ਨਵੀਂ ਦਿੱਲੀ (ਭਾਸ਼ਾ) - ਕਰਨਾਟਕ ’ਚ ਮੁੱਖ ਮੰਤਰੀ ਬਦਲਣ ਦੀ ਮੰਗ ਨੂੰ ਲੈ ਕੇ ਘਮਸਾਨ ਜਾਰੀ ਹੈ। ਐਤਵਾਰ ਰਾਤ ਤਕ 6 ਤੋਂ ਵੱਧ ਹੋਰ ਕਾਂਗਰਸੀ ਵਿਧਾਇਕ ਦਿੱਲੀ ਪਹੁੰਚ ਚੁੱਕੇ ਸਨ। ਪਿਛਲੇ ਹਫ਼ਤੇ ਤੋਂ ਕਾਂਗਰਸੀ ਵਿਧਾਇਕ ਦਿੱਲੀ ਪਹੁੰਚ ਰਹੇ ਹਨ। ਸੂਤਰਾਂ ਅਨੁਸਾਰ ਕਰਨਾਟਕ ਕਾਂਗਰਸ ਅੰਦਰ ਸਿਆਸੀ ਘਮਸਾਨ ਤੇਜ਼ ਹੋ ਗਿਆ ਹੈ। ਉਪ ਮੁੱਖ ਮੰਤਰੀ ਡੀ.ਕੇ. ਸ਼ਿਵਕੁਮਾਰ ਦੀ ਹਮਾਇਤ ਕਰਨ ਵਾਲੇ ਵਿਧਾਇਕ ਮੁੱਖ ਮੰਤਰੀ ਬਦਲਣ ਦੀ ਮੰਗ ਨੂੰ ਲੈ ਕੇ ਦਿੱਲੀ ’ਚ ਕਾਂਗਰਸ ਹਾਈਕਮਾਨ ਦੇ ਦਰਵਾਜ਼ੇ ਖੜਕਾ ਰਹੇ ਹਨ। ਉਹ ਇੱਥੇ ਡਟੇ ਹੋਏ ਹਨ। ਪਿਛਲੇ ਇਕ ਹਫ਼ਤੇ ਦੌਰਾਨ ਇਹ ਤੀਜੀ ਵਾਰ ਹੈ, ਜਦੋਂ ਸ਼ਿਵਕੁਮਾਰ ਧੜੇ ਦੇ ਵਿਧਾਇਕ ਦਿੱਲੀ ਆਏ ਹਨ।
ਪੜ੍ਹੋ ਇਹ ਵੀ : ਕਰ 'ਤਾ ਓਹੀ ਕੰਮ! ਟਰੇਨ ਦੇ AC ਕੋਚ 'ਚ ਔਰਤ ਨੇ ਬਣਾਈ ਮੈਗੀ, ਅੱਗੋ ਰੇਲ ਵਿਭਾਗ ਹੋ ਗਿਆ ਤੱਤਾ
ਦਿੱਲੀ ’ਚ ਇਕੱਠੇ ਹੋਏ ਸਾਰੇ ਵਿਧਾਇਕ ਮੁੱਖ ਮੰਤਰੀ ਸਿੱਧਰਮਈਆ ਨਾਲ ਆਪਣੀ ਅਸੰਤੁਸ਼ਟੀ ਪ੍ਰਗਟ ਕਰ ਰਹੇ ਹਨ। ਇਨ੍ਹਾਂ ਵਿਧਾਇਕਾਂ ਦਾ ਮੰਨਣਾ ਹੈ ਕਿ ਪਾਰਟੀ ਅੰਦਰ ਸਭ ਕੁਝ ਠੀਕ ਨਹੀਂ ਹੈ ਤੇ ਹਾਈ ਕਮਾਨ ਨੂੰ ਇਸ ਮਾਮਲੇ ’ਤੇ ਫੈਸਲਾ ਲੈਣਾ ਚਾਹੀਦਾ ਹੈ। ਇਹ ਵਿਧਾਇਕ ਹਾਈ ਕਮਾਨ ਤੋਂ ਜਵਾਬ ਦੀ ਉਡੀਕ ਕਰ ਰਹੇ ਹਨ। ਵਿਧਾਇਕਾਂ ਦਾ ਗੁੱਸਾ ਬਜਟ ਦੀ ਵੰਡ, ਟਿਕਟਾਂ ਦੀ ਵੰਡ ਤੇ ਸ਼ਕਤੀ ਦੀ ਵੰਡ ਵਰਗੇ ਮੁੱਦਿਆਂ ’ਤੇ ਹੈ। ਇਹ ਧਿਆਨ ਦੇਣ ਯੋਗ ਹੈ ਕਿ ਕਾਂਗਰਸ ਦੇ ਪ੍ਰਧਾਨ ਮੱਲਿਕਾਰਜੁਨ ਖੜਗੇ ਬੈਂਗਲੁਰੂ ’ਚ ਸਥਾਨਕ ਨੇਤਾਵਾਂ ਨਾਲ ਮੀਟਿੰਗਾਂ ’ਚ ਰੁੱਝੇ ਹੋਏ ਹਨ। ਕਰਨਾਟਕ ’ਚ ਮੁੱਖ ਮੰਤਰੀ ਬਦਲਣ ਬਾਰੇ ਖੜਗੇ ਨੇ ਕਿਹਾ ਕਿ ਕੋਈ ਵੀ ਜਲਦਬਾਜ਼ੀ ਵਾਲਾ ਕਦਮ ਨਹੀਂ ਚੁੱਕਿਆ ਜਾਵੇਗਾ।
ਪੜ੍ਹੋ ਇਹ ਵੀ : ਸੱਸ ਦੀ ਮੌਤ ਤੋਂ ਬਾਅਦ ਉਸ ਦੇ ਗਹਿਣਿਆਂ ਦਾ ਹੱਕਦਾਰ ਕੌਣ? ਧੀ ਜਾਂ ਨੂੰਹ, ਜਾਣ ਲਓ ਨਿਯਮ
ਹਾਈ ਕਮਾਨ ਦੇ ਨਿਰਦੇਸ਼ਾਂ ਦੀ ਪਾਲਣਾ ਕਰਾਂਗਾ : ਸਿੱਧਰਮਈਆ
ਮੁੱਖ ਮੰਤਰੀ ਸਿੱਧਰਮਈਆ ਨੇ ਬਾਗੀ ਕਾਂਗਰਸੀ ਵਿਧਾਇਕਾਂ ਦੇ ਮਾਮਲੇ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਹਾਈ ਕਮਾਨ ਦੇ ਫੈਸਲੇ ਦੀ ਪਾਲਣਾ ਕਰਾਂਗਾ। ਜੇ ਹਾਈ ਕਮਾਨ ਫੈਸਲਾ ਕਰਦਾ ਹੈ ਕਿ ਮੈਨੂੰ ਮੁੱਖ ਮੰਤਰੀ ਦੇ ਅਹੁਦੇ ’ਤੇ ਰਹਿਣਾ ਚਾਹੀਦਾ ਹੈ ਤਾਂ ਮੈਂ ਰਹਾਂਗਾ। ਹਾਈ ਕਮਾਨ ਜੋ ਵੀ ਫੈਸਲਾ ਕਰੇਗੀ, ਮੈਂ ਉਸ ਨੂੰ ਪ੍ਰਵਾਨ ਕਰਾਂਗਾ। ਸ਼ਿਵਕੁਮਾਰ ਨੂੰ ਵੀ ਉਸ ਨੂੰ ਪ੍ਰਵਾਨ ਕਰਨਾ ਚਾਹੀਦਾ ਹੈ। ਰਿਪੋਰਟਾਂ ਅਨੁਸਾਰ ਇਹ ਮਾਮਲਾ 2023 ’ਚ ਸੱਤਾ ਦੀ ਵੰਡ ਬਾਰੇ ਹੋਏ ਸਮਝੌਤੇ ’ਤੇ ਆਧਾਰਤ ਹੈ, ਜਿਸ ਅਧੀਨ ਸਿੱਧਰਮਈਆ ਨੇ ਢਾਈ ਸਾਲ ਭਾਵ 20 ਨਵੰਬਰ ਤੱਕ ਲਈ ਮੁੱਖ ਮੰਤਰੀ ਦੇ ਅਹੁਦੇ ’ਤੇ ਰਹਿਣਾ ਸੀ, ਜਿਸ ਤੋਂ ਬਾਅਦ ਉਪ ਮੁੱਖ ਮੰਤਰੀ ਡੀ. ਕੇ. ਸ਼ਿਵਕੁਮਾਰ ਨੂੰ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਸੌਂਪੀ ਜਾਣੀ ਸੀ।
ਪੜ੍ਹੋ ਇਹ ਵੀ : ਭਾਰਤ ਦੇ ਇਨ੍ਹਾਂ ਰਾਜਾਂ 'ਚ ਮਿਲਦੀ ਹੈ ਸਭ ਤੋਂ 'ਸਸਤੀ ਸ਼ਰਾਬ', ਕੀਮਤ ਜਾਣ ਉੱਡਣਗੇ ਹੋਸ਼
ਚੀਨ ਨੇ ਭਾਰਤੀ ਪਾਸਪੋਰਟ ਨੂੰ ਦੱਸਿਆ ‘ਗੈਰ-ਕਾਨੂੰਨੀ’, ਭਾਰਤੀ ਔਰਤ ਨੂੰ ਸ਼ੰਘਾਈ ਹਵਾਈ ਅੱਡੇ ’ਤੇ ਰੋਕਿਆ
NEXT STORY