ਬਿਜ਼ਨੈੱਸ ਡੈਸਕ- ਜੁਲਾਈ 'ਚ ਪ੍ਰਚੂਨ ਮਹਿੰਗਾਈ ਦਰ ਲਗਭਗ 5 ਸਾਲਾਂ 'ਚ ਸਭ ਤੋਂ ਹੇਠਲੇ ਪੱਧਰ 'ਤੇ ਆ ਗਈ ਪਰ ਜੂਨ ਦੇ ਮੁਕਾਬਲੇ ਮਹਿੰਗਾਈ 'ਚ ਕੋਈ ਖਾਸ ਕਮੀ ਨਹੀਂ ਆਈ। ਮਾਹਿਰਾਂ ਦਾ ਮੰਨਣਾ ਹੈ ਕਿ ਆਉਣ ਵਾਲੇ ਮਹੀਨਿਆਂ 'ਚ ਮਹਿੰਗਾਈ ਦਰ ਫਿਰ ਤੋਂ ਵਧ ਸਕਦੀ ਹੈ। ਜੁਲਾਈ 'ਚ ਪ੍ਰਚੂਨ ਮਹਿੰਗਾਈ ਦਰ 7.44 ਫੀਸਦੀ ਤੋਂ ਘਟ ਕੇ 3.54 ਫੀਸਦੀ 'ਤੇ ਆ ਗਈ ਹੈ। ਮਹਿੰਗਾਈ ’ਚ ਇਸ ਗਿਰਾਵਟ ਦਾ ਮੁੱਖ ਕਾਰਨ ਖੁਰਾਕੀ ਵਸਤਾਂ ਦੀਆਂ ਕੀਮਤਾਂ ’ਚ ਨਰਮੀ ਸੀ, ਜੋ ਪਿਛਲੇ ਸਾਲ 11.5% ਦੇ ਮੁਕਾਬਲੇ 5.42% 'ਤੇ ਆ ਗਈ।
SBI Ecowrap ਦੀ ਰਿਪੋਰਟ 'ਚ ਕਿਹਾ ਗਿਆ ਹੈ, 'ਉੱਚ ਆਧਾਰ ਪ੍ਰਭਾਵ ਕਾਰਨ ਜੁਲਾਈ 'ਚ ਖੁਰਾਕੀ ਮਹਿੰਗਾਈ ਦਰ ਘਟੀ ਹੈ। ਜਿੱਥੇ ਮੁੱਖ ਅਨਾਜ ਉਤਪਾਦਕ ਸੂਬਿਆਂ ’ਚ ਘੱਟ ਬਾਰਿਸ਼ ਹੁੰਦੀ ਹੈ, ਉੱਥੇ ਲਾ ਨੀਨਾ ਦੇ ਵਧਦੇ ਪ੍ਰਭਾਵ ਕਾਰਨ ਅਗਸਤ ਅਤੇ ਸਤੰਬਰ ’ਚ ਜ਼ਿਆਦਾ ਬਾਰਿਸ਼ ਹੋ ਸਕਦੀ ਹੈ। ਫ਼ਸਲਾਂ ਦਾ ਨੁਕਸਾਨ ਹੋ ਸਕਦਾ ਹੈ ਅਤੇ ਖਾਣ-ਪੀਣ ਦੀਆਂ ਵਸਤੂਆਂ 'ਤੇ ਮਾੜਾ ਅਸਰ ਪਵੇਗਾ। ਸਾਡਾ ਮੰਨਣਾ ਹੈ ਕਿ ਵਿੱਤੀ ਸਾਲ 2025 ’ਚ ਮਹਿੰਗਾਈ ਦਰ RBI ਦੇ 4.5% ਦੇ ਅੰਦਾਜ਼ੇ ਤੋਂ ਵੱਧ ਹੋ ਸਕਦੀ ਹੈ।
ਮਾਨਸੂਨ ਦਾ ਪ੍ਰਭਾਵ
ਕੇਅਰਏਜ ਦੀ ਮੁੱਖ ਅਰਥਸ਼ਾਸਤਰੀ ਰਜਨੀ ਸਿਨਹਾ ਨੇ ਕਿਹਾ, 'ਅਗਸਤ ਅਤੇ ਸਤੰਬਰ 'ਚ ਆਧਾਰ ਪ੍ਰਭਾਵ ਉਲਟ ਹੋਵੇਗਾ। ਇਸ ਲਈ, ਜੁਲਾਈ ’ਚ ਦੇਖਿਆ ਗਿਆ ਟ੍ਰੈਂਡ ਪਲਟ ਸਕਦਾ ਹੈ। ਅਖਿਲ ਭਾਰਤੀ ਪੱਧਰ 'ਤੇ, ਬਾਰਿਸ਼ ਆਮ ਨਾਲੋਂ 6% ਵੱਧ ਹੈ ਪਰ ਪੰਜਾਬ, ਹਰਿਆਣਾ ਅਤੇ ਪੂਰਬੀ ਗੰਗਾ ਦੇ ਮੈਦਾਨਾਂ ’ਚ ਬਾਰਿਸ਼ ਦੀ ਕਮੀ ਰਹੀ ਹੈ। ਸਾਉਣੀ ਦੇ ਸੀਜ਼ਨ 'ਚ ਬਿਜਾਈ ਪਿਛਲੇ ਸਾਲ ਦੇ ਮੁਕਾਬਲੇ 6 ਫੀਸਦੀ ਜ਼ਿਆਦਾ ਹੈ ਪਰ ਪਿਛਲੇ ਸਾਲ ਐਲ ਨੀਨੋ ਦਾ ਮਾੜਾ ਅਸਰ ਪਿਆ ਸੀ ਅਤੇ ਇਸ ਦੀ ਤੁਲਨਾ ਉਸ ਪੱਧਰ ਦੇ ਨਾਲ ਹੈ। 2022 ਦੇ ਮੁਕਾਬਲੇ ਇਸ ਸਮੇਂ ਦਾਲਾਂ ਦੀ ਬਿਜਾਈ 6.2% ਘੱਟ ਹੈ। ਇਹ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਦਾਲਾਂ ਦੀ ਮਹਿੰਗਾਈ ਪਿਛਲੇ 14 ਮਹੀਨਿਆਂ ਤੋਂ 10 ਫੀਸਦੀ ਤੋਂ ਉਪਰ ਬਣੀ ਹੋਈ ਹੈ। ਆਉਣ ਵਾਲੇ ਦਿਨਾਂ ’ਚ ਭੂ-ਸਿਆਸੀ ਤਣਾਅ ਕਾਰਨ ਖਤਰਾ ਵੀ ਵਧ ਸਕਦਾ ਹੈ।
ਇਸ ਦੇ ਨਾਲ ਹੀ, ਭਾਵੇਂ ਇਕ ਸਾਲ ਪਹਿਲਾਂ ਦੇ ਮੁਕਾਬਲੇ ਜੁਲਾਈ ’ਚ ਮਹਿੰਗਾਈ ਘਟੀ ਹੋਵੇ ਪਰ ਜੂਨ ਦੇ ਮੁਕਾਬਲੇ ਇਹ ਵਧੀ ਰਹੀ। ਖੁਰਾਕ ਅਤੇ ਪੀਣ ਵਾਲੇ ਪਦਾਰਥ, ਪਾਨ-ਤੰਬਾਕੂ, ਕੱਪੜੇ ਅਤੇ ਜੁੱਤੇ, ਰਿਹਾਇਸ਼ ਅਤੇ ਮਿਲੇਨਿਅਮ ਸ਼੍ਰੇਣੀਆਂ ’ਚ ਸੂਚਕਅੰਕ ਜੂਨ ਦੇ ਮੁਕਾਬਲੇ ਜੁਲਾਈ ’ਚ ਵਧਿਆ ਹੈ। ਸਿਨਹਾ ਨੇ ਕਿਹਾ, 'ਜੁਲਾਈ ’ਚ ਮਾਸਿਕ ਆਧਾਰ 'ਤੇ ਕੀਮਤਾਂ 2.5% ਵਧੀਆਂ, ਜੋ ਕਿ ਪਹਿਲੀ ਤਿਮਾਹੀ ’ਚ 1.3% ਦੇ ਔਸਤ ਮਾਸਿਕ ਵਾਧੇ ਤੋਂ ਵੱਧ ਹੈ। ਜੂਨ ਦੇ ਮੁਕਾਬਲੇ ਜੁਲਾਈ 'ਚ ਸਬਜ਼ੀਆਂ ਦੀਆਂ ਕੀਮਤਾਂ 'ਚ 14.19 ਫੀਸਦੀ ਦਾ ਵਾਧਾ ਹੋਇਆ ਹੈ। ਸਤੰਬਰ 'ਚ ਸਾਉਣੀ ਦੀ ਫਸਲ ਆਉਣ ਨਾਲ ਖੁਰਾਕੀ ਵਸਤਾਂ ਦੀਆਂ ਕੀਮਤਾਂ ਮਹੀਨਾਵਾਰ ਆਧਾਰ 'ਤੇ ਨਰਮ ਹੋ ਸਕਦੀਆਂ ਹਨ ਪਰ ਮਾਨਸੂਨ ਦੇ ਮੀਂਹ ਦਾ ਪਹਿਲੂ ਮਹੱਤਵਪੂਰਨ ਰਹੇਗਾ, ਵਿੱਤੀ ਸਾਲ 2025 ’ਚ ਮਹਿੰਗਾਈ ਦਰ 4.8% ਰਹਿਣ ਦਾ ਅਨੁਮਾਨ ਹੈ।
ਭੂ-ਸਿਆਸੀ ਤਣਾਅ ਦਾ ਪ੍ਰਭਾਵ
ਵੱਖ-ਵੱਖ ਦੇਸ਼ਾਂ ਦਰਮਿਆਨ ਵਧਦੇ ਤਣਾਅ ਦੇ ਨਾਲ-ਨਾਲ ਮਾਨਸੂਨ ਦੀ ਬਾਰਿਸ਼ ਦਾ ਪਹਿਲੂ ਵੀ ਚਿੰਤਾ ਦਾ ਵਿਸ਼ਾ ਹੈ। ਬੈਂਟ ਕਰੂਡ ਪਿਛਲੇ 6 ਮਹੀਨਿਆਂ ’ਚ ਲਗਭਗ 3% ਘਟ ਕੇ ਲਗਭਗ 80 ਡਾਲਰ ਪ੍ਰਤੀ ਬੈਰਲ ਹੋ ਗਿਆ ਹੈ ਪਰ ਕੌਮਾਂਤਰੀ ਊਰਜਾ ਏਜੰਸੀ ਦਾ ਅੰਦਾਜ਼ਾ ਹੈ ਕਿ ਸਾਲ ਦੇ ਅੰਤ ਤੱਕ ਇਹ 85-90 ਼ਡਾਲਰ ਤੱਕ ਜਾ ਸਕਦਾ ਹੈ। ਇਸ ਨਾਲ ਮਹਿੰਗਾਈ ਵੀ ਵਧ ਸਕਦੀ ਹੈ।
ਘਰੇਲੂ ਬਾਜ਼ਾਰ ’ਚ ਦੋ ਸੈਸ਼ਨਾਂ ਦੀ ਗਿਰਾਵਟ ਪਿੱਛੋਂ ਕਾਰੋਬਾਰ ’ਚ ਸੁਧਾਰ
NEXT STORY