ਨਵੀਂ ਦਿੱਲੀ, (ਭਾਸ਼ਾ)- ਜਨਤਕ ਖੇਤਰ ਦੀ ਇਸਪਾਤ ਨਿਰਮਾਤਾ ਕੰਪਨੀ ਸੇਲ ਦੀ ਵਿਕਰੀ ਮੁੱਲ ਦਬਾਅ ਅਤੇ ਮੰਗ ’ਚ ਅਸਥਿਰਤਾ ਦਰਮਿਆਨ ਅਪ੍ਰੈਲ-ਨਵੰਬਰ 2025 ਮਿਆਦ ਦੌਰਾਨ ਸਾਲਾਨਾ ਆਧਾਰ ’ਤੇ 14 ਫ਼ੀਸਦੀ ਦੇ ਵਾਧੇ ਨਾਲ 1.27 ਕਰੋਡ਼ ਟਨ ਹੋ ਗਈ। ਕੰਪਨੀ ਨੇ ਇਹ ਜਾਣਕਾਰੀ ਦਿੱਤੀ।
ਇਸਪਾਤ ਖੇਤਰ ਦੀ ਇਕ ਪ੍ਰਮੁੱਖ ਕੰਪਨੀ ਸਟੀਲ ਅਥਾਰਿਟੀ ਆਫ ਇੰਡੀਆ ਲਿਮਟਿਡ (ਐੱਸ. ਏ. ਆਈ. ਐੱਲ.) ਨੇ ਪਿਛਲੇ ਸਾਲ ਦੀ ਇਸੇ ਮਿਆਦ ’ਚ 1.11 ਕਰੋਡ਼ ਟਨ ਦੀ ਵਿਕਰੀ ਦਰਜ ਕੀਤੀ ਸੀ। ਕੰਪਨੀ ਨੇ ਕਿਹਾ, ‘‘ਗਲੋਬਲ ਵਪਾਰ ਨੀਤੀ ਦੀਆਂ ਬੇਭਰੋਸਗੀਆਂ ਅਤੇ ਭੂ-ਸਿਆਸੀ ਤਣਾਵਾਂ ਨਾਲ ਪੈਦਾ ਗਲੋਬਲ ਮੁੱਲ ਦਬਾਅ ਅਤੇ ਮੰਗ ’ਚ ਅਸਥਿਰਤਾ ਸਮੇਤ ਕਈ ਚੁਣੌਤੀਆਂ ਦੇ ਬਾਵਜੂਦ ਇਕ ਮਜ਼ਬੂਤ ਵਿਕਰੀ ਰਣਨੀਤੀ ਦੇ ਕਾਰਨ ਇਹ ਮਜ਼ਬੂਤ ਪ੍ਰਦਰਸ਼ਨ ਸੰਭਵ ਹੋ ਸਕਿਆ।
ਕੰਪਨੀ ਨੇ ਦੱਸਿਆ ਕਿ 8 ਮਹੀਨਿਆਂ ਦੀ ਮਿਆਦ ਦੌਰਾਨ ਪ੍ਰਚੂਨ ਵਿਕਰੀ ਵੀ ਮਜ਼ਬੂਤ ਰਹੀ। ਦੇਸ਼ ਪੱਧਰੀ ਬਰਾਂਡ ਪ੍ਰਚਾਰ ਮੁਹਿੰਮਾਂ ਦੇ ਸਮਰਥਨ ਨਾਲ ਇਹ ਵਿਕਰੀ ਅਪ੍ਰੈਲ-ਨਵੰਬਰ 2024 ’ਚ 8.6 ਲੱਖ ਟਨ ਤੋਂ 13 ਫ਼ੀਸਦੀ ਵਧ ਕੇ 9.7 ਲੱਖ ਟਨ ਹੋ ਗਈ।
2026 ’ਚ ਆਉਣ ਵਾਲਾ ਹੈ ਸਪੇਸਐਕਸ ਦਾ ਸਭ ਤੋਂ ਵੱਡਾ IPO, ਭਾਰਤੀਆਂ ਨੂੰ ਮਿਲੇਗਾ ਦਾਅ ਲਾਉਣ ਦਾ ਮੌਕਾ!
NEXT STORY