ਬਿਜ਼ਨੈੱਸ ਡੈਸਕ - ਦੁਨੀਆ ਭਰ ’ਚ ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.), ਡਾਟਾ ਸੈਂਟਰਜ਼ ਅਤੇ ਰੱਖਿਆ ਖੇਤਰ ’ਚ ਵਧਦੇ ਖਰਚੇ ਕਾਰਨ ਆਉਣ ਵਾਲੇ ਸਾਲਾਂ ’ਚ ਤਾਂਬੇ (ਕਾਪਰ) ਦੀ ਭਾਰੀ ਕਿੱਲਤ ਪੈਦਾ ਹੋਣ ਦਾ ਖਦਸ਼ਾ ਹੈ। ਐੱਸ. ਐਂਡ ਪੀ. ਗਲੋਬਲ ਦੀ ਤਾਜ਼ਾ ਰਿਪੋਰਟ ’ਚ ਕਿਹਾ ਗਿਆ ਹੈ ਕਿ ਜੇਕਰ ਨਵੀਆਂ ਖਾਨਾਂ ਸਮੇਂ ਸਿਰ ਵਿਕਸਤ ਨਾ ਹੋਈਆਂ ਤਾਂ ਤਾਂਬਾ ਗਲੋਬਲ ਆਰਥਿਕ ਅਤੇ ਤਕਨੀਕੀ ਵਿਕਾਸ ਲਈ ਵੱਡਾ ਸੰਕਟ ਬਣ ਸਕਦਾ ਹੈ।
ਇਹ ਵੀ ਪੜ੍ਹੋ : ਮੂਧੇ ਮੂੰਹ ਡਿੱਗੇ ਸੋਨੇ-ਚਾਂਦੀ ਦੇ ਭਾਅ, ਜਾਣੋ ਕਿੰਨੀਆਂ ਘਟੀਆਂ ਕੀਮਤੀ ਧਾਤਾਂ ਦੀਆਂ ਕੀਮਤਾਂ
ਰਿਪੋਰਟ ਅਨੁਸਾਰ ਏ. ਆਈ. ਡਾਟਾ ਸੈਂਟਰਜ਼ ਅਤੇ ਰੱਖਿਆ ਖੇਤਰ ਨਾਲ ਜੁੜੀ ਮੰਗ ਸਾਲ 2040 ਤੱਕ ਕਰੀਬ 3 ਗੁਣਾ ਹੋ ਸਕਦੀ ਹੈ। ਇਕੱਲੇ ਇਨ੍ਹਾਂ ਖੇਤਰਾਂ ਵੱਲੋਂ ਤਾਂਬੇ ਦੀ ਖਪਤ ’ਚ ਕਰੀਬ 40 ਲੱਖ ਮੀਟ੍ਰਿਕ ਟਨ ਦਾ ਵਾਧੂ ਵਾਧਾ ਹੋਣ ਦਾ ਅੰਦਾਜ਼ਾ ਹੈ।
ਇਹ ਵੀ ਪੜ੍ਹੋ : ਮਾਰਚ 'ਚ ਬੰਦ ਹੋ ਜਾਣਗੇ 500 ਰੁਪਏ ਦੇ ਨੋਟ! ਜਾਣੋ ਸੋਸ਼ਲ ਮੀਡੀਆ 'ਤੇ ਫੈਲੇ ਦਾਅਵੇ ਦੀ ਸੱਚਾਈ
2030 ਤੋਂ ਬਾਅਦ ਹੋਰ ਡੂੰਘਾ ਹੋਵੇਗਾ ਸੰਕਟ
ਇਲੈਕਟ੍ਰਿਕ ਵਾਹਨ, ਰੀਨਿਊਏਬਲ ਐਨਰਜੀ, ਬੈਟਰੀ ਸਟੋਰੇਜ ਅਤੇ ਪਾਵਰ ਗਰਿੱਡ ਵਰਗੇ ਐਨਰਜੀ ਟ੍ਰਾਂਜ਼ਿਸ਼ਨ ਸੈਕਟਰ ਪਹਿਲਾਂ ਹੀ ਤਾਂਬੇ ਦੀ ਮੰਗ ਨੂੰ ਤੇਜ਼ੀ ਨਾਲ ਵਧਾ ਰਹੇ ਹਨ। ਆਉਣ ਵਾਲੇ ਸਾਲਾਂ ’ਚ ਮੰਗ ਦਾ ਸਭ ਤੋਂ ਵੱਡਾ ਹਿੱਸਾ ਇਸੇ ਖੇਤਰ ਤੋਂ ਆਵੇਗਾ।
ਇਹ ਵੀ ਪੜ੍ਹੋ : ਮਾਰੂਤੀ ਦੇ ਇਸ ਮਾਡਲ ਨੇ ਰਚਿਆ ਇਤਿਹਾਸ: 2025 'ਚ ਬਣੀ ਭਾਰਤ ਦੀ ਸਭ ਤੋਂ ਵੱਧ ਵਿਕਣ ਵਾਲੀ ਕਾਰ
ਇਕ ਅੰਦਾਜ਼ੇ ਮੁਤਾਬਕ ਗਲੋਬਲ ਤਾਂਬੇ ਦੀ ਮੰਗ 2030 ਤੱਕ ਕਰੀਬ 3.3 ਕਰੋੜ ਟਨ ਤੱਕ ਪਹੁੰਚ ਸਕਦੀ ਹੈ, ਜਦੋਂਕਿ ਖਾਨਾਂ ’ਚ ਓਰ ਦੀ ਗੁਣਵੱਤਾ ਡਿੱਗਣ, ਪਰਮਿਟ ਅਤੇ ਫੰਡਿੰਗ ’ਚ ਦਿੱਕਤਾਂ ਕਾਰਨ ਸਪਲਾਈ ਓਨੀ ਤੇਜ਼ੀ ਨਾਲ ਨਹੀਂ ਵਧ ਸਕੇਗੀ।
1 ਕਰੋੜ ਟਨ ਤੱਕ ਪਹੁੰਚ ਸਕਦੈ ਫਰਕ
ਰਿਪੋਰਟ ’ਚ ਚਿਤਾਵਨੀ ਦਿੱਤੀ ਗਈ ਹੈ ਕਿ ਜੇ ਹਾਲਾਤ ਨਹੀਂ ਬਦਲੇ ਤਾਂ 2040 ਤੱਕ ਤਾਂਬੇ ਦੀ ਸਪਲਾਈ ਅਤੇ ਮੰਗ ਦੇ ਵਿਚਾਲੇ ਕਰੀਬ 1 ਕਰੋੜ ਟਨ ਦਾ ਫਰਕ ਬਣ ਸਕਦਾ ਹੈ। ਹਾਲਾਂਕਿ ਰੀਸਾਈਕਲ ਕੀਤੇ ਕਾਪਰ ਦੀ ਹਿੱਸੇਦਾਰੀ ਵਧ ਕੇ 1 ਕਰੋੜ ਟਨ ਤੱਕ ਪਹੁੰਚ ਸਕਦੀ ਹੈ, ਫਿਰ ਵੀ ਇਹ ਕਮੀ ਪੂਰੀ ਨਹੀਂ ਕਰ ਸਕੇਗੀ।
ਇਹ ਵੀ ਪੜ੍ਹੋ : 1.5 ਕਰੋੜ ਕਰਮਚਾਰੀਆਂ-ਪੈਨਸ਼ਨਰਾਂ ਲਈ ਅਹਿਮ ਖ਼ਬਰ, ਸਰਕਾਰ ਨੇ ਨਿਯਮਾਂ 'ਚ ਕੀਤਾ ਬਦਲਾਅ
ਲੰਡਨ ਮਾਰਕੀਟ ’ਚ ਤਾਂਬੇ ਦੀਆਂ ਕੀਮਤਾਂ ਪਹਿਲਾਂ ਹੀ 13,000 ਡਾਲਰ ਪ੍ਰਤੀ ਮੀਟ੍ਰਿਕ ਟਨ ਤੋਂ ਪਾਰ ਪਹੁੰਚ ਚੁੱਕੀਆਂ ਹਨ। ਅਮਰੀਕਾ ’ਚ ਸੰਭਾਵਿਕ ਟੈਰਿਫ ਅਤੇ ਸਟਾਕਪਾਈਲਿੰਗ ਨਾਲ ਵੀ ਕੀਮਤਾਂ ਨੂੰ ਸਮਰਥਨ ਮਿਲਿਆ ਹੈ।
ਨਵੀਂ ਟੈਕਨਾਲੋਜੀ ਵੀ ਵਧਾਏਗੀ ਦਬਾਅ
ਐੱਸ. ਐਂਡ ਪੀ. ਗਲੋਬਲ ਨੇ ਭਵਿੱਖ ਦੀ ਇਕ ਹੋਰ ਵੱਡੀ ਮੰਗ ‘ਹਿਊਮਨਾਈਡ ਰੋਬੋਟਸ’ ਵੱਲ ਇਸ਼ਾਰਾ ਕੀਤਾ ਹੈ। ਰਿਪੋਰਟ ਮੁਤਾਬਕ ਜੇਕਰ 2040 ਤੱਕ ਇਕ ਅਰਬ ਹਿਊਮਨਾਈਡ ਰੋਬੋਟ ਵਰਤੋਂ ’ਚ ਆਉਂਦੇ ਹਨ, ਤਾਂ ਇਸ ਲਈ ਹਰ ਸਾਲ ਕਰੀਬ 16 ਲੱਖ ਮੀਟ੍ਰਿਕ ਟਨ ਤਾਂਬੇ ਦੀ ਲੋੜ ਹੋਵੇਗੀ।
ਇਹ ਵੀ ਪੜ੍ਹੋ : Banking Sector 'ਚ ਵਧੀ ਹਲਚਲ, ਦੋ ਵੱਡੇ ਸਰਕਾਰੀ ਬੈਂਕ ਦੇ ਰਲੇਵੇਂ ਦੀ ਤਿਆਰੀ!
ਮਾਹਿਰਾਂ ਦਾ ਕਹਿਣਾ ਹੈ ਕਿ ਤਾਂਬੇ ਦੀਆਂ ਨਵੀਆਂ ਖਾਨਾਂ ਵਿਕਸਤ ਕਰਨ ’ਚ ਲੱਗਣ ਵਾਲਾ ਲੰਬਾ ਸਮਾਂ ਅਤੇ ਵਧਦੀ ਲਾਗਤ ਇਸ ਸੰਕਟ ਨੂੰ ਹੋਰ ਗੰਭੀਰ ਬਣਾ ਸਕਦੇ ਹਨ। ਏ. ਆਈ. ਅਤੇ ਗ੍ਰੀਨ ਐਨਰਜੀ ਦੀ ਦੌੜ ’ਚ ਤਾਂਬਾ ਭਵਿੱਖ ਦੀ ਸਭ ਤੋਂ ਅਹਿਮ ਧਾਤ ਬਣਦਾ ਜਾ ਰਿਹਾ ਹੈ। ਜੇਕਰ ਸਮੇਂ ਸਿਰ ਸਪਲਾਈ ਨਾ ਵਧਾਈ ਗਈ ਤਾਂ ਇਹ ਸੰਕਟ ਗਲੋਬਲ ਅਰਥਵਿਵਸਥਾ ਦੀ ਰਫਤਾਰ ’ਤੇ ਬ੍ਰੇਕ ਲਾ ਸਕਦਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਸੋਨਾ ਚਮਕਿਆ, ਚਾਂਦੀ ਦੀਆਂ ਕੀਮਤਾਂ ਨੇ ਵੀ ਮਾਰੀ ਵੱਡੀ ਛਾਲ, ਜਾਣੋ ਕਿੰਨੇ ਹੋਏ ਕੀਮਤੀ ਧਾਤਾਂ ਦੇ ਭਾਅ
NEXT STORY