ਨਵੀਂ ਦਿੱਲੀ- ਕੇਂਦਰ ਸਰਕਾਰ ਨੇ ਕਈ ਸੋਸ਼ਲ ਮੀਡੀਆ ਮੰਚਾਂ ’ਤੇ ਵਾਇਰਲ ਹੋ ਰਹੇ ਇਸ ਮੈਸੇਜ ਨੂੰ ਝੂਠ ਦੱਸਿਆ ਹੈ ਕਿ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਬੈਂਕਾਂ ਨੂੰ 500 ਰੁਪਏ ਦੇ ਨੋਟ ਦੀ ਏ.ਟੀ.ਐੱਮ. ਤੋਂ ਵੰਡ ਸਤੰਬਰ ਤੱਕ ਬੰਦ ਕਰਨ ਦਾ ਹੁਕਮ ਦਿੱਤਾ ਹੈ। ਸੂਚਨਾ ਤੇ ਪ੍ਰਸਾਰਣ ਮੰਤਰਾਲਾ ਦੇ ਪ੍ਰੈੱਸ ਸੂਚਨਾ ਬਿਊਰੋ (ਪੀ. ਆਈ. ਬੀ.) ਨੇ ਐਤਵਾਰ ਨੂੰ ਆਪਣੇ ਫੈਕਟਚੈੱਕ ’ਤੇ ਇਕ ਬਿਆਨ ’ਚ ਕਿਹਾ ਹੈ ਕਿ ‘ਵ੍ਹਟਸਐਪ’ ’ਤੇ ਇਸ ਦਾਅਵੇ ਵਾਲਾ ਇਕ ਝੂਠਾ ਮੈਸੇਜ ਵਾਇਰਲ ਹੋ ਰਿਹਾ ਹੈ, ਜਿਸ ’ਚ ਬੈਂਕਾਂ ਨੂੰ 500 ਰੁਪਏ ਦੇ ਨੋਟਾਂ ਦੀ ਏ. ਟੀ. ਐੱਮ. ਤੋਂ ਵੰਡ ਰੋਕਣ ਲਈ ਕਿਹਾ ਗਿਆ ਹੈ।

ਸਰਕਾਰੀ ਬਿਆਨ ’ਚ ਕਿਹਾ ਗਿਆ ਹੈ ਕਿ ਆਰ. ਬੀ. ਆਈ. ਵੱਲੋਂ ਅਜਿਹਾ ਕੋਈ ਹੁਕਮ ਜਾਰੀ ਨਹੀਂ ਕੀਤਾ ਗਿਆ ਹੈ। 500 ਰੁਪਏ ਦੇ ਨੋਟ ਜਾਇਜ਼ ਮੁਦਰਾ ਬਣੇ ਰਹਿਣਗੇ। ਸਰਕਾਰ ਨੇ ਲੋਕਾਂ ਨੂੰ ਕਿਹਾ ਹੈ ਕਿ ਉਹ ਇਸ ਬੇਬੁਨਿਆਦ ਸੂਚਨਾ ’ਤੇ ਧਿਆਨ ਨਾ ਦੇਣ ਅਤੇ ਕੋਈ ਵੀ ਖਬਰ ਸੋਸ਼ਲ ਮੀਡੀਆ ’ਤੇ ਵਾਇਰਲ ਕਰਨ ਤੋਂ ਪਹਿਲਾਂ ਉਸ ਦੀ ਸੱਚਾਈ ਨੂੰ ਪਰਖਣ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜੇਲ ’ਚ ਰੋਣ ਲੱਗਾ ਪ੍ਰਜਵਲ ਰੇਵੰਨਾ, ਮਿਲਿਆ ਕੈਦੀ ਨੰਬਰ 15528
NEXT STORY