ਮੁੰਬਈ- ਵਿਦੇਸ਼ੀ ਬਾਜ਼ਾਰਾਂ 'ਚ ਅਮਰੀਕੀ ਡਾਲਰ ਦੀ ਕਮਜ਼ੋਰੀ ਦੇ ਵਿਚਕਾਰ ਸ਼ੁੱਕਰਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਰੁਪਿਆ 18 ਪੈਸੇ ਚੜ੍ਹ ਕੇ 81.08 ਰੁਪਏ ਪ੍ਰਤੀ ਡਾਲਰ 'ਤੇ ਪਹੁੰਚ ਗਿਆ। ਵਿਦੇਸ਼ੀ ਮੁਦਰਾ ਕਾਰੋਬਾਰੀਆਂ ਨੇ ਕਿਹਾ ਕਿ ਘਰੇਲੂ ਸ਼ੇਅਰ ਬਾਜ਼ਾਰ 'ਚ ਕਮਜ਼ੋਰੀ ਅਤੇ ਵਿਦੇਸ਼ੀ ਫੰਡਾਂ ਦੀ ਨਿਕਾਸੀ ਨਾਲ ਸਥਾਨਕ ਮੁਦਰਾ ਪ੍ਰਭਾਵਿਤ ਹੋਈ ਅਤੇ ਉਸ 'ਚ ਵਾਧਾ ਸੀਮਤ ਰਿਹਾ।
ਅੰਤਰਬੈਂਕ ਵਿਦੇਸ਼ੀ ਮੁਦਰਾ ਵਿਨਿਯਮ ਬਜ਼ਾਰ 'ਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 81.11 'ਤੇ ਖੁੱਲ੍ਹਿਆ ਫਿਰ ਹੋਰ ਵਾਧੇ ਦੇ ਨਾਲ 81.08 'ਤੇ ਪਹੁੰਚ ਗਿਆ ਜੋ ਪਿਛਲੇ ਬੰਦ ਭਾਅ ਦੇ ਮੁਕਾਬਲੇ 18 ਪੈਸੇ ਦਾ ਵਾਧਾ ਦਰਸਾਉਂਦਾ ਹੈ।
ਵੀਰਵਾਰ ਨੂੰ ਰੁਪਿਆ ਡਾਲਰ ਦੇ ਮੁਕਾਬਲੇ ਚਾਰ ਪੈਸੇ ਚੜ੍ਹ ਕੇ 81.26 ਦੇ ਪੱਧਰ 'ਤੇ ਬੰਦ ਹੋਇਆ ਸੀ।
ਹਰਿਆਣਾ ’ਚ ਸਕਰੈਪ ਪਾਲਿਸੀ ਲਾਗੂ, ਨਵੇਂ ਵਾਹਨ ਦੀ ਖਰੀਦ ਤੇ ਰਜਿਸਟ੍ਰੇਸ਼ਨ ਟੈਕਸ ’ਚ ਮਿਲੇਗੀ ਛੋਟ
NEXT STORY