ਨਵੀਂ ਦਿੱਲੀ— ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਦੇ ਖਾਤਾਧਾਰਕਾਂ ਲਈ ਮਹੱਤਵਪੂਰਨ ਖ਼ਬਰ ਹੈ। ਬੈਂਕ ਨੇ ਕਿਹਾ ਹੈ ਕਿ 'ਇੰਟਰਨੈੱਟ ਬੈਂਕਿੰਗ' ਨੂੰ ਹੋਰ ਬਿਹਤਰ ਬਣਾਉਣ ਲਈ ਉਹ ਸਿਸਟਮ ਨੂੰ ਅਪਗ੍ਰੇਡ ਕਰ ਰਹੀ ਹੈ, ਜਿਸ ਵਜ੍ਹਾ ਨਾਲ ਗਾਹਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਭਾਰਤੀ ਸਟੇਟ ਬੈਂਕ ਨੇ ਕਿਹਾ ਕਿ ਨਵੀਨੀਕਰਨ ਦੀ ਵਜ੍ਹਾ ਨਾਲ 8 ਨਵੰਬਰ ਨੂੰ ਗਾਹਕਾਂ ਨੂੰ ਇੰਟਰਨੈੱਟ ਬੈਂਕਿੰਗ, ਐੱਸ. ਬੀ. ਆਈ. ਯੋਨੋ ਤੇ ਯੋਨੋ ਲਾਈਟ ਸੇਵਾ ਦੇ ਇਸਤੇਮਾਲ 'ਚ ਦਿੱਕਤ ਆ ਸਕਦੀ ਹੈ। ਐੱਸ. ਬੀ. ਆਈ. ਨੇ ਇਹ ਜਾਣਕਾਰੀ ਟਵੀਟ ਕਰਕੇ ਦਿੱਤੀ ਹੈ।
ਇਸ ਲਈ ਜੇਕਰ ਤੁਸੀਂ ਭਾਰਤੀ ਸਟੇਟ ਬੈਂਕ ਦੀ ਇੰਟਰੈੱਨਟ ਬੈਂਕ, ਯੋਨੋ ਜਾਂ ਯੋਨੋ ਲਾਈਟ ਜ਼ਰੀਏ ਕੱਲ ਪੈਸੇ ਟਰਾਂਸਫਰ ਕਰਨ ਵਾਲੇ ਹੋ ਤਾਂ ਹੋ ਸਕਦਾ ਹੈ ਕਿ ਤੁਹਾਡੀ ਟ੍ਰਾਂਜੈਕਸ਼ਨ ਜਲਦ ਪੂਰੀ ਨਾ ਹੋਵੇ। ਗੌਰਤਲਬ ਹੈ ਕਿ ਬੈਂਕ ਸਮੇਂ-ਸਮੇਂ 'ਤੇ ਸਿਸਟਮ ਨੂੰ ਅਪਗ੍ਰੇਡ ਕਰਦੇ ਰਹਿੰਦੇ ਹਨ, ਤਾਂ ਜੋ ਸੇਵਾਵਾਂ ਨੂੰ ਹੋਰ ਬਿਹਤਰ ਕੀਤਾ ਜਾ ਸਕਦਾ ਹੈ। ਭਾਰਤੀ ਸਟੇਟ ਬੈਂਕ ਦੇਸ਼ ਦਾ ਸਭ ਤੋਂ ਵੱਡਾ ਬੈਂਕ ਹੈ।
ਤੁਰਕੀ ਨੇ ਕੇਂਦਰੀ ਬੈਂਕ ਦੇ ਮੁਖੀ ਨੂੰ ਇਸ ਕਾਰਨ ਹਟਾਇਆ
NEXT STORY