ਮੁੰਬਈ (ਭਾਸ਼ਾ) – ਦੇਸ਼ ਦੇ ਸਭ ਤੋਂ ਵੱਡੇ ਬੈਂਕ ਸਟੇਟ ਬੈਂਕ ਆਫ ਇੰਡੀਆ (ਐੱਸ. ਬੀ. ਆਈ.) ਨੇ ਕਿਹਾ ਕਿ ਉਸ ਨੇ ਭਾਰਤ ’ਚ ਕੋਰੋਨਾ ਵਾਇਰਸ ਮਹਾਮਾਰੀ ਕਾਰਣ ਪੀੜਤ ਜਾਪਾਨੀ ਆਟੋ ਨਿਰਮਾਤਾਵਾਂ ਦੀ ਮਦਦ ਨਾਲ ਜਾਪਾਨ ਬੈਂਕ ਫਾਰ ਇੰਟਰਨੈਸ਼ਨਲ ਕੋ-ਆਪ੍ਰੇਸ਼ਨ (ਜੇ. ਬੀ. ਆਈ. ਸੀ.) ਤੋਂ ਇਕ ਅਰਬ ਅਮਰੀਕੀ ਡਾਲਰ (ਕਰੀਬ 7,350 ਕਰੋੜ ਰੁਪਏ) ਦਾ ਕਰਜ਼ਾ ਜੁਟਾਇਆ ਹੈ।
ਐੱਸ. ਬੀ. ਆਈ. ਨੇ ਕਿਹਾ ਕਿ ਉਸ ਨੇ ਇਕ ਅਰਬ ਅਮਰੀਕੀ ਡਾਲਰ ਦਾ ਕਰਜ਼ਾ ਜੁਟਾਉਣ ਲਈ ਅਕਤੂਬਰ 2020 ’ਚ ਇਕ ਸਮਝੌਤੇ ’ਤੇ ਹਸਤਾਖਰ ਕੀਤੇ ਸਨ ਅਤੇ ਤਾਜ਼ਾ ਉਧਾਰ ਦੇ ਨਾਲ ਜੇ. ਬੀ. ਆਈ. ਸੀ. ਤੋਂ ਲਈ ਗਈ ਕੁਲ ਰਾਸ਼ੀ 2 ਅਰਬ ਡਾਲਰ ਹੋ ਗਈ ਹੈ। ਬਿਆਨ ’ਚ ਕਿਹਾ ਗਿਆ ਹੈ ਕਿ ਇਸ ਕਰਜ਼ੇ ਨਾਲ ਜਾਪਾਨੀ ਆਟੋ ਨਿਰਮਾਤਾਵਾਂ, ਸਪਲਾਈਕਰਤਾਵਾਂ ਅਤੇ ਡੀਲਰਾਂ ਨੂੰ ਮਦਦ ਦਿੱਤੀ ਜਾਏਗੀ, ਜਿਨ੍ਹਾਂ ਦੀਆਂ ਕਾਰੋਬਾਰੀ ਗਤੀਵਿਧੀਆਂ ਕੋਵਿਡ-19 ਕਾਰਣ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਹਨ।
ਇਹ ਵੀ ਪੜ੍ਹੋ : SBI ਦੀ ਪਾਲਸੀ 'ਚ ਹਰ ਰੋਜ਼ ਜਮ੍ਹਾ ਕਰੋ 100 ਰੁਪਏ ਤੋਂ ਘੱਟ ਦੀ ਰਾਸ਼ੀ , ਮਿਲੇਗਾ 2.5 ਕਰੋੜ ਦਾ ਕਵਰ
ਬਿਆਨ ’ਚ ਕਿਹਾ ਗਿਆ ਹੈ ਕਿ ਇਸ ਨਾਲ ਭਾਰਤ ’ਚ ਜਾਪਾਨੀ ਆਟੋਮੋਬਾਇਲ ਨਿਰਮਾਤਾਵਾਂ ਦੇ ਕਾਰੋਬਾਰ ਦੀ ਪੂਰੀ ਚੇਨ ਲਈ ਫਾਇਨਾਂਸ ਮੁਹੱਈਆ ਹੋ ਸਕੇਗਾ। ਜੇ. ਬੀ. ਆਈ. ਸੀ. ਇਕ ਨੀਤੀ-ਆਧਾਰਿਤ ਵਿੱਤੀ ਸੰਸਥਾਨ ਹੈ, ਜੋ ਪੂਰੀ ਤਰ੍ਹਾਂ ਜਾਪਾਨ ਸਰਕਾਰ ਦੀ ਮਲਕੀਅਤ ’ਚ ਹੈ ਅਤੇ ਜਿਸ ਦਾ ਟੀਚਾ ਜਾਪਾਨ, ਕੌਮਾਂਤਰੀ ਅਰਥਵਿਵਸਥਾ ਅਤੇ ਸਮਾਜ ਦੇ ਵਿਕਾਸ ’ਚ ਯੋਗਦਾਨ ਕਰਨਾ ਹੈ। ਭਾਰਤੀ ਆਟੋ ਖੇਤਰ ’ਚ ਜਾਪਾਨੀ ਕੰਪਨੀਆਂ ਦਾ ਦਬਦਬਾ ਹੈ, ਜਿਨ੍ਹਾਂ ’ਚ ਮਾਰੂਤੀ ਸੁਜ਼ੂਕੀ , ਟੋਯੋਟਾ ਕਿਰਲੋਸਕਰ ਅਤੇ ਹੌਂਡਾ ਸ਼ਾਮਲ ਹਨ।
ਇਹ ਵੀ ਪੜ੍ਹੋ : Spicejet ਦਾ ਵੱਡਾ ਐਲਾਨ, ਕੋਰੋਨਾ ਪਾਜ਼ੇਟਿਵ ਹੋਣ 'ਤੇ ਯਾਤਰੀਆਂ ਨੂੰ ਮਿਲੇਗੀ ਇਹ ਸਹੂਲਤ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਕਿਸਾਨਾਂ ਲਈ ਬੁਰੀ ਖ਼ਬਰ, ਮਹਿੰਗੇ ਹੋਣਗੇ ਟਰੈਕਟਰ ਤੇ ਹੀਰੋ ਮੋਟਰਸਾਈਕਲ
NEXT STORY