ਨਵੀਂ ਦਿੱਲੀ- ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਦੇ ਖਾਤਾਧਾਰਕਾਂ ਲਈ ਮਹੱਤਵਪੂਰਨ ਖਬਰ ਹੈ। ਬੈਂਕ ਦੀ ਨੈੱਟ ਬੈਂਕਿੰਗ 10 ਜੁਲਾਈ ਅਤੇ 11 ਜੁਲਾਈ ਨੂੰ ਬੰਦ ਰਹੇਗੀ, ਅਜਿਹੀ ਸਥਿਤੀ ਵਿਚ ਜੇਕਰ ਤੁਹਾਡਾ ਕੋਈ ਮਹੱਤਵਪੂਰਨ ਕੰਮ ਹੈ ਤਾਂ ਇਸ ਨੂੰ ਜਲਦੀ ਨਜਿੱਠ ਲਓ।
ਖਾਤਾਧਾਰਕਾਂ ਦੀਆਂ ਮੁਸ਼ਕਲਾਂ ਨੂੰ ਧਿਆਨ ਵਿਚ ਰੱਖਦੇ ਹੋਏ ਸਟੇਟ ਬੈਂਕ ਨੇ ਇਹ ਜਾਣਕਾਰੀ ਤਕਰੀਬਨ 24 ਘੰਟੇ ਪਹਿਲਾਂ ਦੇ ਦਿੱਤੀ ਸੀ।
ਬੈਂਕ ਵੱਲੋਂ ਕੀਤੇ ਗਏ ਟਵੀਟ ਅਨੁਸਾਰ, 10 ਜੁਲਾਈ ਤੇ 11 ਜੁਲਾਈ ਵਿਚਕਾਰ ਕੁਝ ਦੇਰ ਲਈ ਇੰਟਰਨੈੱਟ ਬੈਂਕਿੰਗ, ਯੋਨੋ ਸਰਵਿਸ ਬੰਦ ਰਹੇਗੀ। ਬੈਂਕ ਨੇ ਦੱਸਿਆ ਹੈ ਕਿ ਗਾਹਕਾਂ ਦੇ ਤਜਰਬੇ ਨੂੰ ਬਿਹਤਰ ਬਣਾਉਣ ਲਈ ਇਸ ਦੌਰਾਨ ਮੈਨਟੇਂਨਸ ਦਾ ਕੰਮ ਚੱਲੇਗਾ।
ਬੈਂਕ ਨੇ ਟਵੀਟ ਕਰਦੇ ਹੋਏ ਲਿਖਿਆ, "ਮੈਨਟੇਂਨਸ ਦੀ ਵਜ੍ਹਾ ਨਾਲ 10 ਜੁਲਾਈ ਦੀ ਰਾਤ 22.45 ਵਜੇ ਤੋਂ 11 ਜੁਲਾਈ 00:15 ਤੱਕ ਇੰਟਰਨੈੱਟ ਬੈਂਕਿੰਗ, ਯੋਨੋ, ਯੋਨੋ ਲਾਇਟ ਤੇ ਯੂ. ਪੀ. ਆਈ. ਸੇਵਾ ਉਪਲਬਧ ਨਹੀਂ ਹੋਵੇਗੀ।" ਇਸ ਦੇ ਨਾਲ ਹੀ ਬੈਂਕ ਨੂੰ ਆਪਣੇ ਖਾਤਾਧਾਰਕਾਂ ਨੂੰ ਕਿਸੇ ਨਾਲ ਵੀ ਪਾਸਵਰਡ ਸਾਂਝਾ ਨਾ ਕਰਨ ਦੀ ਹਦਾਇਤ ਦਿੱਤੀ ਹੈ, ਨਾਲ ਹੀ ਬੈਂਕ ਸਮੇਂ-ਸਮੇਂ 'ਤੇ ਖਾਤਾਧਾਰਕਾਂ ਆਪਣਾ ਪਾਸਵਰਡ ਬਦਲਣ ਦੀ ਵੀ ਸਲਾਹ ਦਿੰਦਾ ਹੈ। ਕੇ. ਵਾਈ. ਸੀ. ਦੇ ਨਾਂ 'ਤੇ ਹੋਣ ਵਾਲੀ ਧੋਖਾਧੜੀ ਤੋਂ ਵੀ ਬੈਂਕ ਨੇ ਖਾਤਾਧਾਰਕਾਂ ਨੂੰ ਬਚਣ ਲਈ ਕਿਹਾ ਹੈ।
ICICI ਬੈਂਕ ਦਾ ਫ਼ੈਸਲਾ : ਵਿਦੇਸ਼ਾਂ ਵਿਚ ਪੈਸੇ ਭੇਜ ਕੇ ਵਰਚੁਅਲ ਕਰੰਸੀ ਵਿਚ ਨਹੀਂ ਕਰ ਸਕਦੇ ਨਿਵੇਸ਼
NEXT STORY