ਨਵੀਂ ਦਿੱਲੀ (ਭਾਸ਼ਾ) - ਪਿਛਲੇ ਸਾਲ ਦੇਸ਼ ਦੇ ਅੱਠ ਵੱਡੇ ਸ਼ਹਿਰਾਂ ਵਿੱਚ 50 ਲੱਖ ਰੁਪਏ ਤੱਕ ਦੀ ਕੀਮਤ ਵਾਲੇ ਘਰਾਂ ਦੀ ਵਿਕਰੀ 16 ਫ਼ੀਸਦੀ ਘਟ ਕੇ 98,000 ਯੂਨਿਟ ਰਹਿ ਗਈ। ਇਸ ਗੱਲ ਦੀ ਜਾਣਕਾਰੀ ਬੁੱਧਵਾਰ ਨੂੰ ਨਾਈਟ ਫਰੈਂਕ ਇੰਡੀਆ ਦੁਆਰਾ ਜਾਰੀ ਕੀਤੀ ਗਈ ਇੱਕ ਰਿਪੋਰਟ ਵਿੱਚ ਦਿੱਤੀ ਗਈ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਘਰਾਂ ਦੀ ਵਿਕਰੀ 'ਚ ਗਿਰਾਵਟ ਜਾਇਦਾਦ ਦੀਆਂ ਕੀਮਤਾਂ 'ਚ ਵਾਧਾ ਅਤੇ ਹੋਮ ਲੋਨ 'ਤੇ ਜ਼ਿਆਦਾ ਵਿਆਜ ਕਾਰਨ ਹੋਈ ਹੈ।
ਇਹ ਵੀ ਪੜ੍ਹੋ - ਸਾਲ 2024 ਦੇ ਪਹਿਲੇ ਦਿਨ ਚਮਕਿਆ ਸੋਨਾ, ਚਾਂਦੀ ਦੀ ਚਮਕ ਹੋਈ ਫਿੱਕੀ, ਜਾਣੋ ਅੱਜ ਦਾ ਤਾਜ਼ਾ ਰੇਟ
ਹਾਲਾਂਕਿ ਇਸਦੇ ਬਾਵਜੂਦ ਚੋਟੀ ਦੇ ਅੱਠ ਸ਼ਹਿਰਾਂ ਵਿੱਚ ਦਿੱਲੀ-ਐੱਨਸੀਆਰ, ਮੁੰਬਈ ਮਹਾਨਗਰ ਖੇਤਰ (ਐੱਮਐੱਮਆਰ), ਚੇਨਈ, ਕੋਲਕਾਤਾ, ਬੈਂਗਲੁਰੂ, ਪੁਣੇ, ਹੈਦਰਾਬਾਦ 'ਚ ਬੀਤੇ ਸਾਲ ਸਾਰੇ ਕੀਮਤ ਸਮੂਹਾਂ ਵਿੱਚ ਘਰਾਂ ਦੀ ਵਿਕਰੀ ਪੰਜ ਪ੍ਰਤੀਸ਼ਤ ਵਧ ਕੇ 3,29,907 ਯੂਨਿਟ ਹੋ ਗਈ। ਰਿਪੋਰਟ ਅਨੁਸਾਰ 50 ਲੱਖ ਰੁਪਏ ਤੱਕ ਦੀ ਕੀਮਤ ਵਾਲੇ ਘਰਾਂ ਦੀ ਸਪਲਾਈ ਵਿਚ ਪਿਛਲੇ ਸਾਲ ਦੇ ਮੁਕਾਬਲੇ ਕਰੀਬ 20 ਫ਼ੀਸਦੀ ਦੀ ਗਿਰਾਵਟ ਆਈ ਹੈ। ਇਸ ਨਾਲ ਸਸਤੀਆਂ ਹਾਊਸਿੰਗ ਯੂਨਿਟਾਂ ਦੀ ਵਿਕਰੀ ਘਟ ਗਈ। ਮਿਡਲ ਇਨਕਮ ਗਰੁੱਪ ਅਤੇ ਲਗਜ਼ਰੀ ਹਾਊਸਿੰਗ ਖੰਡ ਵਿਚ ਉੱਚ ਮੰਗ ਕਾਰਨ ਕੁੱਲ ਘਰਾਂ ਦੀ ਵਿਕਰੀ 1- ਸਾਲ ਦੇ ਉੱਚੇ ਪੱਧਰ 'ਤੇ ਪਹੁੰਚ ਗਈ।
ਇਹ ਵੀ ਪੜ੍ਹੋ - ਨਵੇਂ ਸਾਲ 'ਤੇ ਗੈਸ ਸਿਲੰਡਰ ਸਸਤਾ, ਕਾਰ ਖਰੀਦਣੀ ਹੋਈ ਮਹਿੰਗੀ, ਜਾਣੋ ਹੋਰ ਕੀ-ਕੀ ਬਦਲਿਆ...
ਰੀਅਲ ਅਸਟੇਟ ਦੇ ਸਲਾਹਕਾਰ ਨਾਈਟ ਫਰੈਂਕ ਇੰਡੀਆ ਨੇ ਇਕ ਵੈਬਿਨਾਕ 'ਚ ਇਸ ਸਬੰਧੀ ਰਿਪੋਰਟ ਜਾਰੀ ਕੀਤੀ ਹੈ। ਇਸ 'ਚ ਕਿਹਾ ਗਿਆ ਕਿ 50 ਲੱਖ ਰੁਪਏ ਤੇ ਉਸ ਤੋਂ ਘੱਟ ਕੀਮਤ ਵਾਲੀਆਂ ਰਿਹਾਇਸ਼ੀ ਜਾਇਦਾਦਾਂ ਦੀ ਵਿਕਰੀ 2022 'ਚ 1,17,131 ਇਕਾਈਆਂ ਦੇ ਅੰਕੜੇ ਤੋਂ ਘਟ ਕੇ 2023 ਵਿਚ 97,983 ਇਕਾਈਆਂ ਰਹਿ ਗਈ। ਇਸ ਨਾਲ ਕੁੱਲ ਮਕਾਨਾਂ ਦੀ ਵਿਕਰੀ ਵਿਚ ਸਸਤੇ ਮਕਾਨਾਂ ਦੀ ਹਿੱਸੇਦਾਰੀ 37 ਫ਼ੀਸਦੀ ਤੋਂ ਘਟ ਕੇ 30 ਫ਼ੀਸਦੀ ਰਹਿ ਗਈ ਹੈ। ਇਕ ਕਰੋੜ ਤੋਂ ਵੱਧ ਕੀਮਤ ਵਾਲੇ ਘਰਾਂ ਦੀ ਹਿੱਸੇਦਾਰੀ 2022 'ਚ 27 ਫ਼ੀਸਦੀ ਤੋਂ ਵੱਧ ਕੇ 2023 'ਚ 34 ਫ਼ੀਸਦੀ ਹੋ ਗਈ।
ਇਹ ਵੀ ਪੜ੍ਹੋ - ਟਰੱਕ ਡਰਾਈਵਰਾਂ ਦੀ ਹੜਤਾਲ ਕਾਰਨ ਹੋ ਸਕਦੈ 450 ਕਰੋੜ ਦਾ ਨੁਕਸਾਨ, ਇਹ ਚੀਜ਼ਾਂ ਹੋਣਗੀਆਂ ਮਹਿੰਗੀਆਂ
ਨਾਈਟ ਫਰੈਂਕ ਇੰਡੀਆ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਸ਼ਿਸ਼ਿਰ ਬੈਜਲ ਨੇ ਕਿਹਾ, ''ਵਧ ਮਹਿੰਗੀਆਂ ਜਾਇਦਾਦਾਂ ਦੇ ਬਦਲਾਅ ਕਾਰਨ ਹਾਊਸਿੰਗ ਮਾਰਕੀਟ ਨੇ 2023 'ਚ ਚੰਗਾ ਵਾਧਾ ਹਾਸਲ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਮਜ਼ਬੂਤ ਆਰਥਿਕ ਆਧਾਰਾਂ ਕਾਰਨ ਖਰੀਦਦਾਰਾਂ ਦਾ ਲੰਬੇ ਸਮੇਂ ਲਈ ਨਿਵੇਸ਼ ਕਰਨ ਦਾ ਭਰੋਸਾ ਵਧਿਆ ਹੈ। ਸਾਲ 2018 ਵਿੱਚ ਕੁੱਲ ਰਿਹਾਇਸ਼ੀ ਵਿਕਰੀ 'ਚ ਕਿਫਾਇਤੀ ਘਰਾਂ ਦੀ ਹਿੱਸੇਦਾਰੀ 54 ਫ਼ੀਸਦੀ ਸੀ। ਮੁੰਬਈ ਵਿੱਚ 50 ਲੱਖ ਰੁਪਏ ਅਤੇ ਇਸ ਤੋਂ ਘੱਟ ਕੀਮਤ ਵਾਲੇ ਘਰਾਂ ਦੀ ਵਿਕਰੀ 2023 ਵਿੱਚ ਛੇ ਫ਼ੀਸਦੀ ਘਟ ਕੇ 39,093 ਯੂਨਿਟ ਰਹਿ ਗਈ, ਜੋ ਪਿਛਲੇ ਸਾਲ 41,595 ਯੂਨਿਟ ਸੀ।
ਇਹ ਵੀ ਪੜ੍ਹੋ - ਅਮਰੀਕਾ ਤੋਂ ਆਈ ਮੰਦਭਾਗੀ ਖ਼ਬਰ : ਆਲੀਸ਼ਾਨ ਘਰ 'ਚੋਂ ਭਾਰਤੀ ਜੋੜੇ ਤੇ ਧੀ ਦੀ ਮਿਲੀ ਲਾਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਇਸ ਸਾਲ ਆ ਰਹੇ ਹਨ ਇਨ੍ਹਾਂ ਵੱਡੀਆਂ ਕੰਪਨੀਆਂ ਦੇ IPO, ਵੇਖੋ ਪੂਰੀ ਸੂਚੀ
NEXT STORY