ਮੁੰਬਈ (ਭਾਸ਼ਾ) - ਅਮਰੀਕੀ ਡਾਲਰ ਵਿਚ ਕਮਜ਼ੋਰੀ ਅਤੇ ਘਰੇਲੂ ਸ਼ੇਅਰ ਬਾਜ਼ਾਰ ਵਿਚ ਵਾਧੇ ਵਿਚਕਾਰ ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿਚ ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ 25 ਪੈਸੇ ਮਜ਼ਬੂਤ ਹੋ ਕੇ 81.81 ਦੇ ਪੱਧਰ 'ਤੇ ਪਹੁੰਚ ਗਿਆ। ਅੰਤਰਬੈਂਕ ਫਾਰੇਕਸ ਬਾਜ਼ਾਰ ਵਿਚ, ਰੁਪਿਆ ਡਾਲਰ ਦੇ ਮੁਕਾਬਲੇ 81.78 'ਤੇ ਖੁੱਲ੍ਹਿਆ, ਫਿਰ ਗਿਰਾਵਟ ਦੇ ਨਾਲ 82.06 ਦੇ ਪੱਧਰ 'ਤੇ ਪਹੁੰਚ ਗਿਆ। ਕੁਝ ਸਮੇਂ ਬਾਅਦ, ਰੁਪਏ ਨੇ ਪਿਛਲੀ ਬੰਦ ਕੀਮਤ ਦੇ ਮੁਕਾਬਲੇ 25 ਪੈਸੇ ਦਾ ਵਾਧਾ ਦਰਜ ਕੀਤਾ ਅਤੇ 81.81 ਪ੍ਰਤੀ ਡਾਲਰ ਦੇ ਪੱਧਰ 'ਤੇ ਪਹੁੰਚ ਗਿਆ।
ਸ਼ੁੱਕਰਵਾਰ ਨੂੰ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 82.06 ਦੇ ਪੱਧਰ 'ਤੇ ਬੰਦ ਹੋਇਆ ਸੀ। ਇਸ ਦੌਰਾਨ ਛੇ ਪ੍ਰਮੁੱਖ ਮੁਦਰਾਵਾਂ ਦੀ ਟੋਕਰੀ ਦੇ ਮੁਕਾਬਲੇ ਅਮਰੀਕੀ ਡਾਲਰ ਦੀ ਸਥਿਤੀ ਦਾ ਮੁਲਾਂਕਣ ਕਰਦਾ ਡਾਲਰ ਸੂਚਕਾਂਕ 0.77 ਫੀਸਦੀ ਡਿੱਗ ਕੇ 103.78 'ਤੇ ਆ ਗਿਆ। ਗਲੋਬਲ ਆਇਲ ਬੈਂਚਮਾਰਕ ਬ੍ਰੈਂਟ ਕਰੂਡ ਫਿਊਚਰਜ਼ 0.30 ਫੀਸਦੀ ਵਧ ਕੇ 83.03 ਡਾਲਰ ਪ੍ਰਤੀ ਬੈਰਲ 'ਤੇ ਰਿਹਾ। ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕ ਸ਼ੁੱਕਰਵਾਰ ਨੂੰ ਸ਼ੁੱਧ ਵਿਕਰੇਤਾ ਸਨ ਅਤੇ ਉਸ ਦਿਨ ਉਨ੍ਹਾਂ ਨੇ 2,061.47 ਕਰੋੜ ਰੁਪਏ ਦੇ ਸ਼ੇਅਰ ਵੇਚੇ।
ਇਹ ਵੀ ਪੜ੍ਹੋ : ਦਿੱਲੀ ਤੋਂ ਉੱਡੀ ਫਲਾਇਟ ਦੀ ਕਰਾਚੀ 'ਚ ਐਮਰਜੈਂਸੀ ਲੈਂਡਿੰਗ, ਇਕ ਯਾਤਰੀ ਦੀ ਮੌਤ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਦਿੱਲੀ ਤੋਂ ਉੱਡੀ ਫਲਾਇਟ ਦੀ ਕਰਾਚੀ 'ਚ ਐਮਰਜੈਂਸੀ ਲੈਂਡਿੰਗ, ਇਕ ਯਾਤਰੀ ਦੀ ਮੌਤ
NEXT STORY