ਨਵੀਂ ਦਿੱਲੀ-ਦੇਸ਼ ਦੇ ਬੈਂਕਾਂ 'ਚ ਪ੍ਰਧਾਨ ਮੰਤਰੀ ਜਨ-ਧਨ ਯੋਜਨਾ (PMJDY) ਦੇ ਅਕਾਊਂਟ ਵਧਣ ਨਾਲ ਅਪਰਾਧਾਂ 'ਚ ਕਮੀ ਆਈ ਹੈ। ਭਾਰਤੀ ਸਟੇਟ ਬੈਂਕ (ਐੱਸ.ਬੀ.ਆਈ.) ਨੇ ਇਕ ਰਿਸਰਚ ਰਿਪੋਰਟ 'ਚ ਕਿਹਾ ਕਿ ਜਿਨ੍ਹਾਂ ਸੂਬਿਆਂ 'ਚ ਜ਼ਿਆਦਾ ਜਨ-ਧਨ ਖਾਤੇ ਖੋਲ੍ਹੇ ਗਏ ਹਨ, ਉਥੇ ਅਪਰਾਧ ਦਰ ਅਤੇ ਸ਼ਰਾਬ ਅਤੇ ਤੰਬਾਕੂ ਉਤਪਾਦਾਂ ਵਰਗੇ ਨਸ਼ੀਲੇ ਪਦਾਰਥਾਂ ਦੀ ਖਪਤ 'ਚ ਕਮੀ ਆਈ ਹੈ। ਉਥੇ, ਬੈਂਕਾਂ ਨੇ ਪ੍ਰਧਾਨ ਮੰਤਰੀ ਜਨ-ਧਨ ਯੋਜਨਾ ਤਹਿਤ ਖਾਤਾ ਧਾਰਕਾਂ ਨੂੰ ਮੁਫ਼ਤ ਦੁਰਘਟਨਾ ਬੀਮਾ ਕਵਰ ਦੇਣ ਵਾਲੇ 31.67 ਕਰੋੜ ਰੁਪਏ ਡੈਬਿਟ ਕਾਰਡ ਜਾਰੀ ਕੀਤੇ ਹਨ।
ਇਹ ਵੀ ਪੜ੍ਹੋ : ਅਮਰੀਕਾ 'ਚ ਕੋਵਿਡ ਯਾਤਰਾ ਪਾਬੰਦੀਆਂ ਹਟਾਉਣ ਨਾਲ ਲੰਮੇ ਸਮੇਂ ਬਾਅਦ ਹੋਏ ਪਰਿਵਾਰਾਂ ਦੇ ਮੇਲ
ਐੱਸ.ਬੀ.ਆਈ. ਰਿਪੋਰਟ ਮੁਤਬਕ, ਅਨੁਮਾਨਿਤ ਨਤੀਜੇ ਦੱਸਦੇ ਹਨ ਕਿ ਪੀ.ਐੱਮ.ਜੇ.ਡੀ.ਵਾਈ. ਖਾਤਿਆਂ ਦੀ ਗਿਣਤੀ 'ਚ ਵਾਧਾ ਅਤੇ ਇਨ੍ਹਾਂ ਖਾਤਿਆਂ 'ਚ ਬਕਾਇਆ ਰਕਮ ਨਾਲ ਅਪਰਾਧ 'ਚ ਗਿਰਾਵਟ ਆਈ ਹੈ।ਐੱਸ.ਬੀ.ਆਈ. ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਭਾਰਤ ਹੁਣ ਫਾਈਨੈਂਸ਼ੀਅਲ ਇੰਕੂਲਜਨ ਮੈਟ੍ਰਿਕਸ 'ਚ ਚੀਨ ਤੋਂ ਅੱਗੇ ਹੈ। ਹਾਲਾਂਕਿ, ਨਾਨ-ਬ੍ਰਾਂਚ, ਬੀਸੀ (ਬਿਜ਼ਨੈੱਸ ਕਾਰੇਸਪਾਨਡੈਂਟ) ਮਾਡਲ ਨੂੰ ਦ੍ਰਿੜ ਕਰਨਾ ਮਹੱਤਵਪੂਰਨ ਹੈ। ਇਸ ਨੇ ਦੱਸਿਆ ਕਿ ਹਾਲਾਂਕਿ ਪੀ.ਐੱਸ.ਬੀ. ਨੇ ਵਿੱਤੀ ਸਮਾਵੇਸ਼ਨ 'ਚ ਮੋਹਰੀ ਭੂਮਿਕਾ ਨਿਭਾਈ ਹੈ। ਉਹ ਹੁਣ ਇੰਟਰਚੇਂਜ ਫੀਸ ਦੇ ਸ਼ੁੱਧ ਭੁਗਤਾਨ ਕਰਤਾ ਹਨ ਕਿਉਂਕਿ ਸਾਰੇ ਬੈਕਾਂ ਵੱਲੋਂ ਪ੍ਰਦਾਨ ਕੀਤੇ ਗਏ ਬੁਨਿਆਦੀ ਢਾਂਚੇ 'ਚ ਕੋਈ ਸਮਾਨ ਮੌਕੇ ਨਹੀਂ ਹਨ।
ਇਹ ਵੀ ਪੜ੍ਹੋ : ਪਾਕਿਸਤਾਨ ਦੇ ਪੰਜਾਬ ਸੂਬੇ 'ਚ AQIS ਦਾ ਅੱਤਵਾਦੀ ਗ੍ਰਿਫ਼ਤਾਰ
ਜਨ-ਧਨ ਖਾਤਿਆਂ 'ਚ ਅਪਰਾਧ 'ਚ ਆਈ ਕਮੀ
ਰਿਪੋਰਟ 'ਚ ਕਿਹਾ ਗਿਆ ਹੈ ਕਿ ਇਹ ਜਨ-ਧਨ ਆਧਾਰ-ਮੋਬਾਇਲ ਟ੍ਰਿਨਿਟੀ ਦੇ ਕਾਰਨ ਹੋ ਸਕਦਾ ਹੈ ਜਿਸ ਨੇ ਸਰਕਾਰੀ ਸਬਸਿਡੀ ਨੂੰ ਬਿਹਤਰ ਢੰਗ ਨਾਲ ਵਿਅਕਤੀਗਸਤ ਕਰਨ 'ਚ ਮਦਦ ਕੀਤੀ ਹੈ ਅਤੇ ਪੇਂਡੂ ਖੇਤਰਾਂ 'ਚ ਸ਼ਰਾਬ ਅਤੇ ਤੰਬਾਕੂ ਵਰਗੇ ਗੈਰ-ਉਤਪਾਦਕ ਖਰਚਿਆਂ ਨੂੰ ਰੋਕਣ 'ਚ ਮਦਦ ਕੀਤੀ ਹੈ।
ਇਹ ਵੀ ਪੜ੍ਹੋ : ਨਾਈਜਰ 'ਚ ਸੋਨੇ ਦੀ ਖਾਨ ਢਹਿ-ਢੇਰੀ, 18 ਲੋਕਾਂ ਦੀ ਹੋਈ ਮੌਤ
ਖੋਲ੍ਹੇ ਗਏ 43 ਕਰੋੜ ਤੋਂ ਜ਼ਿਆਦਾ ਜਨ-ਧਨ ਖਾਤੇ
ਕੇਂਦਰੀ ਵਿੱਤ ਮੰਤਰਾਲਾ ਨੇ ਦੱਸਿਆ ਕਿ ਅਗਸਤ 2014 'ਚ ਇਹ ਯੋਜਨਾ ਸ਼ੁਰੂ ਹੋਣ ਤੋਂ ਬਾਅਦ ਹੁਣ ਤੱਕ 43.76 ਕਰੋੜ ਜਨ-ਧਨ ਖਾਤੇ ਖੋਲ੍ਹੇ ਜਾ ਚੁੱਕੇ ਹਨ। ਮੰਤਰਾਲਾ ਦੇ ਵਿੱਤ ਸੇਵਾ ਵਿਭਾਗ ਨੇ ਇਕ ਟਵੀਟ 'ਚ ਕਿਹਾ ਕਿ ਹਰੇਕ ਬਾਲਗ ਨਾਗਰਿਕ ਨੂੰ ਬੈਂਕਿੰਗ ਸੁਵਿਧਾ ਦੇਣ ਲਈ ਸ਼ੁਰੂ ਇਸ ਮੁਹਿੰਮ 'ਚ 21 ਅਕਤੂਬਰ, 2021 ਤੱਕ ਜਨ-ਧਨ ਖਾਤਾਧਾਰਿਕਾਂ ਨੂੰ ਮੁਫ਼ਤ ਦੁਰਘਟਨਾ ਬੀਮਾ ਕਵਰ ਦੇਣ ਵਾਲੇ 31.67 ਕਰੋੜ ਰੁਪਏ ਡੈਬਿਟ ਕਾਰਡ ਜਾਰੀ ਕੀਤੇ ਜਾ ਚੁੱਕੇ ਹਨ।
ਇਹ ਵੀ ਪੜ੍ਹੋ : ਚੀਨ ਦੇ BRI ਪ੍ਰੋਜੈਕਟਾਂ ਨੂੰ ਟੱਕਰ ਦੇਵੇਗਾ ਅਮਰੀਕਾ, 10 ਵੱਡੇ ਪ੍ਰੋਜੈਕਟਾਂ 'ਚ ਨਿਵੇਸ਼ ਦੀ ਤਿਆਰੀ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਸਮਾਰਟਫੋਨ ਖਰੀਦਣਾ ਜਲਦ ਹੋ ਸਕਦੈ ਮਹਿੰਗਾ, ਇੰਨੀ ਵਧ ਸਕਦੀ ਹੈ ਕੀਮਤ
NEXT STORY