ਨਵੀਂ ਦਿੱਲੀ— ਕਿਸਾਨਾਂ ਨੂੰ ਜਲਦ ਹੀ ਫਸਲਾਂ ਦੇ ਸਮਰਥਨ ਮੁੱਲ ਨੂੰ ਲੈ ਕੇ ਖੁਸ਼ਖਬਰੀ ਮਿਲ ਸਕਦੀ ਹੈ। ਕੇਂਦਰ ਸਰਕਾਰ ਸਾਉਣੀ ਫਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ਅਗਲੇ ਹਫਤੇ ਐਲਾਨ ਕਰ ਦੇਵੇਗੀ। ਇਸ ਵਾਰ ਸਰਕਾਰ ਨੇ ਫਸਲਾਂ ਦੀ ਲਾਗਤ ਦਾ 50 ਫੀਸਦੀ ਵਧ ਐੱਮ. ਐੱਸ. ਪੀ. ਦੇਣ ਦੀ ਗੱਲ ਕਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਆਪਣੀ ਰਿਹਾਇਸ਼ 'ਤੇ ਗੰਨਾ ਕਿਸਾਨਾਂ ਦੇ ਇਕ ਸਮੂਹ ਨੂੰ ਸੰਬੰਧੋਤ ਕਰਦੇ ਹੋਏ ਇਹ ਜਾਣਕਾਰੀ ਦਿੱਤੀ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਖੰਡ ਸੀਜ਼ਨ 2018-19 ਲਈ ਗੰਨੇ ਦਾ ਸਹੀ ਅਤੇ ਲਾਭਕਾਰੀ ਮੁੱਲ (ਐੱਫ. ਆਰ. ਪੀ.) ਵੀ ਅਗਲੇ ਦੋ ਹਫਤਿਆਂ 'ਚ ਐਲਾਨ ਕਰ ਦੇਵੇਗੀ। ਇਸ ਸੀਜ਼ਨ 'ਚ ਗੰਨੇ ਦਾ ਮੁੱਲ 2017-18 ਦੇ ਐੱਫ. ਆਰ. ਪੀ. ਨਾਲੋਂ ਵਧ ਹੋਵੇਗਾ। ਸਰਕਾਰ ਨੇ ਖੰਡ ਸੀਜ਼ਨ 2017-18 ਲਈ ਗੰਨੇ ਦਾ ਮੁੱਲ 255 ਰੁਪਏ ਪ੍ਰਤੀ ਕੁਇੰਟਲ ਨਿਰਧਾਰਤ ਕੀਤਾ ਸੀ, ਜੋ ਇਕ ਸਾਲ ਪਹਿਲਾਂ ਦੀ ਤੁਲਨਾ 'ਚ 25 ਰੁਪਏ ਵਧ ਸੀ। ਖੰਡ ਦਾ ਉਤਪਾਦਨ ਸੀਜ਼ਨ ਅਕਤੂਬਰ ਤੋਂ ਸ਼ੁਰੂ ਹੋ ਕੇ ਫਰਵਰੀ-ਮਾਰਚ ਤਕ ਚੱਲਦਾ ਹੈ।
ਇਸ ਵਾਰ ਬਜਟ 'ਚ ਸਰਕਾਰ ਨੇ ਫਸਲ ਦੀ ਲਾਗਤ ਦਾ 50 ਫੀਸਦੀ ਵਧ ਮੁੱਲ ਦੇਣ ਦਾ ਐਲਾਨ ਕੀਤਾ ਸੀ, ਜਿਸ ਕਰਕੇ ਇਸ ਵਾਰ ਸਭ ਦੀ ਨਜ਼ਰ ਸਾਉਣੀ ਫਸਲਾਂ ਦੇ ਐਲਾਨ ਹੋਣ ਵਾਲੇ ਐੱਮ. ਐੱਸ. ਪੀ. 'ਤੇ ਹੈ। ਮੋਦੀ ਸਰਕਾਰ ਨੇ ਐੱਮ. ਐੱਸ. ਪੀ. ਦੇ ਦਾਇਰੇ 'ਚ ਆਉਣ ਵਾਲੀਆਂ ਸਾਰੀਆਂ 23 ਫਸਲਾਂ ਲਈ ਲਾਗਤ ਦਾ 50 ਫੀਸਦੀ ਜ਼ਿਆਦਾ ਮੁੱਲ ਐੱਮ. ਐੱਸ. ਪੀ. ਦੇ ਤੌਰ 'ਤੇ ਦੇਣ ਦੀ ਗੱਲ ਕਹੀ ਹੈ। ਇਸ ਦੇ ਇਲਾਵਾ ਸਰਕਾਰ ਨੇ ਨੀਤੀ ਕਮਿਸ਼ਨ ਦੀ ਸਲਾਹ ਨਾਲ ਇਕ ਕਾਰਗਰ ਪ੍ਰਣਾਲੀ ਵੀ ਅਮਲ 'ਚ ਲਿਆਉਣ ਦਾ ਵਾਅਦਾ ਕੀਤਾ ਹੈ, ਜਿਸ 'ਚ ਕਣਕ ਅਤੇ ਝੌਨੇ ਦੇ ਇਲਾਵਾ ਹੋਰ ਫਸਲਾਂ ਦੀ ਵੀ ਜ਼ਿਆਦਾਤਰ ਖਰੀਦ ਐੱਮ. ਐੱਸ. ਪੀ. ਵਿਵਸਥਾ ਤਹਿਤ ਕਰਾਈ ਜਾ ਸਕੇ।
ਚੀਨੀ ਮਿੱਲਾਂ ਨੂੰ ਇਕ ਹੋਰ ਰਾਹਤ ਦੇ ਸਕਦੀ ਹੈ ਸਰਕਾਰ!
NEXT STORY