ਨਵੀਂ ਦਿੱਲੀ- ਭਾਰਤੀ ਸਟੇਟ ਬੈਂਕ ਨੇ ਉਸ ਦੇ ਮਨਜ਼ੂਰਸ਼ੁਦਾ ਪ੍ਰਾਜੈਕਟਾਂ ਵਿਚ ਘਰਾਂ ਦੇ ਖ਼ਰੀਦਦਾਰਾਂ ਨੂੰ ਵੱਡੀ ਸੌਗਾਤ ਦਿੱਤੀ ਹੈ। ਬੈਂਕ ਨੇ 31 ਮਾਰਚ, 2021 ਤੱਕ ਹੋਮ ਲੋਨ ਲਈ ਪ੍ਰੋਸੈਸਿੰਗ ਫ਼ੀਸ ਹਟਾ ਦਿੱਤੀ ਹੈ। ਬੈਂਕ ਦੇ ਹੋਮ ਲੋਨ ਦੀ ਵਿਆਜ ਦਰ 6.8 ਫ਼ੀਸਦੀ ਤੋਂ ਸ਼ੁਰੂ ਹੈ। ਇਸ ਸਭ ਤੋਂ ਸਸਤੀ ਵਿਆਜ ਦਰ ਦੇ ਦਮ 'ਤੇ ਬੈਂਕ ਦੀ ਹੋਮ ਲੋਨ ਬਾਜ਼ਾਰ ਹਿੱਸੇਦਾਰੀ 34 ਫ਼ੀਸਦੀ ਹੋ ਗਈ ਹੈ।
ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ (ਪੀ. ਐੱਮ. ਏ. ਵਾਈ.) ਤਹਿਤ ਦਸੰਬਰ 2020 ਤੱਕ ਤਕਰੀਬਨ 2 ਲੱਖ ਹੋਮ ਲੋਨ ਜਾਰੀ ਕੀਤੇ ਹਨ।
ਇਹ ਇਕਮਾਤਰ ਬੈਂਕ ਹੈ ਜੋ ਹਾਊਸਿੰਗ ਤੇ ਸ਼ਹਿਰੀ ਵਿਕਾਸ ਮੰਤਰਾਲਾ ਵੱਲੋਂ ਪੀ. ਐੱਮ. ਵਾਈ. ਏ. ਸਬਸਿਡੀ ਦੀ ਪ੍ਰੋਸੈਸਿੰਗ ਲਈ ਕੇਂਦਰੀ ਨੋਡਲ ਏਜੰਸੀ ਦੇ ਤੌਰ 'ਤੇ ਨਿਯੁਕਤ ਹੈ।
ਬੈਂਕ ਨੇ ਕਿਹਾ ਕਿ ਸਰਕਾਰ ਦੀ 2022 ਤੱਕ ਸਭ ਨੂੰ ਘਰ ਮੁਹੱਈਆ ਕਰਾਉਣ ਦੀ ਉਤਸ਼ਾਹੀ ਯੋਜਨਾ ਨੂੰ ਐੱਸ. ਬੀ. ਆਈ. ਅੱਗੇ ਵਧਾ ਰਿਹਾ ਹੈ ਅਤੇ ਦਸੰਬਰ ਤੱਕ ਪੀ. ਐੱਮ. ਵਾਈ. ਏ. ਤਹਿਤ 1,94,582 ਹੋਮ ਲੋਨ ਜਾਰੀ ਕੀਤੇ ਗਏ ਹਨ। ਗੌਰਤਲਬ ਹੈ ਕਿ ਬਜਟ ਵਿਚ ਸਰਕਾਰ ਵੱਲੋਂ ਦਿੱਤੀ ਗਈ ਰਾਹਤ ਮੁਤਾਬਕ, ਪ੍ਰਧਾਨ ਮੰਤਰੀ ਸ਼ਹਿਰੀ ਆਵਾਸ ਯੋਜਨਾ ਤਹਿਤ 31 ਮਾਰਚ 2022 ਤੱਕ ਘਰ ਲਈ ਕਰਜ਼ ਲੈਣ ਵਾਲੇ ਗਾਹਕ ਇਨਕਮ ਟੈਕਸ ਵਿਚ ਮਿਲਦੀ ਛੋਟ ਲੈ ਸਕਣਗੇ।
NHAI ਨੇ ਫਾਸਟੈਗ ਖਾਤੇ 'ਚ ਘੱਟੋ-ਘੱਟ ਬੈਲੰਸ ਰੱਖਣ ਦੀ ਜ਼ਰੂਰਤ ਹਟਾਈ
NEXT STORY