅਤੇ ਨਿਫਟੀ 22.05 ਅੰਕ ਚੜ੍ਹ ਕੇ 18,277.80 'ਤੇ ਬੰਦ ਹੋਇਆ।
‘ਬਜਟ ਵਿਚ ਸੈੱਸ, ਸਰਚਾਰਜ ਹਟਾ ਕੇ ਆਮਦਨ ਕਰ ਢਾਂਚੇ ਨੂੰ ਸਰਲ ਬਣਾਉਣ ਦੀ ਲੋੜ’
NEXT STORY