ਨਵੀਂ ਦਿੱਲੀ— ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਪੀ. ਚਿਦਾਂਬਰਮ ਨੇ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) 'ਚ ਸਵੈ-ਇੱਛੁਕ ਸੇਵਾਮੁਕਤੀ ਯੋਜਨਾ (ਵੀ. ਆਰ. ਐੱਸ.) ਨੂੰ 'ਬੇਰਹਿਮੀ' ਕਰਾਰ ਦਿੱਤਾ ਹੈ।
ਉਨ੍ਹਾਂ ਕਿਹਾ, ''ਮੀਡੀਆ ਰਿਪੋਰਟਾਂ 'ਚ ਕਿਹਾ ਗਿਆ ਹੈ ਕਿ ਐੱਸ. ਬੀ. ਆਈ. ਆਰਥਿਕ ਉਪਾਵਾਂ ਦੇ ਰੂਪ 'ਚ ਵੀ. ਆਰ. ਐੱਸ. ਯੋਜਨਾ ਨੂੰ ਲਾਗੂ ਕਰਨ ਦੀ ਯੋਜਨਾ ਬਣਾ ਰਿਹਾ ਹੈ, ਜੋ ਆਮ ਹਾਲਾਤ 'ਚ ਵੀ ਵਿਵਾਦਤ ਯੋਜਨਾ ਹੁੰਦੀ। ਇਨ੍ਹਾਂ ਸੰਕਟ ਭਰੇ ਹਾਲਾਤ 'ਚ, ਜਦੋਂ ਅਰਥਵਿਵਸਥਾ ਢਹਿ ਗਈ ਹੈ ਅਤੇ ਨੌਕਰੀਆਂ ਘੱਟ ਹਨ, ਇਹ 'ਕਰੂਰਤਾ' ਹੈ।''
ਚਿਦਾਂਬਰਮ ਨੇ ਕਿਹਾ ਕਿ ਜੇਕਰ ਭਾਰਤ ਦੇ ਸਭ ਤੋਂ ਵੱਡੇ ਰਿਣਦਾਤਾ ਨੂੰ ਨੌਕਰੀਆਂ ਘਟਾਉਣ ਦੀ ਲੋੜ ਹੈ, ਤਾਂ ਕਲਪਨਾ ਕਰੋ ਕਿ ਹੋਰ ਵੱਡੇ ਨੌਕਰੀਦਾਤਾ ਅਤੇ ਐੱਮ. ਐੱਸ. ਐੱਮ. ਈ. ਕੀ ਕਰ ਰਹੇ ਹਨ।''
ਉਨ੍ਹਾਂ ਕਿਹਾ ਕਿ ਇਹ ਯੋਜਨਾ ਉਂਝ ਤਾਂ ਸਵੈ-ਇੱਛੁਕ ਹੈ ਪਰ ਅਸੀਂ ਜਾਣਦੇ ਹਾਂ ਕਿ ਉਨ੍ਹਾਂ ਕਰਮਚਾਰੀਆਂ 'ਤੇ ਦਬਾਅ ਬਣਾਇਆ ਜਾਵੇਗਾ ਜਿਨ੍ਹਾਂ ਤੋਂ ਬੈਂਕ ਛੁਟਕਾਰਾ ਪਾਉਣਾ ਚਾਹੁੰਦਾ ਹੈ। ਚਿਦਾਂਬਰਮ ਨੇ ਸਵਾਲ ਚੁੱਕਿਆ ਕਿ ਜੇਕਰ ਮੌਜੂਦਾ ਨਿਯਮ, ਸੱਚਮੁੱਚ ਸਵੈ-ਇੱਛੁਕ ਸੇਵਾਮੁਕਤੀ ਲਈ ਹੈ ਤਾਂ ਇਕ ਨਵੀਂ ਯੋਜਨਾ ਦੀ ਘੋਸ਼ਣਾ ਅਤੇ 30,190 ਵਰਗੀ ਸਟੀਕ ਗਿਣਤੀ ਕਿਉਂ ਦਿੱਤੀ ਗਈ ਹੈ?
ਨੀਰਵ ਮੋਦੀ ਦੇ ਹਵਾਲਗੀ ਮਾਮਲੇ ਦੀ ਸੁਣਵਾਈ ਅੱਜ ਤੋਂ ਬਰਤਾਨੀਆ ਦੀ ਅਦਾਲਤ 'ਚ ਸ਼ੁਰੂ
NEXT STORY