ਬਿਜ਼ਨੈੱਸ ਡੈਸਕ - ਟਾਟਾ ਸਮੂਹ ਦੀ ਇੰਜੀਨੀਅਰਿੰਗ ਕੰਪਨੀ ਟਾਟਾ ਟੈਕਨਾਲੋਜੀਜ਼ ਦੇ ਸ਼ੇਅਰ ਵੀਰਵਾਰ ਨੂੰ 500 ਰੁਪਏ ਦੀ ਇਸ਼ੂ ਕੀਮਤ ਤੋਂ 140 ਫ਼ੀਸਦੀ ਦੀ ਛਾਲ ਨਾਲ ਸੂਚੀਬੱਧ ਹੋਏ। BSE 'ਤੇ ਸ਼ੇਅਰ ਨਿਰਗਮ ਮੁੱਲ 139.99 ਫ਼ੀਸਦੀ ਦੇ ਵਾਧੇ ਨਾਲ 1,199.95 ਰੁਪਏ 'ਤੇ ਸੂਚੀਬੱਧ ਹੋਇਆ। NSE 'ਤੇ 140 ਫ਼ੀਸਦੀ ਦੇ ਵਾਧੇ ਨਾਲ 1,200 ਰੁਪਏ ਤੋਂ ਇਨ੍ਹਾਂ ਨੇ ਸ਼ੁਰੂਆਤ ਕੀਤੀ ਅਤੇ ਬਾਅਦ ਵਿੱਚ ਇਸ ਦੀ ਕੀਮਤ ਵਧ ਕੇ 1,400 ਰੁਪਏ ਹੋ ਗਈ।
ਇਹ ਵੀ ਪੜ੍ਹੋ - ਪਹਿਲੀ ਵਾਰ ਐਨਾ ਮਹਿੰਗਾ ਹੋਇਆ ਸੋਨਾ, ਤੋੜੇ ਸਾਰੇ ਰਿਕਾਰਡ, ਜਾਣੋ ਤਾਜ਼ਾ ਭਾਅ
ਰੀਅਲ ਅਸਟੇਟ ਸੈਕਟਰ ਬੂਮ ’ਤੇ ਹੈ। ਇਸ ਕਾਰਨ ਦੇਸ਼ ਵਿਚ ਪ੍ਰਾਪਰਟੀ ਦੀ ਰਿਕਾਰਡ ਮੰਗ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ 50 ਤੋਂ 1 ਕਰੋੜ ਦੇ ਮਕਾਨਾਂ ਨਾਲ ‘ਅਲਟਰਾ-ਲਗਜ਼ਰੀ’ (ਸ਼ਾਨਦਾਰ ਅਤੇ ਆਲੀਸ਼ਾਨ) ਮਕਾਨਾਂ ਦੀ ਵਿਕਰੀ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ‘ਅਲਟਰਾ-ਲਗਜ਼ਰੀ’ ਘਰ ਅਜਿਹੇ ਘਰਾਂ ਨੂੰ ਕਹਿੰਦੇ ਹਨ, ਜਿਸ ਦੀ ਕੀਮਤ 40 ਕਰੋੜ ਰੁਪਏ ਤੋਂ ਵੱਧ ਹੁੰਦੀ ਹੈ। ਰੀਅਲ ਅਸਟੇਟ ਸਲਾਹਕਾਰ ਐਨਾਰਾਕ ਦੀ ਰਿਪੋਰਟ ਮੁਤਾਬਕ ਜ਼ਬਰਦਸਤ ਮੰਗ ਦੇ ਦਮ ’ਤੇ 7 ਪ੍ਰਮੁੱਖ ਸ਼ਹਿਰਾਂ ਵਿਚ ਇਸ ਸਾਲ ਹੁਣ ਤੱਕ 40 ਕਰੋੜ ਰੁਪਏ ਤੋਂ ਵੱਧ ਕੀਮਤ ਵਾਲੇ ‘ਅਲਟਰਾ-ਲਗਜ਼ਰੀ’ ਮਕਾਨਾਂ ਦੀ ਵਿਕਰੀ ਤਿੰਨ ਗੁਣਾ ਹੋ ਕੇ 4,063 ਕਰੋੜ ਰੁਪਏ ਰਹੀ।
ਇਹ ਵੀ ਪੜ੍ਹੋ - ਭਾਰਤਪੇ ਦੇ Ashneer Grover ਖ਼ਿਲਾਫ਼ ਦਿੱਲੀ ਹਾਈਕੋਰਟ ਸਖ਼ਤ, ਲਾਇਆ 2 ਲੱਖ ਦਾ ਜੁਰਮਾਨਾ, ਜਾਣੋ ਪੂਰਾ ਮਾਮਲਾ
ਇਨ੍ਹਾਂ ਸ਼ਹਿਰਾਂ ’ਚ ਮਹਿੰਗੇ ਘਰਾਂ ਦੀ ਮੰਗ ਸਭ ਤੋਂ ਵੱਧ
ਐਨਾਰਾਕ ਮੁਤਾਬਕ ਭਾਰਤ ਦੇ ਚੋਟੀ ਦੇ 7 ਪ੍ਰਮੁੱਖ ਸ਼ਹਿਰਾਂ ਦਿੱਲੀ-ਐੱਨ. ਸੀ. ਆਰ. (ਰਾਸ਼ਟਰੀ ਰਾਜਧਾਨੀ ਖੇਤਰ), ਮੁੰਬਈ-ਐੱਮ. ਐੱਮ. ਆਰ. (ਮੁੰਬਈ ਮੈਟਰੋਪਾਲੀਟਨ ਖੇਤਰ), ਚੇਨਈ, ਕੋਲਕਾਤਾ, ਬੈਂਗਲੁਰੂ, ਹੈਦਰਾਬਾਦ ਅਤੇ ਪੁਣੇ ਵਿਚ ਇਸ ਸਾਲ ਹੁਣ ਤੱਕ 4,063 ਕਰੋੜ ਰੁਪਏ ਦੀਆਂ 58 ਇਕਾਈਆਂ ਦੀ ਵਿਕਰੀ ਹੋਈ ਹੈ। ਰੀਅਲ ਅਸਟੇਟ ਸਲਾਹਕਾਰ ਵਲੋਂ ਜਾਰੀ ਅੰਕੜਿਆਂ ਮੁਤਾਬਕ ਸਾਲ 2022 ਵਿਚ 1,170 ਕਰੋੜ ਰੁਪਏ ਮੁੱਲ ਦੀਆਂ 13 ਇਕਾਈਆਂ ਵੇਚੀਆਂ ਗਈਆਂ ਸਨ। ਐਨਾਰਾਕ ਦੇ ਚੇਅਰਮੈਨ ਅਨੁਜ ਪੁਰੀ ਨੇ ਕਿਹਾ ਕਿ ਸੰਸਾਰਿਕ ਮਹਾਮਾਰੀ ਤੋਂ ਬਾਅਦ ਲਗਜ਼ਰੀ ਅਤੇ ਅਲਟਰਾ-ਲਗਜ਼ਰੀ ਦੋਹਾਂ ਜਾਇਦਾਦਾਂ ਦੀ ਮੰਗ ਵਧੀ ਹੈ। ਐੱਨ. ਐੱਚ. ਆਈ. (ਹਾਈ ਨੈੱਟਵਰਥ ਇੰਡੀਵਿਜ਼ੁਅਲ) ਅਤੇ ਅਲਟਰਾ-ਐੱਨ. ਐੱਚ. ਆਈ. ਨਿਵੇਸ਼, ਨਿੱਜੀ ਇਸਤੇਮਾਲ ਜਾਂ ਦੋਹਾਂ ਲਈ ਅਜਿਹੇ ਮਕਾਨ ਖਰੀਦ ਰਹੇ ਹਨ।
ਇਹ ਵੀ ਪੜ੍ਹੋ - ਭਾਰਤੀ ਬਰਾਮਦਕਾਰਾਂ ਨੇ ਚੀਨ 'ਤੇ ਰੱਖੀ ਨਜ਼ਰ, ਵਪਾਰ 'ਤੇ ਪੈ ਸਕਦੈ ਮਾੜਾ ਅਸਰ, ਜਾਣੋ ਕਿਉਂ
ਮਾਇਆਨਗਰੀ ਮੁੰਬਈ ਸਭ ਤੋਂ ਅੱਗੇ
ਦੇਸ਼ ਵਿਚ 2023 ’ਚ ਹੁਣ ਤੱਕ ਚੋਟੀ ਦੇ 7 ਸ਼ਹਿਰਾਂ ’ਚ ਵੇਚੀਆਂ ਗਈਆਂ 58 ਅਲਟਰਾ-ਲਗਜ਼ਰੀ ਜਾਇਦਾਦਾਂ ’ਚੋਂ ਇਕੱਲੇ ਮੁੰਬਈ ਵਿਚ 53 ਇਕਾਈਆਂ ਵੇਚੀਆਂ ਗਈਆਂ। ਗੁਰੂਗ੍ਰਾਮ ਵਿਚ 2 ਅਪਾਰਟਮੈਂਟ ਅਤੇ ਨਵੀਂ ਦਿੱਲੀ ’ਚ 2 ਬੰਗਲੇ ਵੇਚੇ ਗਏ। ਹੈਦਰਾਬਾਦ ਦੇ ਜੁਬਲੀ ਹਿੱਲਸ ’ਚ 40 ਕਰੋੜ ਰੁਪਏ ਤੋਂ ਵੱਧ ਦਾ ਇਕ ਰਿਹਾਇਸ਼ੀ ਸੌਦਾ ਹੋਇਆ। ਗੁਰੂਗ੍ਰਾਮ ਸਥਿਤ ਕ੍ਰਿਸੁਮੀ ਕਾਰਪੋਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਮੋਹਿਤ ਜੈਨ ਨੇ ਰਿਪੋਰਟ ’ਤੇ ਕਿਹਾ ਕਿ ਹਾਲ ਹੀ ਦੇ ਸਾਲਾਂ ਵਿਚ ਵੱਖ-ਵੱਖ ਆਮਦਨ ਵਰਗ ਦੇ ਲੋਕਾਂ ਵਿਚ ਮਕਾਨ ਖਰੀਦਣ ਦੀ ਇੱਛਾ ਜ਼ਿਕਰਯੋਗ ਤੌਰ ’ਤੇ ਵਧੀ ਹੈ। ਇਹ ਮੁੱਖ ਤੌਰ ’ਤੇ ਇਕ ਬਿਹਤਰ ਆਰਥਿਕ ਸਥਿਤੀ ਅਤੇ ਜੀਵਨ ਪੱਧਰ ਨੂੰ ਉੱਪਰ ਉਠਾਉਣ ਦੀ ਇੱਛਾ ਤੋਂ ਪ੍ਰੇਰਿਤ ਹੈ।
ਇਹ ਵੀ ਪੜ੍ਹੋ - ਦੁਨੀਆ ਦੇ ਟਾਪ 20 ਅਮੀਰ ਲੋਕਾਂ ਦੀ ਸੂਚੀ 'ਚ ਮੁੜ ਸ਼ਾਮਲ ਗੌਤਮ ਅਡਾਨੀ, ਜਾਣੋ ਕੁਲ ਜਾਇਦਾਦ
ਮਹਿੰਗੇ ਘਰਾਂ ਦੀ ਮੰਗ ਵਧਣ ਦੇ ਇਹ ਹਨ ਕਾਰਨ
ਸਪੇਸ ਇੰਡੀਆ ਦੇ ਸੀ. ਐੱਮ. ਡੀ. ਅਤੇ ਦਿੱਗਜ਼ ਰੀਅਲ ਅਸਟੇਟ ਮਾਹਰ ਰਾਕੇਸ਼ ਯਾਦਵ ਨੇ ਦੱਸਿਆ ਕਿ ਲਗਜ਼ਰੀ ਜੀਵਨ ਦੀ ਇੱਛਾ ਵਿਚ ਵੱਡੀ ਗਿਣਤੀ ’ਚ ਲਗਜ਼ਰੀ ਸਹੂਲਤਾਂ ਨਾਲ ਲੈਸ ਘਰਾਂ ਦੀ ਮੰਗ ਨੂੰ ਪੈਦਾ ਕੀਤਾ ਹੈ। ਕੋਰੋਨਾ ਮਹਾਮਾਰੀ ਤੋਂ ਬਾਅਦ ਲਗਜ਼ਰੀ ਘਰਾਂ ਦੀ ਖਰੀਦਦਾਰੀ ’ਚ ਵਾਧਾ ਘਰ ਖਰੀਦਦਾਰਾਂ ਦੀ ਬਦਲੀ ਹੋਈ ਮਾਨਸਿਕਤਾ ਦਾ ਨਤੀਜਾ ਹੈ ਕਿਉਂਕਿ ਉਹ ਹੁਣ ਵੱਡੀ ਥਾਂ ਅਤੇ ਬਿਹਤਰ ਸਹੂਲਤਾਂ ਵਾਲੇ ਘਰਾਂ ਨੂੰ ਵਧੇਰੇ ਤਰਜੀਹ ਦੇ ਰਹੇ ਹਨ। ਉਹ ਉੱਚ ਪੱਧਰੀ ਸਹੂਲਤਾਂ ਅਤੇ ਚੰਗੇ ਸਥਾਨ ਤੋਂ ਇਲਾਵਾ ਲਗਜ਼ਰੀ ਮਕਾਨਾਂ ਨੂੰ ਤਰਜੀਹ ਦੇ ਰਹੇ ਹਨ, ਇਸ ਲਈ ਲਗਜ਼ਰੀ ਮਕਾਨਾਂ ਦੀ ਸਪਲਾਈ ਵਿਚ ਵੀ ਵਾਧਾ ਹੋਇਆ ਹੈ। ਭਾਰਤੀ ਰੀਅਲ ਅਸਟੇਟ ਖੇਤਰ ਵਿਚ ਵਿਦੇਸ਼ਾਂ ’ਚ ਰਹਿ ਰਹੇ ਭਾਰਤੀਆਂ (ਐੱਨ. ਆਰ. ਆਈ.) ਦੇ ਇਨਵੈਸਟਮੈਂਟ ਨੇ ਲਗਜ਼ਰੀ ਪ੍ਰਾਪਰਟੀ ਦੀ ਵਧਦੀ ਮੰਗ ਵਿਚ ਅਹਿਮ ਯੋਗਦਾਨ ਦਿੱਤਾ ਹੈ। ਜਿਵੇਂ-ਜਿਵੇਂ ਲਗਜ਼ਰੀ ਘਰਾਂ ਦੀ ਮੰਗ ਵਧ ਰਹੀ ਹੈ, ਐੱਨ. ਸੀ. ਆਰ. ਰੀਅਲ ਅਸਟੇਟ ਸੈਕਟਰ ’ਚ ਗੁਰੂਗ੍ਰਾਮ ਘਰ ਖਰੀਦਦਾਰਾਂ ਦਰਮਿਆਨ ਤਰਜੀਹ ਬਣ ਕੇ ਉੱਭਰਿਆ ਹੈ।
ਇਹ ਵੀ ਪੜ੍ਹੋ - ਸੋਨੇ ਦੀ ਕੀਮਤ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ 'ਤੇ ਪੁੱਜੀ, ਚਾਂਦੀ 77,000 ਤੋਂ ਪਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਘਰੇਲੂ ਬਾਜ਼ਾਰਾਂ 'ਚ ਸ਼ੁਰੂਆਤੀ ਲਾਭਾਂ ਤੋਂ ਬਾਅਦ ਆਈ ਗਿਰਾਵਟ
NEXT STORY