ਨਵੀਂ ਦਿੱਲੀ—ਏਅਰਲਾਈਨ ਕੰਪਨੀ ਏਅਰਏਸ਼ੀਆ ਦੇ ਡਾਇਰੈਕਟਰ ਰਾਮਚੰਦਰ ਵੈਂਕਟਰਮਨ ਨੂੰ ਸੀ.ਬੀ.ਆਈ. ਨੇ ਰਿਸ਼ਵਤਖੋਰੀ ਦੇ ਕੇਸ 'ਚ 3 ਜੁਲਾਈ ਨੂੰ ਪੁੱਛਗਿਛ ਲਈ ਸੰਮਨ ਜਾਰੀ ਕੀਤਾ ਹੈ। ਕੇਂਦਰ ਸਰਕਾਰ ਨੇ ਇੰਟਰਨੈਸ਼ਨਲ ਆਪਰੇਸ਼ਨ ਲਈ ਕਲਿਅਰੈਂਸ ਹਾਸਲ ਕਰਨ ਦੇ ਮਕਸਦ ਨਾਲ ਕਥਿਤ ਤੌਰ 'ਤੇ ਰਿਸ਼ਵਤ ਦੇਣ ਦੇ ਮਾਮਲੇ 'ਚ ਜਾਂਚ ਏਜੰਸੀ ਨੇ ਇਹ ਸੰਮਨ ਜਾਰੀ ਕੀਤਾ ਹੈ। ਸੂਤਰਾਂ ਮੁਤਾਬਕ ਹਾਲ ਹੀ 'ਚ ਏਜੰਸੀ ਨੇ ਏਅਰਲਾਈਨ ਦੇ ਚੀਫ ਫਾਈਨੈਂਸ਼ਲ ਅਫਸਰ ਦੀਪਕ ਮਹਿੰਦਰ ਨਾਲ ਗੱਲਬਾਤ ਕੀਤੀ ਸੀ।
ਕਿਹਾ ਜਾ ਰਿਹਾ ਹੈ ਕਿ ਕੰਪਨੀ ਦੇ ਦੋਸ਼ੀ ਪ੍ਰਮੋਟਰਸ ਨੇ ਇਕ ਤਰ੍ਹਾਂ ਨਾਲ ਅਪਰਾਧਿਕ ਸਾਜ਼ਿਸ਼ ਰੱਚਦੇ ਹੋਏ ਸਰਕਾਰ ਦੀ ਹਵਾਬਾਜ਼ੀ ਨੀਤੀ 'ਚ ਬਦਲਾਅ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਦੇ ਲਈ ਉਨ੍ਹਾਂ ਨੇ ਕੁਝ ਅਣਪਛਾਤੇ ਅਧਿਕਾਰੀਆਂ ਅਤੇ ਲਾਬਿਸਟਾਂ ਦਾ ਸਹਾਰਾ ਲਿਆ ਇਸ ਦੇ ਪਿੱਛੇ ਕੰਪਨੀ ਦੇ ਪ੍ਰਮੋਟਰਾਂ ਦਾ ਮਕਸਦ ਇਹ ਸੀ ਕਿ ਏਅਰ ਏਸ਼ੀਆ ਨੂੰ ਇੰਟਰਨੈਸ਼ਨਲ ਆਪਰੇਸ਼ਨਸ ਲਈ ਅਪਰੂਵਲ ਆਸਾਨੀ ਨਾਲ ਮਿਲ ਸਕਣ।
ਸੀ.ਬੀ.ਆਈ. ਨੇ ਕਿਹਾ ਕਿ ਇਹ ਦੋਸ਼ ਵੀ ਹੈ ਕਿ ਇਸ ਮਾਮਲੇ 'ਚ ਫਾਰੇਨ ਇਨਵੈਸਟਮੈਂਟ ਪ੍ਰਮੋਸ਼ਨ ਬੋਰਡ ਅਤੇ ਐੱਫ.ਡੀ.ਆਈ. ਦੇ ਨਿਯਮਾਂ ਦਾ ਉਲੰਘਣ ਕੀਤਾ ਗਿਆ। ਏਅਰ ਏਸ਼ੀਆ ਨੇ ਆਪਣੀ ਕੰਪਨੀ ਦੇ ਮੈਨੇਜਮੈਂਟ ਦੀ ਜ਼ਿੰਮੇਦਾਰੀ ਇਕ ਵਿਦੇਸ਼ੀ ਫਰਮ ਨੂੰ ਦੇ ਦਿੱਤੀ। ਇਹ ਕੰਪਨੀ ਏਅਰ ਏਸ਼ੀਆ ਦੇ ਨਾਲ ਜੁਆਇੰਟ ਵੇਂਚਰ 'ਚ ਹੋਣ ਦੀ ਬਜਾਏ ਸਹਾਇਕ ਕੰਪਨੀ ਸੀ। ਏਜੰਸੀ ਦਾ ਕਹਿਣਾ ਹੈ ਕਿ ਵੇਂਕਟਰਮਨ ਵੀ ਇਸ ਪੂਰੀ ਸਾਜ਼ਿਸ਼ ਦਾ ਹਿੱਸਾ ਸਨ।
ਕਿਸਾਨਾਂ ਦੇ ਚਿਹਰੇ 'ਤੇ ਆਵੇਗੀ ਰੌਣਕ, ਹਫਤੇ 'ਚ ਐਲਾਨ ਹੋਣਗੇ ਫਸਲਾਂ ਦੇ MSP
NEXT STORY