ਨਵੀਂ ਦਿੱਲੀ—ਦੇਸ਼ ਦੇ ਸਭ ਤੋਂ ਵੱਡੇ ਬੈਂਕ ਸਟੇਟ ਬੈਂਕ ਆਫ ਇੰਡੀਆ (ਐੱਸ. ਬੀ. ਆਈ.) ਨੇ ਸਾਲ 2016-17 ਦੌਰਾਨ 20,339 ਕਰੋੜ ਰੁਪਏ ਦੇ ਕਰਜ਼ੇ ਨੂੰ ਰਾਈਟ ਆਫ (ਵੱਟੇ ਖਾਤੇ) ਕੀਤਾ। ਇਹ ਕਿਸੇ ਵੀ ਸਰਕਾਰੀ ਬੈਂਕ ਦੇ ਮੁਕਾਬਲੇ ਸਭ ਤੋਂ ਜ਼ਿਆਦਾ ਹੈ। ਇਸ ਸਾਲ ਦੌਰਾਨ ਦੇਸ਼ ਦੇ ਸਰਕਾਰੀ ਬੈਂਕਾਂ ਨੇ ਕੁਲ ਮਿਲਾ ਕੇ 81,683 ਕਰੋੜ ਰੁਪਏ ਦੇ ਕਰਜ਼ੇ ਰਾਈਟ ਆਫ ਕੀਤੇ ਹਨ।
ਇਹ ਅੰਕੜਾ ਉਸ ਸਮੇਂ ਦਾ ਹੈ, ਜਦੋਂ ਐੱਸ. ਬੀ. ਆਈ. 'ਚ ਉਸ ਦੇ ਸਹਿਯੋਗੀ ਬੈਂਕਾਂ ਦਾ ਰਲੇਵਾਂ ਨਹੀਂ ਹੋਇਆ ਸੀ। ਚਾਲੂ ਵਿੱਤੀ ਸਾਲ ਦੇ ਸ਼ੁਰੂਆਤੀ 6 ਮਹੀਨਿਆਂ ਦੌਰਾਨ ਅਜੇ ਤੱਕ ਸਰਕਾਰੀ ਬੈਂਕ 53,265 ਕਰੋੜ ਰੁਪਏ ਦੇ ਕਰਜ਼ੇ ਰਾਈਟ ਆਫ ਕਰ ਚੁੱਕੇ ਹਨ।
ਰੁਪਏ 'ਚ 11 ਪੈਸੇ ਦੀ ਮਜ਼ਬੂਤੀ, 64.29 ਪ੍ਰਤੀ ਡਾਲਰ 'ਤੇ ਖੁੱਲ੍ਹਿਆ
NEXT STORY