ਨਵੀਂ ਦਿੱਲੀ—ਯਾਤਰੀ ਵਾਹਨ ਬਣਾਉਣ ਵਾਲੀ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ ਦੀ ਵਿਕਰੀ ਇਸ ਸਾਲ ਮਈ ਮਹੀਨੇ 'ਚ 22 ਫੀਸਦੀ ਡਿੱਗ ਕੇ 1,34,641 ਇਕਾਈਆਂ 'ਤੇ ਆ ਗਈ ਹੈ। ਕੰਪਨੀ ਨੇ ਇਕ ਬਿਆਨ 'ਚ ਕਿਹਾ ਕਿ ਪਿਛਲੇ ਸਾਲ ਮਈ 'ਚ ਉਸ ਨੇ 1,72,512 ਵਾਹਨਾਂ ਦੀ ਵਿਕਰੀ ਕੀਤੀ ਸੀ। ਪਿਛਲੇ ਮਹੀਨੇ ਦੌਰਾਨ ਕੰਪਨੀ ਦੀ ਘਰੇਲੂ ਵਿਕਰੀ ਪਿਛਲੇ ਸਾਲ ਦੇ 1,63,200 ਵਾਹਨਾਂ ਤੋਂ 23.10 ਫੀਸਦੀ ਡਿੱਗ ਕੇ 1,25,552 ਵਾਹਨਾਂ 'ਤੇ ਆ ਗਈ ਹੈ। ਇਸ ਦੌਰਾਨ ਆਲਟੋ ਅਤੇ ਵੈਗਨਾਰ ਸਮੇਤ ਮਿਨੀ ਕਾਰਾਂ ਦੀ ਵਿਕਰੀ 37,864 ਇਕਾਈਆਂ ਦੀ ਤੁਲਨਾ 'ਚ 56.7 ਫੀਸਦੀ ਡਿੱਗ ਕੇ 16,394 ਇਕਾਈਆਂ 'ਤੇ ਆ ਗਈ।
ਮਈ ਮਹੀਨੇ ਦੇ ਦੌਰਾਨ ਸਵਿਫਟ, ਸੇਲੇਰਿਓ, ਇਨਗਸ, ਬਲੇਨੋ ਅਤੇ ਡਿਜ਼ਾਇਰ ਸਮੇਤ ਕਾਮਪੈਕਟ ਸ਼੍ਰੇਣੀ ਦੀ ਵਿਕਰੀ 77,263 ਇਕਾਈਆਂ ਤੋਂ 9.2 ਫੀਸਦੀ ਡਿੱਗ ਕੇ 70,135 ਇਕਾਈਆਂ 'ਤੇ ਆ ਗਈ ਹੈ। ਮੱਧ ਆਕਾਰ ਦੀ ਸੇਡਾਨ ਸਿਆਜ ਦੀ ਵਿਕਰੀ ਵੀ 4,024 ਇਕਾਈਆਂ ਤੋਂ ਡਿੱਗ ਕੇ 3,592 ਇਕਾਈਆਂ 'ਤੇ ਆ ਗਈ। ਵਿਟਾਰਾ ਬ੍ਰੇਜਾ, ਐੱਸ-ਕਰਾਸ ਅਤੇ ਏਰੀਟਿਗਾ ਵਰਗੇ ਯੂਟੀਲਿਟੀ ਵਾਹਨਾਂ ਦੀ ਵਿਕਰੀ ਇਸ ਦੌਰਾਨ 25,629 ਇਕਾਈਆਂ ਦੀ ਤੁਲਨਾ 'ਚ 25.3 ਫੀਸਦੀ ਘਟ ਕੇ 19,152 ਇਕਾਈਆਂ 'ਤੇ ਪਹੁੰਚ ਗਈ। ਇਸ ਦੌਰਾਨ ਕੰਪਨੀ ਦਾ ਨਿਰਯਾਤ ਵੀ 2.4 ਫੀਸਦੀ ਦੀ ਗਿਰਾਵਟ ਦੇ ਨਾਲ 9,089 ਇਕਾਈਆਂ 'ਤੇ ਪਹੁੰਚ ਗਿਆ।
ਲਗਾਤਾਰ ਤੀਜੇ ਦਿਨ ਘਟੇ ਪੈਟਰੋਲ-ਡੀਜ਼ਲ ਦੇ ਭਾਅ
NEXT STORY