ਨਵੀਂ ਦਿੱਲੀ — ਦੇਸ਼ ਵਿਚ ਬੈਂਕਿੰਗ ਧੋਖਾਧੜੀ ਦੇ ਕੇਸ ਲਗਾਤਾਰ ਵੱਧ ਰਹੇ ਹਨ। ਅੱਜ ਕੱਲ ਧੋਖਾਧੜੀ ਕਰਨ ਵਾਲਿਆਂ ਨੇ ਨਵੇਂ ਤਰੀਕੇ ਲੱਭ ਲਏ ਹਨ। ਇਸ ਕਿਸਮ ਦੀ ਧੋਖਾਧੜੀ ਤੋਂ ਬਚਣ ਲਈ ਦੇਸ਼ ਦਾ ਸਭ ਤੋਂ ਵੱਡਾ ਸਰਕਾਰੀ ਬੈਂਕ ਐਸਬੀਆਈ (ਸਟੇਟ ਬੈਂਕ ਆਫ਼ ਇੰਡੀਆ) ਸਮੇਂ-ਸਮੇਂ 'ਤੇ ਆਪਣੇ ਖ਼ਾਤਾਧਾਰਕਾਂ ਨੂੰ ਸੁਚੇਤ ਕਰਦਾ ਰਹਿੰਦਾ ਹੈ। ਇਸ ਤਰਤੀਬ ਵਿਚ ਬੈਂਕ ਨੇ ਇੱਕ ਟਵੀਟ ਜਾਰੀ ਕੀਤਾ ਹੈ ਅਤੇ ਆਪਣੇ ਲੱਖਾਂ ਗਾਹਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ।
ਤੁਹਾਨੂੰ ਦੱਸ ਦੇਈਏ ਕਿ ਅੱਜ ਕੱਲ੍ਹ ਬੈਂਕ ਦੇ ਖ਼ਾਤਾਧਾਰਕ ਕਿਸੇ ਵੀ ਜਾਣਕਾਰੀ ਲਈ ਗੂਗਲ ਦੀ ਵਰਤੋਂ ਕਰਦੇ ਹਨ। ਪਰ ਤੁਹਾਨੂੰ ਦੱਸ ਦੇਈਏ ਕਿ ਕਈ ਵਾਰ ਗੂਗਲ 'ਤੇ ਸਰਚ ਕਰਨ ਦੇ ਬਾਅਦ ਵੀ ਗਾਹਕ ਸਹੀ ਜਾਣਕਾਰੀ ਪ੍ਰਾਪਤ ਨਹੀਂ ਕਰ ਪਾਉਂਦੇ। ਇਸ ਲਈ ਬੈਂਕ ਨਾਲ ਸਬੰਧਤ ਕਿਸੇ ਵੀ ਕਿਸਮ ਦੀ ਜਾਣਕਾਰੀ ਲਈ ਤੁਹਾਨੂੰ ਬੈਂਕਿੰਗ ਵੈਬਸਾਈਟ ਦੀ ਵਰਤੋਂ ਕਰਨੀ ਚਾਹੀਦੀ ਹੈ।
ਐਸਬੀਆਈ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ
ਐਸਬੀਆਈ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਟਵੀਟ ਕੀਤਾ ਹੈ ਕਿ ਗਾਹਕਾਂ ਨੂੰ ਹੈਲਪਲਾਈਨ ਨੰਬਰ ਜਾਂ ਵੈਬਸਾਈਟ ਦੀ ਵਰਤੋਂ ਬੈਂਕ ਨਾਲ ਸਬੰਧਤ ਕਿਸੇ ਵੀ ਸੇਵਾ ਬਾਰੇ ਜਾਣਨ ਲਈ ਕਰਨੀ ਚਾਹੀਦੀ ਹੈ।
ਇਹ ਵੀ ਪੜ੍ਹੋ: ਨਹੀਂ ਸੁਧਰ ਰਹੀ ਕੰਗਨਾ ਰਣੌਤ , ਹੁਣ ਭਾਰਤ ਬੰਦ ਨੂੰ ਲੈ ਕੇ ਕੀਤਾ ਇਕ ਹੋਰ ਤਿੱਖਾ ਟਵੀਟ
ਕਈ ਵਾਰ ਲੋਕ ਗੂਗਲ ਸਰਚ ਦੇ ਜ਼ਰੀਏ ਜਾਅਲੀ ਵੈੱਬਸਾਈਟ ਵੀ ਸਾਹਮਣੇ ਆ ਜਾਂਦੀਆਂ ਹਨ। ਇਸ ਲਈ ਬੈਂਕ ਨੇ ਕਿਹਾ ਹੈ ਕਿ ਐਸਬੀਆਈ ਬੈਂਕ ਨਾਲ ਸਬੰਧਤ ਕਿਸੇ ਵੀ ਜਾਣਕਾਰੀ ਜਾਂ ਅਪਡੇਟਸ ਲਈ https://bank.sbi 'ਤੇ ਜਾਓ।
ਟੋਲ ਫ੍ਰੀ ਨੰਬਰ 'ਤੇ ਕਾਲ ਕਰੋ
ਐਸ.ਬੀ.ਆਈ. ਨੇ ਗਾਹਕ ਦੇਖਭਾਲ ਨੰਬਰ ਵੀ ਜਾਰੀ ਕੀਤਾ ਹੈ। ਕਿਸੇ ਵੀ ਜਾਣਕਾਰੀ ਲਈ, ਗਾਹਕ ਦੇਖਭਾਲ ਨੰਬਰਾਂ 'ਤੇ 1800 11 2211, 1800 425 3800 ਜਾਂ 080 26599990 'ਤੇ ਸੰਪਰਕ ਕਰਕੇ ਬੈਂਕ ਨਾਲ ਜੁੜੀ ਕਿਸੇ ਵੀ ਜਾਣਕਾਰੀ ਦਾ ਪਤਾ ਲਗਾਇਆ ਜਾ ਸਕਦਾ ਹੈ।
ਇਹ ਵੀ ਪੜ੍ਹੋ: ਭਾਰਤ ਬੰਦ: ਜਾਣੋ ਅੱਜ 8 ਦਸੰਬਰ ਨੂੰ ਕੀ ਖੁੱਲ੍ਹੇਗਾ ਅਤੇ ਕੀ ਰਹੇਗਾ ਬੰਦ
ਜਾਅਲੀ ਮੇਲ ਵਿਚ ਨਾ ਫਸੋ
ਇਸ ਤੋਂ ਇਲਾਵਾ ਐਸ.ਬੀ.ਆਈ. ਨੇ ਆਪਣੇ ਕਰੋੜਾਂ ਖ਼ਾਤਾਧਾਰਕਾਂ ਨੂੰ ਅਲਰਟ ਕੀਤਾ ਹੈ ਅਤੇ ਕਿਹਾ ਹੈ ਕਿ ਸਾਡੇ ਖ਼ਾਤਾਧਾਰਕਾਂ ਨੂੰ ਜਾਅਲੀ ਈ-ਮੇਲ ਭੇਜੇ ਜਾ ਰਹੇ ਹਨ। ਐਸ.ਬੀ.ਆਈ. ਦਾ ਇਨ੍ਹਾਂ ਈ-ਮੇਲ ਨਾਲ ਕੋਈ ਸਬੰਧਤ ਨਹੀਂ ਹੈ। ਇਸ ਸਥਿਤੀ ਵਿਚ ਤੁਹਾਨੂੰ ਈ-ਮੇਲ ਖੋਲ੍ਹਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਐਸਬੀਆਈ ਨੇ ਕਿਹਾ 'ਖ਼ਾਤਾਧਾਰਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਸੋਸ਼ਲ ਮੀਡੀਆ 'ਤੇ ਚੌਕਸ ਰਹਿਣ ਅਤੇ ਕਿਸੇ ਗੁੰਮਰਾਹਕੁੰਨ ਅਤੇ ਝੂਠੇ ਸੰਦੇਸ਼ਾਂ ਵਿਚ ਨਾ ਪੈਣ'। ਬੈਂਕ ਨੇ ਕਿਹਾ ਕਿ ਜੇ ਤੁਸੀਂ ਇਸ ਬਾਰੇ ਸੁਚੇਤ ਨਹੀਂ ਹੋਵੋਗੇ ਤਾਂ ਤੁਹਾਡਾ ਬੈਂਕ ਖਾਤਾ ਖਾਲ੍ਹੀ ਹੋ ਸਕਦਾ ਹੈ।
ਇਹ ਵੀ ਪੜ੍ਹੋ: ‘GST ਵਿਚ ਰਜਿਸਟਰਡ ਛੋਟੇ ਕਾਰੋਬਾਰੀਆਂ ਨੂੰ ਜਨਵਰੀ ਤੋਂ ਸਾਲ ਦੇ ਦੌਰਾਨ ਦਾਖਲ ਕਰਨੀਆਂ ਹੋਣਗੀਆਂ 4 ਵਿਕਰੀ ਰਿਟਰਨ’
‘2021 ਦੀ ਦੂਜੀ ਛਿਮਾਹੀ ’ਚ ਕੋਵਿਡ ਤੋਂ ਪਹਿਲਾਂ ਦੇ ਪੱਧਰ ’ਤੇ ਪਹੁੰਚ ਜਾਏਗੀ ਅਮਰੀਕੀ ਅਰਥਵਿਵਸਥਾ’
NEXT STORY